ਚੀਨ ਤੋਂ ਸ਼ੁਰੂ ਹੋਈ ਕੋਰੋਨਾ–ਵਾਇਰਸ ਦੀ ਲਾਗ ਹੁਣ ਭਾਰਤ ਸਮੇਤ ਪੂਰੀ ਦੁਨੀਆ ’ਚ ਫੈਲ ਚੁੱਕੀ ਹੈ। ਸਭ ਤੋਂ ਵੱਧ ਜਾਨੀ ਨੁਕਸਾਨ ਅਮਰੀਕਾ ਨੂੰ ਝੱਲਣਾ ਪਿਆ ਹੈ ਤੇ ਸਭ ਤੋਂ ਵੱਧ ਕੋਰੋਨਾ–ਪਾਜ਼ਿਟਿਵ ਮਰੀਜ਼ ਵੀ ਇਸ ਵੇਲੇ ਅਮਰੀਕਾ ’ਚ ਹੀ ਹਨ।
ਪੂਰੀ ਦੁਨੀਆ ’ਚ ਇਸ ਰੋਗ ਦੇ ਹੁਣ ਲਗਭਗ 22 ਲੱਖ (ਇਸ ਵੇਲੇ ਸਹੀ ਗਿਣਤੀ: 21 ਲੱਖ 82 ਹਜ਼ਾਰ 197) ਮਰੀਜ਼ ਹਨ।
ਇਕੱਲੇ ਅਮਰੀਕਾ ’ਚ ਹੀ ਇਹ ਕੋਰੋਨਾ ਵਾਇਰਸ ਹੁਣ ਤੱਕ 34,617 ਮਨੁੱਖੀ ਜਾਨਾਂ ਲੈ ਚੁੱਕਾ ਹੈ ਤੇ 6.77 ਲੱਖ ਤੋਂ ਵੱਧ ਮਰੀਜ਼ ਇਸ ਵੇਲੇ ਪਾਜ਼ਿਟਿਵ ਹਨ। ਸਪੇਨ ’ਚ ਮੌਤਾਂ ਦੀ ਗਿਣਤੀ 19,315 ਹੈ ਤੇ 1.84 ਲੱਖ ਤੋਂ ਵੱਧ ਵਿਅਕਤੀ ਕੋਰੋਨਾ–ਪਾਜ਼ਿਟਿਵ ਹਨ।
ਵਰਲਡੋਮੀਟਰ ਮੁਤਾਬਕ ਭਾਰਤ ’ਚ ਕੋਰੋਨਾ–ਪਾਜ਼ਿਟਿਵ ਮਰੀਜ਼ਾਂ ਦੀ ਗਿਣਤੀ ਹੁਣ ਵਧ ਕੇ 13,430 ਹੋ ਗਈ ਹੈ ਤੇ ਹੁਣ ਤੱਕ ਇਹ ਘਾਤਕ ਵਾਇਰਸ ਸਾਡੇ ਦੇਸ਼ ਵਿੱਚ 448 ਮਨੁੱਖੀ ਜਾਨਾਂ ਲੈ ਚੁੱਕਾ ਹੈ।
ਇਟਲੀ ’ਚ 22,170 ਵਿਅਕਤੀ ਮਾਰੇ ਜਾ ਚੁੱਕੇ ਹਨ ਤੇ 1.68 ਲੱਖ ਤੋਂ ਵੱਧ ਵਿਅਕਤੀ ਇਸ ਵੇਲੇ ਕੋਰੋਨਾ ਨਾਲ ਜੂਝ ਰਹੇ ਹਨ। ਫ਼ਰਾਂਸ ’ਚ ਮੌਤਾਂ ਦੀ ਗਿਣਤੀ 17,920 ਹੈ ਤੇ 1.65 ਲੱਖ ਤੋਂ ਵੱਧ ਵਿਅਕਤੀ ਹੁਣ ਤੱਕ ਕੋਰੋਨਾ–ਪਾਜ਼ਿਟਿਵ ਦਰਜ ਹੋ ਚੁੱਕੇ ਹਨ।
ਇੰਗਲੈਂਡ ’ਚ 13,729 ਵਿਅਕਤੀ ਮਾਰੇ ਜਾ ਚੁੱਕੇ ਹਨ ਤੇ 1.03 ਲੱਖ ਵਿਅਕਤੀ ਪਾਜ਼ਿਟਿਵ ਹਨ। ਪਾਕਿਸਤਾਨ ’ਚ ਹੁਣ ਤੱਕ 128 ਮੌਤਾਂ ਹੋ ਚੁੱਕੀਆਂ ਹਨ ਤੇ 6,919 ਕੋਰੋਨਾ–ਪਾਜ਼ਿਟਿਵ ਹਨ। ਆਸਟ੍ਰੇਲੀਆ ’ਚ ਹੁਣ ਤੱਕ 63 ਮੌਤਾਂ ਹੋ ਚੁੱਕੀਆਂ ਹਨ ਤੇ 6,468 ਵਿਅਕਤੀਆਂ ਕੋਰੋਨਾ–ਪਾਜ਼ਿਟਿਵ ਦਰਜ ਹੋ ਚੁੱਕੇ ਹਨ।
ਕੈਨੇਡਾ ’ਚ ਹੁਣ ਤੱਕ 1,195 ਮੌਤਾਂ ਹੋ ਚੁੱਕੀਆਂ ਹਨ ਤੇ ਹੁਣ ਤੱਕ 30,106 ਵਿਅਕਤੀ ਕੋਰੋਨਾ–ਪਾਜ਼ਿਟਿਵ ਪਾਏ ਗਏ ਹਨ।
ਭਾਰਤ ’ਚ ਕੋਰੋਨਾ ਨੇ ਸਭ ਤੋਂ ਵੱਧ ਕਹਿਰ ਮਹਾਰਾਸ਼ਟਰ ’ਚ ਮਚਾਇਆ ਹੈ। ਇਸ ਸੂਬੇ ’ਚ ਹੁਣ ਤੱਕ 3,087 ਮਾਮਲੇ ਸਾਹਮਣੇ ਆ ਚੁੱਕੇ ਹਨ। ਕੱਲ੍ਹ ਸਿਰਫ਼ ਵੀਰਵਾਰ ਨੂੰ ਹੀ 165 ਨਵੇਂ ਮਾਮਲੇ ਸਾਹਮਣੇ ਆਏ; ਜਿਨ੍ਹਾਂ ’ਚੋਂ 107 ਇਕੱਲੇ ਮੁੰਬਈ ਸ਼ਹਿਰ ਤੋਂ ਹਨ। 19 ਨਵੇਂ ਮਾਮਲੇ ਪੁਣੇ ਤੋਂ ਸਾਹਮਣੇ ਆਏ ਹਨ।
ਇਕੱਲੇ ਮੁੰਬਈ ਸ਼ਹਿਰ ’ਚ 987 ਕੋਰੋਨਾ–ਪਾਜ਼ਿਟਿਵ ਮਾਮਲੇ ਦਰਜ ਹੋ ਚੁੱਕੇ ਹਨ।