ਆ ਗਈ ਕ੍ਰਿਕਟ ਸਰਕਾਰ, ਅਫਗਾਨਿਸਤਾਨ ਚ ਵੀ ਚਲੇਗੀ ਹੁਣ ਰਾਸ਼ਟਰਵਾਦ ਦੀ ਕਾਰ

ਕ੍ਰਿਕਟ ਅਤੇ ਰਾਸ਼ਟਰਵਾਦ ਦਾ ਆਪਸ ਿਵਚ ਬੜਾ ਗੂੜਾ ਨਾਤਾ ਹੈ| ਖਾਸਕਰ ਦੱਖਣੀ ਏਸ਼ੀਆਈ ਮੁਲਕਾਂ ਵਿਚ ਰਾਸ਼ਟਰਵਾਦ ਨੂੰ ਪ੍ਰਚੰਡ ਕਰਨ ਲਈ ਿੲਸ ਖੇਡ ਨੂੰ ਖੂਬ ਵਰਤਿਆ ਗਿਆ ਹੈ| ਇਸ ਵਿਚ ਸੱਜਰਾ ਨਾਂ ਅਫਗਾਨਿਸਤਾਨ ਦਾ ਜੁੜਿਆ ਹੈ| ਿੲਸ ਦੀ ਤਾਜਾ ਮਿਸਾਲ ਬਰਤਾਨੀਆ ਚ ਪਾਕਿਸਤਾਨੀ ਅਤੇ ਅਫ਼ਗ਼ਾਨੀ ਿਕ੍ਰਕੇਟ ਪ੍ਰਸ਼ਸਕਾਂ ਦੀ ਆਪਸੀ ਝੜਪ ਹੈ। ਅਤੇ ਦੂਜੀ 2016 ਿਵਚ T20 ਵਰਲਡ ਕੱਪ ਖੇਡ ਕੇ ਪਰਤੀ ਕ੍ਰਿਕੇਟ ਟੀਮ ਦੇ ਸਵਾਗਤ ਲਈ ਸਰਕਾਰ ਅਤੇ ਆਮ ਲੋਕਾਂ ਦਾ ਹਜੂਮ ਹਵਾਈ ਅੱਡੇ ਤੋਂ ਕਾਬਲ ਦੀਆਂ ਗਲੀਆਂ ਤਕ ਜਸ਼ਨਾਂ ਵਿਚ ਗੁਲਤਾਨ ਹੁੰਦਾ ਹੈ| ਜਦਕਿ ਫੁੱਟਬਾਲ ਵਿਚ ਸਿੰਗਾਪੁਰ ਨੂੰ ਹਰਾ ਵਤਨ ਪਰਤੇ ਖਿਡਾਰੀਆਂ ਨੂੰ ਜੀ ਆਇਆਂ ਕਹਿਣ ਲਈ ਹਵਾਈ ਅੱਡੇ ਤੇ ਚਾਰ ਬੰਦੇ ਵੀ ਨਹੀਂ ਜੁੜਦੇ| ਹਾਲਾਂਕਿ ਸਾਧਨਾ ਦੀ ਘਾਟ ਨਾਲ ਜੂੱਝ ਰਹੀ ਇਸ ਟੀਮ ਦੀ ਕ੍ਰਿਕਟ ਦੇ ਮੁਕਾਬਲੇ ਇਹ ਵੱਡੀ ਪ੍ਰਾਪਤੀ ਸੀ| ਿਕ੍ਰਕੇਟ ਦੇ ਅੱਗੇ ਆਉਣ ਅਤੇ ਫੁੱਟਬਾਲ ਦੇ ਹਾਸ਼ੀਏ ਤੇ ਜਾਨ ਿਵਚ ਸਿਆਸੀ ਹਾਲਾਤ ਤੇ ਕਾਰਨ ਵੀ ਿਜੰਮੇਵਾਰ ਹਨ।

ਅਫਗਾਨਿਸਤਾਨ ਵਿਚ ਕ੍ਰਿਕਟ ਦਾ ਇਤਿਹਾਸ ਪਹਿਲੀ ਅਫਗਾਨ ਜੰਗ ਤੋਂ ਵੀ ਪਹਿਲਾਂ ਦਾ ਹੈ| ਅੱਸੀ ਦੇ ਦਹਾਕੇ ਵਿਚ ਇਸ ਦੀ ਮੁੜ ਪੈਦਾਇਸ਼ ਪਾਕਿਸਤਾਨ ਦੇ ਪਖ਼ਤੂਨ ਸ਼ਰਨਾਰਥੀ ਕੈੰਪਾਂ ਵਿਚ ਹੋਈ | ਚਿਰਾਂ ਤੋਂ ਅਣਗੌਲੀ ਖੇਡ ਲਈ ਹਿੰਦੋਸਤਾਨ ਅਤੇ ਪਾਕਿਸਤਾਨ ਵਲੋਂ ਅਫਗਾਨ ਸਰਜ਼ਮੀਨ ਤੇ ਲੜੀ ਜਾ ਰਹੀ “ਪਰੌਕਸੀ ਵਾਰ” ਸੰਜੀਵਨੀ ਬਣਕੇ ਬਹੁੜੀ|

ਇਥੇ ਖਾਸ ਜਿਕਰਯੋਗ ਹੈ ਕਿ ਕ੍ਰਿਕਟ ਪਖ਼ਤੂਨ ਅਤੇ ਸੋਕਰ ਹਜ਼ਾਰੇ ਤਾਜਾਕ ਉਜਬੇਗ ਤੇ ਹੋਰਨਾ ਘੱਟਗਿਣਤੀਆਂ ਵਿਚ ਮਕਬੂਲ ਹੈ| ਜਿਥੇ ਪਾਕਿਸਤਾਨ ਦੀ ਪਖ਼ਤੂਨਾਂ ਵਿਚ ਪੈਠ ਤਾਲਿਬਾਨ ਰਾਹੀਂ ਹੈ ਓਥੇ ਹਿੰਦੋਸਤਾਨ ਆਪਣੇ ਸੌਫਟ ਟੂਲਾਂ(ਕ੍ਰਿਕਟ, ਬਾਲੀਵੁੱਡ) ਦੇ ਜਰੀਏ ਇਸ ਕਬੀਲੇ ਵਿਚ ਸੰਨ ਲਾਉਣ ਦੀ ਕੋਸ਼ਿਸ਼ ਕਰ ਰਿਹਾ ਹੈ| ਭਾਰਤ ਵਲੋਂ ਅਫਗਾਨ ਕ੍ਰਿਕੇਟ ਖਿਡਾਰੀਆਂ ਦੀ ਸਿਖਲਾਈ ਦੇ ਖਾਸ ਪ੍ਰਬੰਧ ਕੀਤੇ ਜਾ ਰਹੇ ਹਨ| ਭਾਰਤੀ ਸਰਕਾਰ ਕਾਬਲ ਵਿਚ ਖੇਡ ਮੈਦਾਨ ਦੀ ਉਸਾਰੀ ਵੀ ਕਰਵਾ ਰਹੀ ਹੈ| ਗ੍ਰੇਟਰ ਨੋਇਡਾ ਅਤੇ ਦੇਹਰਾਦੂਨ ਦੇ ਖੇਡ ਮੈਦਾਨ ਅਫਗਾਨੀ ਟੀਮ ਦੀ ਸਿਖਲਾਈ ਲਈ ਖਾਸਤੋਰ ਤੇ ਰਾਖਵੇਂ ਰੱਖੇ ਗਏ ਹਨ| ਇਥੋਂ ਤਕ ਕੇ ਅਫਗਾਨ ਸਰਕਾਰ ਦੇ ਪਖ਼ਤੂਨ ਸਿਆਸਤਦਾਨ ਕ੍ਰਿਕਟ ਨੂੰ ਸਿਆਸੀ ਸੰਦ ਵਜੋਂ ਵਰਤਨ ਵਿਚ ਕੋਈ ਸੰਗ ਮਹਿਸੂਸ ਨਹੀ ਕਰਦੇ।
ਆਮ ਮਨ ਿਵਚ ਕੁਝ ਸਵਾਲ ਜ਼ਰੂਰ ਉਪਜਦੇ ਹਨ ਿਕ ਸਦੀਆਂ ਤੋਂ ਪਖ਼ਤੂਨ ਕਬੀਲਿਆਂ ਨੇ ਕਿਸੇ ਦੀ ਗੂਲਾਮੀ ਨਹੀਂ ਝੱਲੀ। ਅਮਰੀਕਾ ਅਤੇ ਰੂਸ ਵਰਗੀਆਂ ਆਲਮੀ ਤਾਕਤਾਂ ਦਾ ਹਸ਼ਰ ਪੂਰੀ ਦੁਨੀਆ ਨੇ ਵੇਖਿਆ ਹੈ| ਅਧੁਿਨਕ ਵਿਦਿਆ ਪ੍ਰਬੰਧ ਨੂੰ ਵੀ ਬਰੂਹਾਂ ਨਈਂ ਚੜਣ ਦਿੱਤਾ| ਕ੍ਰਿਕਟ ਦੀ ਉਸ ਖਿੱਤੇ ਵਿਚ ਚੜਤ ਸ਼ੰਕੇ ਜ਼ਰੂਰ ਪੈਦਾ ਕਰਦੀ ਹੈ?

Leave a Reply

Your email address will not be published. Required fields are marked *