ਕੋਰੋਨਾ-ਖ਼ਤਰੇ ਦੇ ਬਾਵਜੂਦ 166 ਪੰਜਾਬੀ ਅੰਮ੍ਰਿਤਸਰ ਹਵਾਈ ਅੱਡੇ ਤੋਂ ਕੈਨੇਡਾ ਰਵਾਨਾ

ਦੁਨੀਆ ਭਰ ਦੇ ਕੋਰੋਨਾ–ਵਾਇਰਸ ਦੀ ਮਹਾਮਾਰੀ ਦੇ ਸੰਕਟ ਤੇ ਖ਼ਤਰਿਆਂ ਦੌਰਾਨ ਅੱਜ ਸਵੇਰੇ 166 ਪੰਜਾਬੀ ਅੰਮ੍ਰਿਤਸਰ ਦੇ ਹਵਾਈ ਅੱਡੇ ਤੋਂ ਕੈਨੇਡਾ ਲਈ ਰਵਾਨਾ ਹੋਏ। ਇਹ ਸਾਰੇ ਕੈਨੇਡੀਅਨ ਨਾਗਰਿਕ ਦੱਸੇ ਜਾਂਦੇ ਹਨ ਦਰਅਸਲਹੋਰਨਾਂ ਦੇਸ਼ਾਂ ਦੀਆਂ ਸਰਕਾਰਾਂ ਭਾਰਤ ਤੋਂ ਆਪੋਆਪਣੇ ਨਾਗਰਿਕ ਵਾਪਸ ਲਿਜਾਣ ਲਈ ਵਿਸ਼ੇਸ਼ ਉਡਾਣਾਂ ਦਾ ਇੰਤਜ਼ਾਮ ਕਰ ਰਹੀਆਂ ਹਨ

ਇਹ ਸਾਰੇ ਪਹਿਲਾਂ ਨਵੀਂ ਦਿੱਲੀ ਪੁੱਜੇ ਤੇ ਉੱਥੋਂ ਇੱਕ ਵਿਸ਼ੇਸ਼ ਉਡਾਣ ਰਾਹੀਂ ਕੈਨੇਡਾ ਲਈ ਰਵਾਨਾ ਹੋ ਗਏ।

ਇਸ ਵੇਲੇ ਲਗਭਗ ਸਾਰੇ ਦੇਸ਼ਾਂ ’ਚ ਕੋਰੋਨਾ ਵਾਇਰਸ ਕਾਰਨ ਲੌਕਡਾਊਨ ਵਾਲੀ ਸਥਿਤੀ ਚੱਲ ਰਹੀ ਹੈ। ਦੁਨੀਆ ਦੀ ਅੱਧੀ ਤੋਂ ਵੱਧ ਆਬਾਦੀ ਇਸ ਵੇਲੇ ਆਪਣੇ ਘਰਾਂ ਅੰਦਰ ਬੰਦ ਹੈ। ਅਜਿਹੇ ਖ਼ਤਰਿਆਂ ’ਚ ਇਹ ਯਾਤਰੀ ਕੈਨੇਡਾ ਲਈ ਰਵਾਨਾ ਹੋ ਗਏ ਹਨ।

ਇਸ ਤੋਂ ਪਹਿਲਾਂ ਬੀਤੀ 7 ਅਪ੍ਰੈਲ ਨੂੰ ਕੋਰੋਨਾ ਲੌਕਡਾਊਨ ਕਾਰਨ ਪੰਜਾਬ ’ ਫਸੇ 300 ਐੱਨਆਰਆਈਜ਼ (NRIs) ਵਿਸ਼ੇਸ਼ ਉਡਾਣਾਂ ਰਾਹੀਂ ਕੈਨੈਡਾ ਤੇ ਅਮਰੀਕਾ ਪਰਤ ਗਏ।

ਉਹ ਵੀ ਏਅਰ ਇੰਡੀਆ ਦੇ ਚਾਰਟਰਟਰਡ ਹਵਾਈ ਜਹਾਜ਼ਾਂ ਰਾਹੀਂ ਅੰਮ੍ਰਿਤਸਰ ਦੇ ਹਵਾਈ ਅੱਡੇ ਤੋਂ ਨਵੀਂ ਦਿੱਲੀ ਰਵਾਨਾ ਹੋਏ ਸਨ, ਜਿੱਥੋਂ ਉਹ ਅੱਗੇ ਕੈਨੇਡਾ ਤੇ ਅਮਰੀਕਾ ਚਲੇ ਗਏ ਸਨ।

ਇੰਗਲੈਂਡ, ਕੈਨੇਡਾ ਤੇ ਅਮਰੀਕਾ ਨੇ ਆਪੋਆਪਣੇ ਨਾਗਰਿਕਾਂ ਦੀ ਮੰਗ ’ਤੇ ਵਿਸ਼ੇਸ਼ ਉਡਾਣਾਂ ਦੇ ਇੰਤਜ਼ਾਮ ਕੀਤੇ ਹੋਏ ਹਨ। ਹਰ ਦੇਸ਼ ’ ਮੌਜੂਦ ਸਫ਼ਾਰਤਖਾਨੇ ਅਜਿਹੀਆਂ ਉਡਾਣਾਂ ਦੇ ਇੰਤਜ਼ਾਮ ਕਰਵਾ ਰਹੇ ਹਨ। ਪਿਛਲੀ ਵਾਰ 96 ਵਿਅਕਤੀ ਅਮਰੀਕਾ ਲਈ ਰਵਾਨਾ ਹੋਏ ਤੇ 204 ਕੈਨੇਡਾ ਗਏ ਹਨ। ਸੈਂਕੜੇ ਭੂਟਾਨੀ ਵਿਦਿਆਰਥੀ ਵੀ ਬੀਤੇ ਦਿਨੀਂ ਫ਼ਗਵਾੜਾ ਦੀ ਲਵਲੀ ਪ੍ਰੋਫ਼ੈਸ਼ਨਲ ਯੂਨੀਵਰਸਿਟੀ ਤੋਂ ਰਵਾਨਾ ਹੋਏ ਸਨ।

ਪਿਛਲੀਵਾਰ ਅਮਰੀਕਾ ਦਾ ਹਵਾਈ ਜਹਾਜ਼ ਉਨ੍ਹਾਂ ਨੂੰ ਸਾਨ ਫ਼ਰਾਂਸਿਸਕੋ (ਕੈਲੀਫ਼ੋਰਨੀਆਅਤੇ ਕੈਨੇਡਾ ਦਾ ਹਵਾਈ ਜਹਾਜ਼ ਟੋਰਾਂਟੋ ਦੇ ਹਵਾਈ ਅੱਡੇ ’ਤੇ ਲੈ ਕੇ ਗਿਆ ਸੀ।

ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਸ਼ਿਵਦੁਲਾਰ ਸਿੰਘ ਢਿਲੋਂ ਨੇ ਤਦ ਦੱਸਿਆ ਸੀ ਕਿ ਪੰਜਾਬ ਸਰਕਾਰ ਨੇ ਇਨ੍ਹਾਂ ਪ੍ਰਵਾਸੀ ਭਾਰਤੀਆਂ ਨੂੰ ਹਵਾਈ ਅੱਡੇ ’ਤੇ ਪੁੱਜਣ ਲਈ ਖਾਸ ਕਰਫ਼ਿਊਪਾਸ ਜਾਰੀ ਕੀਤੇ ਸਨ।

ਇਨ੍ਹਾਂ ਸਾਰੇ ਯਾਤਰੀਆਂ ਨੇ 14 ਦਿਨਾਂ ਦਾ ਕੁਆਰੰਟੀਨ ਸਮਾਂ ਮੁਕੰਮਲ ਕੀਤਾ ਹੋਇਆ ਹੈ ਪਰ ਫਿਰ ਵੀ ਯਾਤਰੀ ਟਰਮੀਨਲ ਦੇ ਅੰਦਰ ਮੈਡੀਕਲ ਟੀਮਾਂ ਨੇ  ਉਨ੍ਹਾਂ ਦਾ ਦੋਬਾਰਾ ਮੈਡੀਕਲ ਨਿਰੀਖਣ ਕੀਤਾ ਜਾ ਰਿਹਾ ਹੈ।

ਹੋਰ ਐੱਨਆਰਆਈਜ਼ ਵੀ ਕੈਨੇਡਾ ਤੇ ਅਮਰੀਕਾ ਲਈ ਰਵਾਨਾ ਹੋ ਰਹੇ ਹਨ।

ਡੀਸੀ ਨੇ ਦੱਸਿਆ ਕਿ ਇੰਗਲੈਂਡ ਦੀ ਸਰਕਾਰ ਨੇ ਵੀ 4,000 NRIs ਨੂੰ ਪੰਜਾਬ ਤੋਂ ਵਾਪਸ ਲਿਜਾਣ ਲਈ ਖਾਸ ਇੰਤਜ਼ਾਮ ਕੀਤੇ ਹਨ। ਅਜਿਹੀਆਂ ਖਾਸ ਉਡਾਣਾਂ ਦੇ ਕਿਰਾਏ ਕਾਫ਼ੀ ਜ਼ਿਆਦਾ ਹੁੰਦੇ ਹਨ।

Leave a Reply

Your email address will not be published. Required fields are marked *