ਚੰਡੀਗੜ੍ਹ : ਲੌਂਗੇਵਾਲਾ ਦੀ ਲੜਾਈ ਦੇ ਹੀਰੋ ਕਹੇ ਜਾਣ ਵਾਲੇ ਬ੍ਰਿਗੇਡੀਅਰ ਕੁਲਦੀਪ ਸਿੰਘ ਚੰਦਪੁਰੀ ਦਾ ਸ਼ਨੀਵਾਰ ਨੂੰ ਦਿਹਾਂਤ ਹੋ ਗਿਆ। ਜਾਣਕਾਰੀ ਮੁਤਾਬਕ ਕੁਲਦੀਪ ਸਿੰਘ ਚੰਦਪੁਰੀ ਨੇ ਮੋਹਾਲੀ ਦੇ ਫੋਰਟਿਸ ਹਸਪਤਾਲ ‘ਚ ਆਖਰੀ ਸਾਹ ਲਏ। ਚੰਦਪੁਰੀ 78 ਸਾਲਾਂ ਦੇ ਸਨ ਅਤੇ ਕੈਂਸਰ ਦੀ ਬੀਮਾਰੀ ਤੋਂ ਪੀੜਤ ਸਨ। ਜ਼ਿਕਰਯੋਗ ਹੈ ਕਿ ਰਾਜਸਥਾਨ ਦੇ ਲੌਂਗੇਵਾਲਾ ‘ਚ ਚੰਦਪੁਰੀ ਨੇ ਇਕੱਲੇ ਹੀ ਫੌਜ ਦੀ ਨਿੱਕੀ ਜਿਹੀ ਟੁਕੜੀ ਨਾਲ ਪਾਕਿਸਤਾਨ ਨੂੰ ਧੂੜ ਚਟਾਈ ਸੀ। ਉਨ੍ਹਾਂ ਨੇ ਇਕੱਲਿਆਂ ਪੂਰੀ ਰਾਤ ਪਾਕਿਸਤਾਨੀ ਫੌਜ ਨੂੰ ਰੋਕੀ ਰੱਖਿਆ ਸੀ। ‘ਬਾਰਡਰ’ ਫਿਲਮ ‘ਚ ਅਭਿਨੇਤਾ ਸੰਨੀ ਦਿਓਲ ਨੇ ਮੇਜਰ ਕੁਲਦੀਪ ਸਿੰਘ ਚਾਂਦਪੁਰੀ ਦੀ ਭੂਮਿਕਾ ਹੀ ਨਿਭਾਈ ਸੀ। ਇਸ ਫਿਲਮ ‘ਚ ਦੇਸ਼ ਦੇ ਇਸ ਬੇਟੇ ਦੀ ਵੀਰਤਾ ਨੂੰ ਬਾਖੂਬੀ ਦਰਸਾਇਆ ਗਿਆ ਸੀ। ਕੁਲਦੀਪ ਸਿੰਘ ਚੰਦਪੁਰੀ ਨੂੰ ਆਪਣੀਆਂ ਸੇਵਾਵਾਂ ਲਈ ਮਹਾਂਵੀਰ ਚੱਕਰ ਨਾਲ ਸਨਮਾਨਿਤ ਵੀ ਕੀਤਾ ਗਿਆ ਸੀ।
Related Posts
ਭਾਰਤੀ ਲੇਖਿਕਾ ਨੂੰ ਮਿਲਿਆ 1,00,000 ਡਾਲਰ ਦਾ ਪੁਰਸਕਾਰ
ਲੰਡਨ— ਭਾਰਤੀ ਲੇਖਿਕਾ ਐਨੀ ਜੈਦੀ ਨੂੰ ਬੁੱਧਵਾਰ ਨੂੰ ਇਕ ਲੱਖ ਡਾਲਰ ਦੇ ‘ਨਾਈਨ ਡਾਟਸ ਪ੍ਰਾਈਜ਼’ 2019 ਦਾ ਜੇਤੂ ਘੋਸ਼ਿਤ ਕੀਤਾ…
ਤਖ਼ਤ ਸ੍ਰੀ ਹਜ਼ੂਰ ਸਾਹਿਬ ਤੋਂ ਸ਼ਰਧਾਲੂਆਂ ਨੂੰ ਵਾਪਸ ਲਿਆਉਣ ਲਈ ਪੀ.ਆਰ.ਟੀ.ਸੀ. ਦੀਆਂ 32 ਏ.ਸੀ. ਬੱਸਾਂ ਦਾ ਕਾਫ਼ਲਾ ਰਵਾਨਾ
ਪਟਿਆਲਾ : ਕੋਰੋਨਾਵਾਇਰਸ ਕਰਕੇ ਮਹਾਰਾਸ਼ਟਰ ਸਥਿਤ ਤਖ਼ਤ ਸ੍ਰੀ ਹਜ਼ੂਰ ਸਾਹਿਬ ਨੰਦੇੜ ਵਿਖੇ ਲੰਮੇ ਸਮੇਂ ਤੋਂ ਰੁਕੇ ਹੋਏ ਪੰਜਾਬ ਦੇ ਸ਼ਰਧਾਲੂਆਂ…
ਨੋਇਡਾ ਵਿੱਚ ਗਰਭਵਤੀ ਡਾਕਟਰ ਕਰੋਨਾ ਪਾਜ਼ੀਟਿਵ
ਗਰੇਟਰ ਨੋਇਡਾ : ਉਤਰ ਪ੍ਰਦੇਸ਼ ਦੇ ਗ੍ਰੇਟਰ ਨੋਇਡਾ ਵਿੱਚ ਇਕ ਔਰਤ ਡਾਕਟਰ ਦੇ ਕਰੋਨਾ ਪਾਜ਼ੀਟਿਵ ਹੋਣ ਦੀ ਸੱਜਰੀ ਖ਼ਬਰ ਮਿਲਣ…