ਦਿਲੀ– ‘ਡਿਜੀਟਲ ਇੰਡੀਆ’ ਦੀ ਮੁਹਿੰਮ ਤੇਜ਼ੀ ਨਾਲ ਵਧ ਰਹੀ ਹੈ। ਭਾਰਤ ਨੇ ਚੀਨ ਨੂੰ ਵੀ ਪਿੱਛੇ ਛੱਡ ਦਿੱਤਾ ਹੈ। ਇਹ ਗੱਲ ਮੈਕੇਂਜੀ ਦੀ ਇਕ ਹਾਲੀਆ ਸਟਡੀ ’ਚ ਕਹੀ ਗਈਹੈ। ‘ਡਿਜੀਟਲ ਇੰਡੀਆ ਟੈਕਨਾਲੋਜੀ ਟੂ ਟ੍ਰਾਂਸਫਾਰਮ ਏ ਕਨੈਕਟਿਡ ਨੈਸ਼ਨ’ ਟਾਈਟਲ ਵਾਲੀ ਇਸ ਸਟਡੀ ’ਚ ਕਿਹਾ ਗਿਆ ਹੈ ਕਿ ਡਿਜੀਟਲ ਅਡਾਪਸ਼ਨ ਇੰਡੈਕਸ ’ਚ ਗ੍ਰੋਥ ਦੇ ਮਾਮਲੇ ’ਚ ਭਾਰਤ ਦੀ ਰਫਤਾਰ ਚੀਨ ਤੋਂ ਦੁਗਣੀ ਹੋ ਗਈ ਹੈ। ਸਟਡੀ ਮੁਤਾਬਕ, 2014 ਤੋਂ ਡਿਜੀਟਲ ਅਡਾਪਸ਼ਨ ਇੰਡੈਕਸ ’ਚ ਭਾਰਤ ਦੀ ਗ੍ਰੋਥ 90 ਫੀਸਦੀ ਰਹੀ ਹੈ। ਉਥੇ ਹੀ ਚੀਨ ਦੀ ਗ੍ਰੋਥ ਭਾਰਤ ਦੀ ਅੱਧੀ ਯਾਨੀ 45 ਫੀਸਦੀ ਰਹੀ। ਇਸ ਇੰਡੈਕਸ ’ਚ ਗ੍ਰੋਥ ਦੇ ਮਾਮਲੇ ’ਚ ਰੂਸ ਅਤੇ ਜਰਮਨੀ ਵਰਗੇ ਦੇਸ਼ ਵੀ ਭਾਰਤ ਤੋਂ ਪੱਛਿ ਰਹੇ ਹਨ। ਸਟਡੀ ’ਚ ਕਿਹਾ ਗਿਆਹੈ ਕਿ ਡਾਟਾ ਸਸਤਾ ਹੋਣ ਕਾਰਨ ਭਾਰਤ ’ਚ ਡਾਟਾ ਦੀ ਖਪਤ ਕਰੀਬ 100 ਗੁਣਾ ਵਧੀ ਹੈ।
Related Posts
ਚੀਨ 2025 ਤਕ ਖੇਡਾਂ ”ਤੇ ਖਰਚ ਕਰੇਗਾ 22 ਲੱਖ ਕਰੋੜ ਰੁਪਏ
ਬੀਜਿੰਗ—ਦੁਨੀਆ ਦੀ ਤੇਜ਼ੀ ਨਾਲ ਉੱਭਰਦੀ ਹੋਈ ਅਰਥ ਵਿਵਸਥਾ ਤੇ ਸਭ ਤੋਂ ਵੱਧ ਜਨਸੰਖਿਆ ਵਾਲਾ ਦੇਸ਼ ਚੀਨ ਦੁਨੀਆ ਵਿਚ ਖੇਡਾਂ ਦੀ…
ਜੱਗੇ ਨੇ ਝੂਠ ਕਿਉਂ ਬੋਲੇ ?
ਇਸ ਗੱਲ ਤੋਂ ਕੋਈ ਇਨਕਾਰ ਨਹੀਂ ਕਰਦਾ ਕਿ ਖੂਹੀ ਪੁਟਨਾ ਕੋਈ ਸੌਖਾ ਕੰਮ ਨਹੀਂ। ਇਸ ਵਿੱਚ ਵੀ ਜੱਗੇ ਦਾ ਕੋਈ…
ਭਿਵਾਨੀ :- ਤਬਲੀਗੀ ਜ਼ਮਾਤ ਦੇ 2 ਲੋਕਾਂ ‘ਚ ਕੋਰੋਨਾ ਵਾਇਰਸ ਦੀ ਪੁਸ਼ਟੀ
ਭਾਰਤ ‘ਚ ਕੋਰੋਨਾ ਵਾਇਰਸ ਦੇ ਮਰੀਜ਼ਾਂ ਦੀ ਗਿਣਤੀ ਤੇਜ਼ੀ ਨਾਲ ਵੱਧ ਰਹੀ ਹੈ। ਦਿੱਲੀ ਸਥਿੱਤ ਨਿਜ਼ਾਮੂਦੀਨ ‘ਚ ਤਬਲੀਗੀ ਜ਼ਮਾਤ ਦੀ…