ਪਟਿਆਲੇ ਦੇ ਇੱਕ ਹੋਰ ਡੇਰਾ ਮੁਖੀ ਦੀ ਪੁਲਿਸ ਨੂੰ ਖੁੱਲ੍ਹੀ ਧਮਕੀ

0
135

ਪਟਿਆਲਾ: ਨਿਹੰਗ ਸਿੰਘਾਂ ਵੱਲੋਂ ਥਾਣੇਦਾਰ ਦਾ ਗੁੱਟ ਵੱਢਣ ਤੋਂ ਬਾਅਦ ਹੁਣ ਪੁਲਿਸ ਨੂੰ ਉਸ ਤੋਂ ਵੀ ਬੁਰਾ ਹਸ਼ਰ ਕਰਨ ਦੀ ਧਮਕੀ ਮਿਲੀ। ਸਮਾਣਾ ਨੇੜਲੇ ਪਿੰਡ ਕਦਰਬਾਦ ਵਿੱਚ ਇੱਕ ਡੇਰੇ ਦੇ ਮੁਖੀ ਹਰਜੀਤ ਸਿੰਘ ਨੇ ਧਮਕੀ ਦਿੰਦਿਆਂ ਕਿਹਾ  ‘ਮੈਂ ਖੇਤਾਂ ‘ਚ ਕੰਮ ਕਰ ਰਹੀ ਲੇਬਰ ਨੂੰ ਡੋਡੇ ਵੇਚਣ ਜਾ ਰਿਹਾ ਹਾਂ। ਜੇ ਕੋਈ ਪੁਲਿਸ ਵਾਲਾ ਗੁਰਦੁਆਰੇ ‘ਚ ਦਾਖਲ ਹੁੰਦਾ ਹੈ ਤਾਂ ਉਸ ਦੀ ਹਾਲਤ ਪਟਿਆਲਾ ਦੇ ਏਐਸਆਈ ਨਾਲੋਂ ਵੀ ਮਾੜੀ ਹੋਵੇਗੀ।’

ਗ੍ਰੰਥੀ ਹਰਜੀਤ ਸਿੰਘ ਨੇ ਇਸ ਤਰ੍ਹਾਂ ਦੇ ਜਨਤਕ ਐਲਾਨ ਕਰਦਿਆਂ ਪਟਿਆਲਾ ਵਿੱਚ ਨਿਹੰਗਾਂ ਵੱਲੋਂ ਏਐਸਆਈ ‘ਤੇ ਹਮਲੇ ਦਾ ਸਮਰਥਨ ਕੀਤਾ। 45 ਸਾਲਾ ਗ੍ਰੰਥੀ ਨੇ ਕਿਹਾ ਕਿ ਏਐਸਆਈ ਦਾ ਹੱਥ ਕੱਟਣ ਵਾਲੇ ਨਿਹੰਗਾਂ ਨੇ ਸਹੀ ਕੰਮ ਕੀਤਾ। ਜਿਸ ਤਰ੍ਹਾਂ ਪੁਲਿਸ ਸ੍ਰੀ ਖਿਚੜੀ ਸਾਹਿਬ ਦੇ ਗੁਰਦੁਆਰਾ ਸਾਹਿਬ ਵਿਖੇ ਨਿਹੰਗ ਦੇ ਡੇਰੇ ਵਿੱਚ ਦਾਖਲ ਹੋਈ, ਉਹ ਆਪਣੇ ਡੇਰੇ ਵਿੱਚ ਦਾਖਲ ਹੋਣ ‘ਤੇ ਇਸ ਤੋਂ ਵੀ ਬੁਰਾ ਹਸ਼ਰ ਕਰੇਗਾ। ਗ੍ਰੰਥੀ ਨੇ ਕਿਹਾ ਜੇ ਪੁਲਿਸ ‘ਚ ਹਿੰਮਤ ਹੈ, ਤਾਂ ਉਸ ਨੂੰ ਗ੍ਰਿਫਤਾਰ ਕਰਕੇ ਦਿਖਾਵੇ।

ਉਹ ਡੇਰੇ ਵਿੱਚ ਹੀ ਭੁੱਕੀ ਦੀ ਬਿਜਾਈ ਕਰਦਾ ਸੀ। ਪੁਲਿਸ ਨੇ ਉਸ ਨੂੰ ਗ੍ਰਿਫਤਾਰ ਕਰ ਲਿਆ। ਗ੍ਰੰਥੀ ਹਰਜੀਤ ਸਿੰਘ ਤੋਂ ਪੰਜ ਕਿੱਲੋ ਡੋਡੇ ਪੋਸਤ ਬਰਾਮਦ ਕੀਤੀ ਗਈ ਹੈ। ਬਾਅਦ ‘ਚ ਮੰਗਲਵਾਰ ਨੂੰ ਉਸ ਨੂੰ ਅਦਾਲਤ ‘ਚ ਪੇਸ਼ ਕੀਤਾ ਗਿਆ ਤੇ 14 ਦਿਨਾਂ ਦੀ ਨਿਆਂਇਕ ਹਿਰਾਸਤ ‘ਤੇ ਜੇਲ੍ਹ ਭੇਜ ਦਿੱਤਾ ਗਿਆ।

Google search engine

LEAVE A REPLY

Please enter your comment!
Please enter your name here