ਪੰਜਾਬ ’ਚ ਰੋਜਾਨਾ 4 ਘੰਟੇ ਲਈ ਖੁੱਲ੍ਹਣਗੀਆਂ ਦੁਕਾਨਾਂ

ਲਾਕਡਾਊਨ ’ਚ ਦੋ ਹਫ਼ਤਿਆਂ ਲਈ ਵਾਧਾ

ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਬੁੱਧਵਾਰ ਨੂੰ ਕਰਫਿਊ ਵਿੱਚ ਵਾਧੇ ਦਾ ਐਲਾਨ ਕਰਦਿਆਂ ਕਿਹਾ ਕਿ ਸੂਬੇ ਵਿੱਚ 3 ਮਈ ਤੋਂ ਬਾਅਦ ਦੋ ਹਫ਼ਤੇ ਲਈ ਹੋਰ ਕਰਫਿਊ ਲਾਗੂ ਰਹੇਗਾ ਪਰ ਕੱਲ੍ਹ ਤੋਂ ਲੌਕਡਾਊਨ ਦੀਆਂ ਥੋੜੀਆਂ ਬੰਦਸ਼ਾਂ ਜ਼ਰੂਰ ਹਟਾਈਆਂ ਜਾ ਰਹੀਆਂ ਹਨ। ਇਹ ਥੋੜ੍ਹੀਆਂ ਛੋਟਾਂ ਵੀ ਕੋਵਿਡ-19 ਦੇ ਇਹਤਿਆਤਾਂ ਦੀ ਪਾਲਣਾ ਕਰਦੇ ਹੋਏ ਸਿਰਫ਼ ਗ਼ੈਰ ਸੀਮਤ ਤੇ ਗ਼ੈਰ ਰੈਡ ਜ਼ੋਨਾਂ ਲਈ ਦਿੱਤੀਆਂ ਹਨ।

ਪੰਜਾਬ ਵਿੱਚ ਕਰਫਿਊ/ਲੌਕਡਾਊਨ ਹੁਣ 17 ਮਈ ਤੱਕ ਜਾਰੀ ਰਹੇਗਾ ਪਰ ਇਸ ਦੇ ਨਾਲ ਹੀ ਕੱਲ੍ਹ ਤੋਂ ਰੋਜ਼ਾਨਾ ਸਵੇਰੇ 7 ਤੋਂ 11 ਵਜੇ ਤੱਕ ਥੋੜੀਆਂ ਛੋਟਾਂ ਜ਼ਰੂਰ ਮਿਲਣਗੀਆਂ। ਸੀਮਤ ਅਤੇ ਰੈਡ ਜ਼ੋਨ ਵਾਲੇ ਖੇਤਰਾਂ ਵਿੱਚ ਪਹਿਲਾਂ ਵਾਂਗ ਹੀ ਲੌਕਡਾਊਨ ਦੀਆਂ ਬੰਦਸ਼ਾਂ ਮੁਕੰਮਲ ਤੌਰ ‘ਤੇ ਸਖਤੀ ਨਾਲ ਲਾਗੂ ਰਹਿਣਗੀਆਂ। ਮੁੱਖ ਮੰਤਰੀ ਵੱਲੋਂ ਥੋੜ੍ਹੀਆਂ ਰਾਹਤਾਂ ਦੇਣ ਦੇ ਕੀਤੇ ਐਲਾਨ ਤਹਿਤ ਕੁਝ ਦੁਕਾਨਾਂ ਨੂੰ ਸਬੰਧਤ ਖੇਤਰਾਂ ਵਿੱਚ ਰੋਟੇਸ਼ਨ ਨਾਲ ਖੋਲ੍ਹਣ ਦੀ ਆਗਿਆ ਹੋਵੇਗੀ। ਇਹ ਦੁਕਾਨਾਂ ਰੋਜ਼ਾਨਾ ਸਵੇਰੇ 7 ਤੋਂ 11 ਵਜੇ ਤੱਕ 50 ਫ਼ੀਸਦੀ ਸਟਾਫ਼ ਸਮਰੱਥਾ ਨਾਲ ਖੋਲ੍ਹੀਆਂ ਜਾ ਸਕਣਗੀਆਂ।
ਇਸ ਦੇ ਨਾਲ ਹੀ ਮੁੱਖ ਮੰਤਰੀ ਨੇ ਕਈ ਹੋਰ ਪਹਿਲੂਆਂ ‘ਤੇ ਵੀ ਗੱਲ ਕੀਤੀ, ਜਿਵੇਂ ਕਿ –

  1. ਕੋਵਿਡ-19 ਦੀ ਰੋਕਥਾਮ ਦੇ ਸੰਪੂਰਨ ਉਪਾਅ ਜਿਵੇਂ ਸਮਾਜਿਕ ਦੂਰੀ, ਨਿਯਮਿਤ ਤੌਰ ‘ਤੇ ਹੱਥ ਧੋਣੇ, ਮਾਸਕ ਦੀ ਵਰਤੋਂ ਦੀ ਸਖ਼ਤੀ ਨਾਲ ਪਾਲਣਾ ਕੀਤੀ ਜਾਣੀ ਚਾਹੀਦੀ ਹੈ।

  2. ਮਲਟੀ-ਬ੍ਰਾਂਡ ਅਤੇ ਸਿੰਗਲ-ਬ੍ਰਾਂਡ ਮਾਲਜ਼ ਨੂੰ ਛੱਡ ਕੇ ਸਾਰੀਆਂ ਰਜਿਸਟਰਡ ਦੁਕਾਨਾਂ ਨੂੰ ਆਪਣੇ 50% ਸਟਾਫ਼ ਨਾਲ ਸਵੇਰੇ 7 ਵਜੇ ਤੋਂ ਸਵੇਰੇ 11 ਵਜੇ ਤੱਕ ਖੋਲ੍ਹਣ ਦੀ ਆਗਿਆ ਹੈ।

  3. ਮਾਰਕੀਟ ਕੰਪਲੈਕਸਾਂ ਅਤੇ ਸ਼ਾੱਪਿੰਗ ਮਾਲਜ਼ ਵਿਚ ਦੁਕਾਨਾਂ ਖੋਲ੍ਹਣ ਦੀ ਆਗਿਆ ਨਹੀਂ ਹੈ।

  4. ਸੈਲੂਨ, ਨਾਈ ਦੀਆਂ ਦੁਕਾਨਾਂ ਆਦਿ ਸੇਵਾਵਾਂ ਪ੍ਰਦਾਨ ਕਰਨ ਵਾਲੀਆਂ ਦੁਕਾਨਾਂ ਬੰਦ ਰਹਿਣਗੀਆਂ।

  5. ਈ-ਕਾੱਮਰਸ ਕੰਪਨੀਆਂ ਨੂੰ ਸਿਰਫ਼ ਜ਼ਰੂਰੀ ਚੀਜ਼ਾਂ ਦੀ ਆਗਿਆ ਜਾਰੀ ਰਹੇਗੀ।

  6. ਉਦਯੋਗਾਂ ਨੂੰ ਕੁਝ ਸ਼ਰਤਾਂ ਦੇ ਅਧੀਨ ਕੰਮ ਕਰਨ ਦੀ ਆਗਿਆ ਹੈ।

Leave a Reply

Your email address will not be published. Required fields are marked *