ਦਾਦਾ-ਦਾਦੀ ਨੇ 11 ਮਹੀਨਿਆਂ ਦਾ ਪੋਤਾ ਜਿਊਂਦਾ ਸਾੜਿਆ

0
111

ਖਾਕਾਸਲਾ- ਰੂਸ ‘ਚ ਇਕ ਦਾਦਾ ਤੇ ਦਾਦੀ ਨੇ ਆਪਣੀ 11 ਮਹੀਨਿਆਂ ਦਾ ਪੋਤਾ ਜਿਊਂਦਾ ਸਾੜ ਦਿੱਤਾ। ਜਾਣਕਾਰੀ ਮੁਤਾਬਕ ਬੱਚੇ ਦੀ ਮਾਂ ਵਿਕਟੋਰੀਆ (20) ਆਪਣੀ ਸੱਸ ਤੇ ਸੁਹਰੇ ਕੋਲ ਆਪਣੀ ਇਸ 11 ਮਹੀਨਿਆਂ ਦੇ ਬੱਚੇ ਨੂੰ ਛੱਡ ਕੇ ਕਿਸੇ ਕੰਮ ਗਈ ਹੋਈ ਸੀ। ਜਦੋਂ ਉਹ ਕੰਮ ਤੋਂ ਵਾਪਸ ਪਰਤੀ ਤਾਂ ਉਸਨੇ ਆਪਣੇ ਬੱਚੇ ਨੂੰ ਲੱਭਣਾ ਸ਼ੁਰੂ ਕਰ ਦਿੱਤਾ। ਉਸਨੇ ਆਪਣੇ ਸੱਸ-ਸੁਹਰੇ ਨੂੰ ਇਸ ਬਾਰੇ ਪੁਛਿਆ ਪਰ ਉਨ੍ਹਾਂ ਨੇ ਕੋਈ ਤਸੱਲੀਬਖਸ ਜਵਾਬ ਨਹੀਂ ਦਿੱਤਾ। ਵਿਕਟੋਰੀਆ ਨੇ ਦੱਸਿਆ ਕਿ ਦੋਨਾਂ ਨੇ ਸ਼ਰਾਬ ਪੀਤੀ ਹੋਈ ਸੀ। ਉਸਦੇ ਪੁੱਤਰ ਦੀ ਲਾਸ਼ ਓਵਨ (ਇਕ ਤਰ੍ਹਾਂ ਦੀ ਚੀਮਨੀ) ਵਿਚ ਸੜੀ ਹੋਈ ਹਾਲਤ ਵਿਚ ਪਈ ਸੀ।
ਪੁਲਸ ਦਾ ਕਹਿਣਾ ਹੈ ਕਿ ਬੱਚੇ ਦੀ ਮੌਤ ਦੇ ਸਹੀ ਕਾਰਨਾ ਦਾ ਫੋਰੈਂਸਿਕ ਜਾਂਚ ਤੋਂ ਬਾਅਦ ਹੀ ਪਤਾ ਲੱਗ ਸਕੇਗਾ ਪਰ ਅਜੇ ਇਹ ਮੰਨਿਆ ਜਾ ਸਕਦਾ ਹੈ ਕਿ ਬੱਚੇ ਦੀ ਮੌਤ ਓਵਨ ਵਿਚ ਜਿੰਦਾ ਸੜ ਜਾਣ ਕਾਰਨ ਹੋਈ ਹੈ। ਪੁਲਸ ਵਲੋਂ ਮ੍ਰਿਤਕ ਬੱਚੇ ਦੇ 47 ਸਾਲਾ ਦਾਦਾ ਅਤੇ 42 ਸਾਲਾ ਦਾਦੀ ਨੂੰ ਫਿਲਹਾਲ ਹਿਰਾਸਤ ਵਿਚ ਲੈ ਲਿਆ ਗਿਆ ਹੈ।
ਘਟਨਾ ਵਾਲੀ ਥਾਂ ਨੇੜੇ ਰਹਿੰਦੇ ਲੋਕਾਂ ਦਾ ਕਹਿਣਾ ਹੈ ਕਿ ਬੱਚੇ ਦਾ ਦਾਦਾ ਜਦ ਵੀ ਦਾਰੂ ਪੀ ਲੈਂਦਾ ਹੈ ਤਾਂ ਉਹ ਪਾਗਲ ਹੋ ਜਾਂਦਾ ਹੈ। ਉਹ ਘਟਨਾ ਵਾਲੇ ਦਿਨ ਵੀ ਘਰ ਵਿਚ ਦਾਰੂ ਪੀ ਕੇ ਆਇਆ ਸੀ ਤੇ ਅਸੀਂ ਸੁਣਿਆ ਕਿ ਉਸਨੇ ਆਪਣੇ ਪੋਤੇ ਨੂੰ ਲਕੜਾਂ ਨਾਲ ਜਲ ਰਹੇ ਓਵਨ ਵਿਚ ਸੁੱਟ ਦਿੱਤਾ। ਉਸਦੀ ਦਾਦੀ ਨੇ ਵੀ ਬੱਚਾ ਸੁੱਟਣ ਉਤੇ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ ਤੇ ਉਹ ਆਪਣੇ ਕੰਮ ਵਿਚ ਲੱਗੀ ਰਹੀ। ਜਿਸ ਕਾਰਨ ਬੱਚਾ ਜਿਊਂਦਾ ਹੀ ਸੜ ਗਿਆ।