ਚੌਲਾਂ ਤੇ ਹੁੰਦੀ ਹੋਏਗੀ ਪਾਲਸ਼ ਪਰ ਅਸੀਂ ਤਾਂ ਅਜੇ ਵੀ ਖਾਲਸ

ਲੇਹ : ਲੱਦਾਖ ਦੇ ਪਹਾੜਾਂ ‘ਚ ਦੂਰ-ਦੁਰਾਡੇ ਵਸੇ ਕਰੀਬ 5 ਹਜ਼ਾਰ ਬ੍ਰੋਕਪਾ ਖ਼ੁਦ ਨੂੰ ਦੁਨੀਆਂ ਦੇ ਆਖ਼ਰੀ ਬਚੇ ਹੋਏ ਸ਼ੁੱਧ ਆਰੀਆ ਮੰਨਦੇ ਹਨ।
ਕੀ ਇਹ ਸੱਚਮੁੱਚ ਉਹ ਜਾਤੀ ਹੈ, ਜਿਸ ਨੂੰ ਨਾਜ਼ੀ ‘ਮਾਸਟਰ ਰੇਸ’ ਮੰਨਦੇ ਸਨ? ਜਾਂ ਫੇਰ ਇਹ ਦਾਅਵਾ ਸਿਰਫ਼ ਮਿਥ ਹੈ, ਜਿਸ ਨੂੰ ਬਰਕਾਰ ਰੱਖਣਾ ਇਨ੍ਹਾਂ ਲੋਕਾਂ ਲਈ ਲਾਹੇਵੰਦ ਸੌਦਾ ਹੈ।ਸਾਡੇ ਦੌਰ ਦੇ ਸਭ ਤੋਂ ਚਰਚਿਤ ਜੰਗ ਦੇ ਮੈਦਾਨ ਕਾਰਗਿਲ ਨੂੰ ਨੇੜਿਓਂ ਦੇਖਣ ਦਾ ਉਤਸ਼ਾਹ ਪਹਾੜੀ ਸਫ਼ਰ ਨੂੰ ਬੋਝ ਬਣਨ ਨਹੀਂ ਦਿੰਦਾ।ਲੇਹ ਤੋਂ ਉੱਤਰ-ਪੱਛਮ ਵੱਲ ਵਧਦੇ ਹੋਏ ਪਹਿਲਾ ਖ਼ਿਆਲ ਕਾਰਗਿਲ ਦਾ ਹੀ ਆਉਂਦਾ ਹੈ ਕਰੀਬ 4 ਘੰਟੇ ਤੱਕ ਲੇਹ ਤੋਂ ਬਟਾਲਿਕ ਤੱਕ ਦਾ ਰਸਤਾ ਹਾਈ ਵੇਅ ਵਰਗਾ ਹੈ। ਇਸ ਤੋਂ ਬਾਅਦ ਸੜਕ ਤੰਗ ਹੋ ਕੇ ਸਿੰਧੂ ਨਦੀ ਦਾ ਕੰਢਾ ਫੜ ਲੈਂਦੀ ਹੈ।
ਕਿਤੇ ਕੱਚੇ, ਕਿਤੇ ਪੱਕੇ ਰਸਤੇ ‘ਤੇ ਤਕਰੀਬਨ ਦੋ ਘੰਟੇ ਹੋਰ ਚੱਲਣ ਤੋਂ ਬਾਅਦ ਤੁਸੀਂ ਗਾਰਕੋਨ ਪਿੰਡ ਪਹੁੰਚ ਜਾਂਦੇ ਹੋ।ਲੱਦਾਖ ਦੇ ਪਹਾੜਾਂ ‘ਚ ਦੂਰ-ਦਰਾਜ ਵਸੇ ਕਰੀਬ 5 ਹਜ਼ਾਰ ਬ੍ਰੋਕਪਾ ਖ਼ੁਦ ਨੂੰ ਦੁਨੀਆਂ ਦੇ ਆਖ਼ਰੀ ਬਚੇ ਹੋਏ ਸ਼ੁੱਧ ਆਰੀਆ ਮੰਨਦੇ ਹਨ । ਪਿੰਡ ਤੋਂ ਠੀਕ ਬਿਆਮਾ ‘ਚ ਤੁਹਾਡਾ ਧਿਆਨ ਸਭ ਤੋਂ ਪਹਿਲਾਂ 2015 ‘ਚ ਆਏ ਹੜ੍ਹ ‘ਚ ਡੁੱਬੇ ਘਰਾਂ ਵੱਲ ਜਾਂਦਾ ਹੈ।ਨੰਗੇ, ਪਥਰੀਲੇ ਪਹਾੜਾਂ ‘ਤੇ ਹਰੇ ਪੌੜੀਦਾਰ ਖੇਤ ਸਥਾਨਕ ਲੋਕਾਂ ਦੀ ਮਿਹਨਤ ਭਰੀ ਜ਼ਿੰਦਗੀ ਦੀ ਗਵਾਹੀ ਦਿੰਦੇ ਹਨ ਪਰ ਇਸ ਥਾਂ ਦੀ ਸਭ ਤੋਂ ਵੱਡੀ ਖ਼ਾਸੀਅਤ ਖ਼ੁਦ ਇਹ ਲੋਕ ਹਨ।ਕਿਉਂ ਖ਼ਾਸ ਹੈ ਬ੍ਰੋਕਪਾ ? ਗਾਰਕੋਨ ਦੇ ਬੱਚੇ, ਬੁੱਢੇ ਅਤੇ ਜਵਾਨ ਹੁਣ ਸ਼ਹਿਰੀ ਦਿਖਣ ਵਕਾਂ ਨੂੰ ਦੇਖ ਕੇ ਹੈਰਾਨ ਨਹੀਂ ਹੁੰਦੇ। ਉਹ ਚੰਗੀ ਤਰ੍ਹਾਂ ਜਾਣਦੇ ਹਨ ਕਿ ਕਿਹੜੀ ਤਾਂਘ ਉਨ੍ਹਾਂ ਨੂੰ ਇੱਥੇ ਖਿੱਚ ਕੇ ਲੈ ਆਉਂਦੀ ਹੈ।ਪਿੰਡ ਦੇ ਕਿਸੇ ਵੀ ਸ਼ਖ਼ਸ ਨਾਲ 5 ਮਿੰਟ ਦੀ ਗੱਲਬਾਤ ਵੀ ਤੁਹਾਨੂੰ ਇਸ ਸਵਾਲ ਤੱਕ ਲੈ ਹੀ ਜਾਂਦੀ ਹੈ। ਚੰਡੀਗੜ੍ਹ ‘ਚ ਪੜ੍ਹਾਈ ਕਰ ਰਹੀ ਸੋਨਮ ਲਹਾਮੋ ਦੱਸਦੀ ਹੈ ਕਿ ਸ਼ੁੱਧ ਆਰੀਆ ਹੋਣ ਦੀ ਗੱਲ ਉਨ੍ਹਾਂ ਦੇ ਭਾਈਚਾਰੇ ‘ਚ ਪੀੜ੍ਹੀ-ਦਰ-ਪੀੜ੍ਹੀ ਤੋਂ ਤੁਰੀ ਆ ਰਹੀ ਹੈ। ਉਹ ਕਹਿੰਦੀ ਹੈ, “ਤੁਸੀਂ ਪੜ੍ਹਿਆ ਹੋਵੇਗਾ ਆਰੀਆ ਲੰਬੇ ਅਤੇ ਗੋਰੇ ਹੁੰਦੇ ਸਨ। ਤੁਸੀਂ ਇੱਥੋਂ ਦੀ ਆਬਾਦੀ ‘ਚ ਵੀ ਇਹੀ ਗੱਲ ਦੇਖ ਸਕਦੇ ਹੋ। ਅਸੀਂ ਵੀ ਕੁਦਰਤ ਦੀ ਪੂਜਾ ਕਰਦੇ ਹਾਂ। ਅਸੀਂ ਆਪਣੇ ਸੱਭਿਆਚਾਰ ਨੂੰ ਹੀ ਆਪਣੇ ਸ਼ੁੱਧ ਆਰੀਅਨ ਹੋਣ ਦਾ ਸਬੂਤ ਮੰਨਦੇ ਹਾਂ।”ਬ੍ਰੋਕਪਾ ਨਾਮ ਉਨ੍ਹਾਂ ਨੂੰ ਲੱਦਾਖ ਦੀ ਬਾਕੀ ਆਬਾਦੀ ਵੱਲੋਂ ਮਿਲਿਆ ਹੈ। ਸਥਾਨਕ ਭਾਸ਼ਾ ‘ਚ ਇਸ ਦਾ ਮਤਲਬ ਘੁਮੱਕੜ ਹੁੰਦਾ ਹੈ।

Leave a Reply

Your email address will not be published. Required fields are marked *