ਪੰਜਾਬ ਦੀਆ ਪੰਜਾਬਣਾਂ ਨੇ ਵਿਦੇਸ਼ਾ ਵਿਚ ਚੰਮਕਾਇਆਂ ਨਾਂ

ਸਰੀ,ਬ੍ਰਿਟਿਸ਼ ਕੋਲੰਬੀਆ:ਭਾਰਤੀ ਮੂਲ ਦੀ ਪਲਬਿੰਦਰ ਕੌਰ ਸ਼ੇਰਗਿੱਲ ਨੂੰ ਕੈਨੇਡਾ ਵਿਚ ਸੁਪਰੀਮ ਕੋਰਟ ਆਫ ਬ੍ਰਿਟਿਸ਼ ਕੋਲੰਬੀਆ ਦੀ ਜੱਜ ਨਿਯੁਕਤ ਕੀਤਾ ਗਿਆ ਹੈ। ਉਹ ਸੁਪਰੀਮ ਕੋਰਟ ਦੀ ਜੱਜ ਬਣਨ ਵਾਲੀ ਪਹਿਲੀ ਮਹਿਲਾ ਪਗੜੀਧਾਰੀ ਸਿੱਖ ਹੈ। 1965 ਵਿਚ ਪਲਬਿੰਦਰ 4 ਸਾਲ ਦੀ ਸੀ, ਜਦੋਂ ਉਨ੍ਹਾਂ ਦਾ ਪਰਿਵਾਰ ਜਲੰਧਰ ਤੋਂ ਕੈਨੇਡਾ ਆ ਕੇ ਵੱਸ ਗਿਆ ਸੀ। ਦੱਸ ਦਈਏ ਕਿ ਪਲਬਿੰਦਰ ਤਾਈਕਵਾਂਡੋ ਵਿਚ ਬਲੈਕ ਬੈਲਟ ਰਹਿ ਚੁੱਕੀ ਹੈ। ਇਸ ਤੋਂ ਇਲਾਵਾ ਉਹ ਅਜੇ ਵੀ ਸ਼ੌਕੀਆ ਵਾਲੀਬਾਲ ਖੇਡਦੀ ਹੈ। ਪਲਬਿੰਦਰ ਦਾ ਜਨਮ ਜਲੰਧਰ ਦੇ ਪਿੰਡ ਵਿਚ ਹੋਇਆ ਸੀ।
ਹੁਸ਼ਿਆਰਪੁਰ ਦੇ ਪਿੰਡ ਰਾਮ ਨਗਰ ਢੈਹਾ ਦੀ ਜੰਮਪਲ ਰਵਿੰਦਰਜੀਤ ਕੌਰ ਫਗੂੜਾ (22 ਸਾਲ) ਗੁਰਪਾਲ ਸਿੰਘ ਅਤੇ ਰਾਣਾ ਮਨਵੀਰ ਕੌਰ ਦੀ ਧੀ ਹੈ। ਸਕੂਲੀ ਪੜ੍ਹਾਈ ਹੋਣ ਦੇ ਬਾਵਜੂਦ ਇਸਦੇ ਮਾਪਿਆਂ ਨੇ ਆਪਣੀ ਧੀ ਨੂੰ ਐਨੀ ਕੁ ਪੰਜਾਬੀ ਦੀ ਮੁਹਾਰਤ ਹਾਸਲ ਕਰਵਾ ਦਿੱਤੀ ਕਿ ਉਹ ਬੋਲਣ ਦੇ ਨਾਲ-ਨਾਲ ਪੜ੍ਹਨ ਲਿਖਣ ਵਿਚ ਵੀ ਮੁਹਾਰਤ ਰੱਖਦੀ ਹੈ। ਇਸ ਲੜਕੀ ਨੇ ਸੇਕਰਡ ਹਾਰਟ ਸਕੂਲ ਲੋਅਰਹੱਟ ਤੋਂ ਸਕੂਲਿੰਗ ਅਤੇ ਵਿਕਟੋਰੀਆ ਯੂਨੀਵਰਸਿਟੀ ਵਲਿੰਗਟਨ ਤੋਂ ਬੀ-ਕਾਮ ਵਿਚ ਗ੍ਰੈਜੂਏਸ਼ਨ ਕੀਤੀ। ਇਸਦੇ ਨਾਲ-ਨਾਲ ਇਹ ਕੁੜੀ ਵਲੰਟੀਅਰ ਤੌਰ ‘ਤੇ ‘ਏਅਰ ਫੋਰਸ ਕੈਡੇਟ ਨਿਊਜ਼ੀਲੈਂਡ’ ਵਿਚ ਆਪਣੀਆਂ ਸੇਵਾਵਾਂ ਦੇਣੀਆਂ ਜਾਰੀ ਰੱਖੀਆਂ ਹਨ। ਇਹ ਕੁੜੀ 13 ਤੋਂ 18 ਸਾਲ ਤੱਕ ਇਸੇ ਕੈਡੇਟ ਦੇ ਰਾਹੀਂ ‘ਏਅਰ ਫੋਰਸ ਵਿਚ ਭਰਤੀ ਹੋਣ ਵਾਲੇ ਆਪਣੇ ਸ਼ੌਕ ਨੂੰ ਸਿੰਜਦੀ ਰਹੀ ਹੈ ਪਰ ਉਸ ਨੇ ਹੁਣ ਆਪਣਾ ਇਹ ਸ਼ੌਕ ਪੂਰਾ ਕਰ ਲਿਆ ਹੈ।

Leave a Reply

Your email address will not be published. Required fields are marked *