ਤਾਮਿਲਾਂ ਦੇ ਗਲ ਪਏਗਾ ਹੁਣ ਹਿੰਦੀ ਦਾ ਪੰਜਾਲਾ

0
125

ਨਵੀਂ ਸਿੱਖਿਆ ਨੀਤੀ ਤਹਿਤ ਹਿੰਦੀ ਨੂੰ ਪੂਰੇ ਦੇਸ ਵਿੱਚ ਅੱਠਵੀਂ ਜਮਾਤ ਤੱਕ ਜ਼ਰੂਰੀ ਵਿਸ਼ਾ ਬਣਾਉਣ ਦੀ ਸਿਫਾਰਿਸ਼ ਕੀਤੀ ਗਈ ਹੈ।ਨਵੀਂ ਸਿੱਖਿਆ ਨੀਤੀ ਲਈ ਬਣਾਈ ਗਈ ਕਸਤੂਰੀਰੰਗਨ ਕਮੇਟੀ ਨੇ ਇਹ ਸਿਫਾਰਿਸ਼ ਕੀਤੀ ਹੈ। ਇਸ ਦੇ ਨਾਲ ਹੀ ਕਬੀਲਾਈ ਬੋਲੀਆਂ ਲਈ ਵੀ ਦੇਵਨਾਗਰੀ ਲਿਪੀ ਦੀ ਵਰਤੋਂ ਕਰਨ ਲਈ ਕਿਹਾ ਗਿਆ ਹੈ।ਮੌਜੂਦਾ ਵੇਲੇ ਵਿੱਚ ਕੁਝ ਗ਼ੈਰ-ਹਿੰਦੀ ਬੋਲਣ ਵਾਲਿਆਂ ਸੂਬਿਆਂ ਵਿੱਚ ਹਿੰਦੀ ਇੱਕ ਜ਼ਰੂਰੀ ਵਿਸ਼ਾ ਨਹੀਂ ਹੈ। ਉਨ੍ਹਾਂ ਸੂਬਿਆਂ ਵਿੱਚ ਗੋਆ, ਤਮਿਲ ਨਾਡੂ, ਪੱਛਮੀ ਬੰਗਾਲ, ਤੇਲੰਗਾਨਾ ਤੇ ਆਂਧਰ ਪ੍ਰਦੇਸ ਵਰਗੇ ਸੂਬੇ ਸ਼ਾਮਿਲ ਹਨ।ਇਸਦੇ ਨਾਲ ਇਹ ਵੀ ਕਿਹਾ ਗਿਆ ਹੈ ਕਿ ਪੂਰੇ ਦੇਸ ਵਿੱਚ ਵਿਗਿਆਨ ਅਤੇ ਮੈਥਸ ਦਾ ਸਿਲੇਬਸ ਇੱਕੋ ਹੋਣਾ ਚਾਹੀਦਾ ਹੈ।ਕਸਤੂਰੀਰੰਗਨ ਕਮੇਟੀ ਨੇ ਆਪਣੀ ਰਿਪੋਰਟ ਮਨੁੱਖੀ ਵਸੀਲਿਆਂ ਦੇ ਮੰਤਰਾਲੇ ਨੂੰ ਸੌਂਪ ਦਿੱਤੀ ਹੈ