ਕਰਨਾਲ : ਸਿੱਖਾਂ ਦੇ ਰੋਸ ਮੁਜ਼ਾਹਰੇ ਤੋਂ ਡਰਦਿਆਂ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਮੰਗਲਵਾਰ ਨੇ ਕਰਨਾਲ ਦੇ ਸਿੱਖ ਬਹੁਗਿਣਤੀ ਵਾਲੇ ਪਿੰਡ ਡਾਬਰੀ ਦਾ ਦੌਰਾ ਰੱਦ ਕਰ ਦਿੱਤਾ। ਸਿੱਖਾਂ ਦਾ ਇੱਕ ਤਬਕਾ ਮੁੱਖ ਮੰਤਰੀ ਖੱਟਰ ਨਾਲ ਨਾਰਾਜ਼ ਹੈ ਕਿਉਂਕਿ ਚਾਰ ਦਿਨ ਪਹਿਲਾਂ ਉਨ੍ਹਾਂ ਨੇ ਇੱਕ ਅਜਿਹੇ ਗੁਰਦੁਆਰੇ ਵਿੱਚ ਜਾਣ ਤੋਂ ਮਨ੍ਹਾ ਕਰ ਦਿੱਤਾ ਸੀ ਜਿੱਥੇ ਜਰਨੈਲ ਸਿੰਘ ਭਿੰਡਰਾਂਵਾਲੇ ਦੀ ਤਸਵੀਰ ਲੱਗੀ ਹੋਈ ਹੈ। ਭਾਜਪਾ ਦਾ ਇਹ ਪ੍ਰੋਗਰਾਮ 6 ਪਿੰਡਾਂ ਦੀ ਪੈਦਲ ਯਾਤਰਾ ਦਾ ਸੀ ਪਰ ਡਾਬਰੀ ‘ਚ ਸਜਾਇਆ ਗਿਆ ਮੰਚ ਵਰਤਿਆ ਹੀ ਨਹੀਂ ਗਿਆ। ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਜਗਮੋਹਨ ਆਨੰਦ ਨੇ ਕਾਰਣ ਦੀ ਪੁਸ਼ਟੀ ਕੀਤੀ। ਖੱਟਰ ਨੇ ਬਾਅਦ ‘ਚ ਬਿਆਨ ਦਿੱਤਾ, “ਮੈਂ ਸਿੱਖ ਸਮਾਜ ਤੋਂ ਅਲੱਗ ਨਹੀਂ; ਕੋਈ ਗ਼ਲਤਫ਼ਹਿਮੀ ਹੈ ਤਾਂ ਦੂਰ ਕਰ ਲਈ ਜਾਵੇਗੀ।”ਮੁੱਖ ਮੰਤਰੀ ਵੱਲੋਂ ਜਰਨੈਲ ਸਿੰਘ ਭਿੰਡਰਾਵਾਲਿਆਂ ਦੀ ਫੋਟੋ ਲੱਗੀ ਹੋਣ ਕਾਰਨ ਗੁਰਦੁਆਰੇ ਜਾਣ ਦਾ ਦੌਰਾ ਰੱਦ ਕੀਤੇ ਜਾਣ ਤੋਂ ਬਾਅਦ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਗੋਬਿੰਦ ਲੌਂਗੋਵਾਲ ਨੇ ਕਿਹਾ ਸੀ, ‘ਭਿੰਡਰਾਵਾਲੇ ਸਾਡੇ ਕੌਮੀ ਸ਼ਹੀਦ ਹਨ ਅਤੇ ਖੱਟਰ ਨੇ ਦੌਰਾ ਰੱਦ ਕਰਕੇ ਸਿੱਖਾਂ ਦੀਆਂ ਭਾਵਨਾਵਾਂ ਨੂੰ ਸੱਟ ਮਾਰੀ ਹੈ’।
Related Posts
ਵੇਖਕੇ ਭਿੰਡਰਾਂਵਾਲੇ ਦਾ ਤਾਰਾ, ਚੜ੍ਹ ਗਿਆ ਮੁੱਖ ਮੰਤਰੀ ਦਾ ਪਾਰਾ
ਕਰਨਾਲ ਜ਼ਿਲ੍ਹੇ ਵਿਚ ਪਿੰਡ ਡੱਚਰ ਦੇ ਗੁਰਦੁਆਰੇ ਦਾ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦਾ ਦੌਰਾ ਰੱਦ ਕੀਤੇ ਜਾਣ ਤੋਂ ਬਾਅਦ…
ਅਕਾਲ ਚਲਾਣਾ ਕਰ ਗਏ ਪਦਮ ਸ੍ਰੀ ਭਾਈ ਨਿਰਮਲ ਸਿੰਘ ਖਾਲਸਾ
ਅੰਮ੍ਰਿਤਸਰ : ਸ੍ਰੀ ਹਰਿਮੰਦਰ ਸਾਹਿਬ ਦੇ ਸਾਬਕਾ ਹਜ਼ੂਰੀ ਰਾਗੀ ਭਾਈ ਨਿਰਮਲ ਸਿੰਘ ਅੱਜ ਤੜਕੇ 4:30 ਵਜੇ ਅਕਾਲ ਚਲਾਣਾ ਕਰ ਗਏ।…
ਹੁਣ Oppo ਦੀ ਮਦਦ ਨਾਲ ਕਰ ਸਕਦੇ ਹਾਂ ਦੁਨੀਆ ’ਚ ਕਿਤੇ ਵੀ Multiparty Video Call
ਚੀਨ ਦੀ ਸਮਾਰਟਫੋਨ ਨਿਰਮਾਤਾ ਕੰਪਨੀ OPPO ਨੇ WeChat ਐਪ ਤੇ 5G ਨੈੱਟਵਰਕ ਦੀ ਵਰਤੋਂ ਕਰ ਕੇ ਮਲਟੀ ਪਾਰਟੀ ਵੀਡੀਓ ਕਾਲ…