ਪੇਚਕਸ ਤੇ ਚਾਕੂ ਮਾਰ ਕੇ ਪਤੀ ਪਤਨੀ ਦਾ ਕਤਲ

0
177

ਨਵੀਂ ਦਿੱਲੀ : ਲੌਕਡਾਊਨ ਦੇ ਚਲਦਿਆਂ ਘਰੇਲੂ ਹਿੰਸਾ ਦਾ ਇਕ ਦਿਲ ਕੰਬਾਊ ਹਾਦਸਾ ਸਾਹਮਣੇ ਆਇਆ ਹੈ। ਛਾਵਲਾ ਦੇ ਦੀਨਪੁਰ ਦੇ ਦੁਰਗਾ ਵਿਹਾਰ ਫ਼ੇਜ 2 ਵਿੱਚ ਦਿਨ ਦਿਹਾੜੇ ਘਰ ਵਿੱਚ ਇਕ ਬਜ਼ੁਰਗ ਜੋਡੇ ਦਾ ਕਤਲ ਕਰ ਦਿੱਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਪੁਲਿਸ ਨੇ ਕਤਲ ਦਾ ਸ਼ੱਕ ਮ੍ਰਿਤਕ ਜੋੜੇ ਦੇ ਪੁੱਤਰ ਅਤੇ ਨੂੰਹ ‘ਤੇ ਕੀਤਾ ਜਾ ਰਿਹਾ ਹੈ। ਕਤਲ ਦੇ ਲਈ ਚਾਕੂ ਅਤੇ ਪੇਚਕਸ ਦੀ ਵਰਤੋਂ ਦੀ ਗੱਲ ਪੁਲਿਸ ਵੱਲੋਂ ਕਹੀ ਜਾ ਰਹੀ ਹੈ। ਪੁਲਿਸ ਤੋਂ ਮਿਲੀ ਜਾਣਕਾਰੀ ਅਨੁਸਾਰ ਸਵੇਰੇ ਕਰੀਬ 11.15 ਵਜੇ ਪੁਲਿਸ ਨੂੰ ਪੀ.ਸੀ.ਆਰ. ਤੋਂ ਕਾਲ ਆਈ ਸੀ ਜਿਸ ਵਿੱਚ ਕਾਲਰ ਨੇ ਇਕ ਘਰ ਵਿੱਚ ਦੋ ਲੋਕਾਂ ਦੇ ਕਤਲ ਹੋਣ ਦੀ ਗੱਲ ਆਖੀ ਸੀ।
ਸੂਚਨਾ ਮਿਲਣ ਤੋਂ ਬਾਅਦ ਪੁਲਿਸ ਮੌਕੇ ‘ਤੇ ਪਹੁੰਚੀ। ਘਰ ਦੇ ਅੰਦਰ ਦਾ ਦ੍ਰਿਸ਼ ਕਾਫ਼ੀ ਦਿਲ ਹਿਲਾਉਣ ਵਾਲਾ ਸੀ। ਅੰਦਰ ਇਕ ਕਮਰੇ ਵਿੱਚ ਬਿਸਤਰ ‘ਤੇ ਰਾਜ ਸਿੰਘ (61) ਅਤੇ ਉਸਦੀ ਪਤਨੀ ਓਮਵਤੀ (58) ਦੇ ਸਰੀਰ ਪਏ ਸਨ। ਦੋਹਾਂ ਦੇ ਸਿਰ ਅਤੇ ਚਿਹਰੇ ਨੂੰ ਚਾਕੂਆਂ ਤੇ ਪੇਚਕਸ ਨਾਲ ਵਿੰਨਿਆ ਹੋਇਆ ਸੀ।

Google search engine

LEAVE A REPLY

Please enter your comment!
Please enter your name here