ਨਿਊ ਯਾਰਕ ਦੇ ਮਿਊਜ਼ੀਅਮ ‘ਚ ਦਿਸਣਗੀਆਂ ਉੱਤਰੀ ਭਾਰਤ ਦੀਆਂ ਪਹਾੜੀਆਂ

0
135

ਵਾਸ਼ਿੰਗਟਨ — ਉੱਤਰੀ ਭਾਰਤ ਦੇ ਪਹਾੜੀ ਕਲਾਕਾਰਾਂ ਦੀਆਂ ਹਿੰਦੂ ਦੇਵੀ-ਦੇਵਤਿਆਂ ਨੂੰ ਦਰਸਾਉਣ ਵਾਲੀਆਂ ਪੁਰਾਣੀਆਂ ਕਲਾਕ੍ਰਿਤੀਆਂ ਦੇ ਸੰਗ੍ਰਹਿ ਨੂੰ ਇੱਥੇ ਵੱਕਾਰੀ ਮੈਟਰੋਪਾਲੀਟਨ ਮਿਊਜ਼ੀਅਮ ਆਫ ਕੋਰਟ ਵਿਚ ਪ੍ਰਦਰਸ਼ਿਤ ਕੀਤਾ ਜਾਵੇਗਾ। ਦੁਨੀਆ ਦੇ ਸਭ ਤੋਂ ਵੱਡੇ ਮਿਊਜ਼ੀਅਮਾਂ ਵਿਚ ਸ਼ਾਮਲ ਇਸ ਮਿਊਜ਼ੀਅਮ ਵਿਚ ਲੱਗਣ ਵਾਲੀ ਪ੍ਰਦਰਸ਼ਨੀ ਵਿਚ ਕਲਾਕ੍ਰਿਤੀਆਂ ਦੇ ਉਨ੍ਹਾਂ ਪੁਰਾਣੇ ਤਰੀਕਿਆਂ ‘ਤੇ ਧਿਆਨ ਕੇਂਦਰਿਤ ਕੀਤਾ ਜਾਵੇਗਾ ਜੋ 17ਵੀਂ, 18ਵੀਂ ਸਦੀ ਵਿਚ ਉੱਤਰੀ ਭਾਰਤ ਦੇ ਪਹਾੜੀ ਖੇਤਰਾਂ ਵਿਚ ਸਾਹਮਣੇ ਆਈਆਂ। ਮਿਊਜ਼ੀਅਮ ਨੇ ਇਕ ਪ੍ਰੈੱਸ ਬਿਆਨ ਵਿਚ ਕਿਹਾ ਕਿ ਇਸ ਮਿਆਦ ਵਿਚ ਦੱਖਣੀ ਏਸ਼ੀਆ ਵਿਚ ਸਾਹਮਣੇ ਆਈਆਂ ਕਰੀਬ 20 ਸਭ ਤੋਂ ਸੁੰਦਰ ਪੇਂਟਿੰਗਜ਼ ਨੂੰ ਦਰਸਾਉਣ ਵਾਲੀ ਇਸ ਪ੍ਰਦਰਸ਼ਨੀ ਨੂੰ ਪਹਾੜੀ ਪੇਂਟਿੰਗ ਆਫ ਨੌਰਥ ਇੰਡੀਆ’ ਨਾਮ ਦਿੱਤਾ ਗਿਆ ਹੈ। ਇਸ ਵਿਚ ਉਨ੍ਹਾਂ ਨਵੀਨਕਾਰੀ ਤਰੀਕਿਆਂ ਨੂੰ ਦਰਸਾਇਆ ਜਾਵੇਗਾ ਜਿਨ੍ਹਾਂ ਵਿਚ ਪਹਾੜੀ ਕਲਾਕਾਰਾਂ ਨੇ ਹਿੰਦੂ ਦੇਵੀ-ਦੇਵਤਿਆਂ ਦੀ ਚਿੱਤਰਕਾਰੀ ਕੀਤੀ ਹੈ। ਇਹ ਪ੍ਰਦਰਸ਼ਨੀ 22 ਦਸੰਬਰ ਤੋਂ ਸ਼ੁਰੂ ਹੋ ਕੇ ਅਗਲੇ ਸਾਲ 21 ਜੁਲਾਈ ਤੱਕ ਚਲੇਗੀ।