ਪੰਜਾਬ ਦੌਰੇ ”ਤੇ ਪੀ.ਐੱਮ. ਮੋਦੀ

0
84

ਨਵੀਂ ਦਿੱਲੀ—ਪ੍ਰਧਾਨ ਮੰਤਰੀ ਮੋਦੀ ਪੰਜਾਬ ਦੇ ਜਲੰਧਰ ‘ਚ ਭਾਰਤੀ ਵਿਗਿਆਨ ਕਾਂਗਰਸ ਦਾ ਵੀਰਵਾਰ ਨੂੰ ਉਦਘਾਟਨ ਕਰਨਗੇ। ਇਸ ਸਲਾਨਾ ਸਮਾਗਮ ‘ਚ ਦੇਸ਼ ਭਰ ਤੋਂ ਆਏ ਚੋਟੀ ਦੇ ਵਿਗਿਆਨਕ ਚਰਚਾ ਕਰਦੇ ਹਨ। ਇਸ ਦਾ ਆਯੋਜਨ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਵੱਲੋਂ ਕੀਤਾ ਜਾ ਰਿਹਾ ਹੈ। ਇਸ ਦੇ ਨਾਲ ਹੀ ਪ੍ਰਧਾਨ ਮੰਤਰੀ ਮੋਦੀ ਅੱਜ ਨਵੇਂ ਸਾਲ ਦੀ ਪਹਿਲੀ ਰੈਲੀ ਨੂੰ ਗੁਰਦਾਸਪੁਰ ਵਿਖੇ ਸੰਬੋਧਨ ਕਰਨਗੇ। ਰੈਲੀ ਨੂੰ ਲੈ ਕੇ ਜ਼ਿਲਾ ਪ੍ਰਸ਼ਾਸਨ ਵਲੋਂ ਸੁਰੱਖਿਆ ਦੇ ਸਖਤ ਪ੍ਰਬੰਧ ਕੀਤੇ ਗਏ ਹਨ। ਨਰਿੰਦਰ ਮੋਦੀ ਰੈਲੀ ‘ਚ ਕਰੀਬ ਦੁਪਹਿਰ 2 ਵਜੇ ਪਹੁੰਚਣਗੇ।