ਦੀਪਇੰਦਰ ਢਿੱਲੋਂ ਨੇ ਬਲਾਕ ਸੰਮਤੀ ਚੋਣਾ ਜਿੱਤ ਕੇ ਹਾਈਕਮਾਨ ਦਾ ਦਿਲ ਜਿੱਤਿਆ

ਜ਼ੀਰਕਪੁਰ : ਹਲਕਾ ਡੇਰਾਬਸੀ ਵਿੱਚ ਜਿਲ•ਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾ ਹੂੰਝਾ ਫੇਰ ਜਿੱਤ ਪ੍ਰਾਪਤ ਕਰਕੇ ਕਾਂਗਰਸ ਹਾਈਕਮਾਂਨ ਦਾ ਦਿਲ ਮੋਹ ਲਿਆ ਹੈ। ਉਨ•ਾਂ ਜਿੱਤ ਪ੍ਰਾਪਤ ਕਰਕੇ ਜਿੱਥੇ ਹਲਕੇ ਵਿੱਚ ਅਪਣੀ ਪਕੜ ਪੇਸ਼ ਕੀਤੀ ਹੈ ਉੱਥੇ ਇਹ ਵੀ ਸਾਬਿਤ ਕਰ ਦਿੱਤਾ ਹੈ ਕਿ ਜੇਕਰ ਪਾਰਟੀ ਦੀ ਅੰਦਰੂਨੀ ਗੁੱਟਬਾਜੀ ਖਤਮ ਹੋ ਜਾਵੇ ਤਾਂ ਡੇਰਾਬਸੀ ਹਲਕੇ ਤੇ ਇੱਕ ਵਾਰ ਫਿਰ ਕਾਂਗਰਸ ਪਾਰਟੀ ਕਬਜਾ ਕਰ ਸਕਦੀ ਹੈ।ਜਿਕਰਯੋਗ ਹੈ ਕਿ ਇਨ•ਾਂ ਚੋਣਾ ਵਿੱਚ ਪਾਰਟੀ ਦੀ ਕਮਾਨ ਸਿਰਫ ਦੀਪਇੰਦਰ ਸਿੰਘ ਢਿੱਲੋਂ ਵੱਲੋਂ ਸੰਭਾਲੀ ਹੋਈ ਸੀ ਅਤੇ ਉਨ•ਾਂ ਦੀ ਅਗਵਾਈ ਹੇਠ ਟੀਮ ਦੀ ਮਿਹਨਤ ਸਦਕਾ ਕਾਂਗਰਸ ਪਾਰਟੀ ਚੋਣਾਂ ਵਿੱਚ ਹੂੰਝਾ ਫੇਰ ਜਿੱਤ ਪ੍ਰਾਤਪ ਵਿੱਚ ਕਾਮਯਾਬ ਹੋਈ ਹੈ। ਲੰਘੀਆਂ ਵਿਧਾਨ ਸਭਾ ਚੋਣਾ ਦੌਰਾਨ ਭਾਵੇਂ ਹਲਕੇ ਵਿੱਚ ਕਾਂਗਰਸ ਪਾਰਟੀ ਦੀ ਵਿਧਾਨ ਸਭਾ ਟਿਕਟ ਦੇ ਦਾਅਵੇਦਾਰ ਮਨਪ੍ਰੀਤ ਸਿੰਘ ਬੰਨੀ ਸੰਧੂ­ ਅਮਿਤ ਬਾਵਾ ਸਮੇਤ ਹੋਰ ਆਗੂ ਦੀਪਇੰਦਰ ਸਿੰਘ ਢਿੱਲੋਂ ਨੂੰ ਟਿਕਟ ਮਿਲਣ ਤੋਂ ਬਾਅਦ ਸ਼ਾਂਤ ਹੋ ਬੈਠ ਗਏ ਸਨ ਪਰ ਉਨ•ਾਂ ਵਲੋਂ ਅਪਣੇ ਕਿਸੇ ਵੀ ਹਿਮਾਇਤੀ ਦੀ ਵੋਟ ਕਾਂਗਰਸ ਦੇ ਹੱਕ ਵਿੱਚ ਨਾ ਭੁਗਤਾਏ ਜਾਣ ਦੇ ਹੁਣ ਤੱਕ ਦੋਸ਼ ਲੱਗ ਰਹੇ ਹਨ ਜਿਸ ਕਾਰਨ ਢਿੱਲੋਂ ਕਰੀਬ ਦੋ ਹਜਾਰ ਵੋਟਾਂ ਦੇ ਫਰਕ ਨਾਲ ਹਾਰ ਗਏ ਸਨ। ਇਨ•ਾਂ ਚੋਣਾ ਦੌਰਾਨ ਸੀਨੀਅਰ ਕਾਂਗਰਸੀ ਆਗੂ ਅਮ੍ਰਿਤਪਾਲ ਸਿੰਘ ਡੇਰਾਬਸੀ ਵਲੋਂ ਅਪਣੇ ਪੂਰੇ ਪਰਿਵਾਰ ਨਾਲ ਦੀਪਇੰਦਰ ਸਿੰਘ ਢਿੱਲੋਂ ਦੀ ਮਦਦ ਕੀਤੀ ਗਈ ਹੈ ਅਤੇ ਹਲਕੇ ਵਿੱਚ ਵਿਚਰ ਰਹੇ ਕਿਸੇ ਵੀ ਟਿਕਟ ਦੇ ਦਾਅਵੇਦਾਰ ਵਲੋਂ ਇਨ•ਾਂ ਚੋਣਾ ਤੋਂ ਦੂਰੀ ਬਣਾਈ ਹੋਈ ਸੀ। ਦੀਪਇੰਦਰ ਸਿੰਘ ਢਿੱਲੋਂ ਵਲੋਂ ਇਨ•ਾਂ ਚੋਣਾ ਵਿੱਚ ਜਿੱਤ ਪ੍ਰਾਤਪ ਕਰਕੇ ਹਲਕੇ ਦੇ ਕਾਂਗਰਸ ਸਮਰਥੱਕਾਂ ਨੇ ਪਾਰਟੀ ਹਾਈ ਕਮਾਨ ਨੂੰ ਇਸ਼ਾਰਾ ਵੀ ਦੇ ਦਿੱਤਾ ਹੈ ਕਿ ਜੇਕਰ ਹਾਈਕਮਾਨ ਸਿਰਫ ਦੀਪਇੰਦਰ ਸਿੰਘ ਢਿੱਲੋਂ ਦੀ ਪਿੱਠ ਤੇ ਹੀ ਥਾਪੜਾ ਰੱਖਦੀ ਹੈ ਤਾਂ ਹਲਕੇ ਵਿੱਚ ਕਾਂਗਰਸ ਪਾਰਟੀ ਨੂੰ ਜਿੱਤ ਪ੍ਰਾਪਤ ਕਰਨ ਤੋਂ ਕੋਈ ਨਹੀ ਰੋਕ ਸਕਦਾ। ਲੋਕਾਂ ਨੇ ਆਸ ਪ੍ਰਗਟਾਈ ਕਿ ਜੇਕਰ ਹਲਕਾ ਡੇਰਾਬਸੀ ਦੀ ਕਮਾਨ ਦੀਪਇੰਦਰ ਸਿੰਘ ਢਿੱਲੋਂ ਕੋਲ ਹੀ ਰਹਿੰਦੀ ਹੈ ਤਾਂ ਆਉਣ ਵਾਲੀਆਂ ਪੰਚਾਇਤੀ ਚੋਣਾ­ ਲੋਕ ਸਭਾ ਚੋਣਾਂ ਸਮੇਤ 2020 ਵਿੱਚ ਹੋਣ ਵਾਲੀਆਂ ਨਗਰ ਕੌਂਸਲ ਚੋਣਾ ਵਿੱਚ ਵੀ ਕਾਂਗਰਸ ਪਾਰਟੀ ਹੂੰਝਾ ਫੇਰ ਜਿੱਤ ਪ੍ਰਾਪਤ ਕਰ ਸਕਦੀ ਹੈ।

Leave a Reply

Your email address will not be published. Required fields are marked *