ਜੀਰਕਪੁਰ : ਅਣਪਛਾਤੇ ਚੋਰ ਜ਼ੀਰਕਪੁਰ ਦੀ ਕਲਗੀਧਰ ਇਨਕਲੇਵ ਮਾਰਕੀਟ ਵਿੱਚ ਸਥਿਤ ਜਿੰਮ ਵਿੱਚ ਕਸਰਤ ਕਰਨ ਆਏ ਇੱਕ ਨੌਜਵਾਨ ਦਾ ਮੋਟਰਸਾਈਕਲ ਚੋਰੀ ਕਰਕੇ ਲੈ ਗਏ। ਮਾਮਲੇ ਦੀ ਸ਼ਿਕਾਇਤ ਪੁਲਿਸ ਨੂੰ ਦਿੱਤੀ ਗਈ ਹੈ। ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ ਪ੍ਰਤੀਕ ਲਾਂਬਾ ਪੁੱਤਰ ਰਾਜ ਕੁਮਾਰ ਲਾਭਾ ਵਾਸੀ ਮਕਾਨ ਨੰਬਰ 1234 ਸੈਕਟਰ 19 ਪੰਚਕੁਲਾ ਨੇ ਦਸਿਆ ਕਿ ਉਹ ਅਪਣੇ ਆਰ 1-5 ਮੋਟਰਸਾਈਕਲ ਤੇ ਸਵਾਰ ਹੋ ਕੇ ਕਲਗੀਧਰ ਇਨਕਲੇਵ ਮਾਰਕੀਟ ਵਿੱਚ ਸਥਿਤ ਜਿੰਮ ਵਿੱਚ ਕਸਰਤ ਕਰਨ ਲਈ ਆਇਆ ਸੀ ਜਦ ਉਹ ਵਾਪਿਸ ਜਾਣ ਲਗਿਆ ਤਾਂ ਉਸ ਦਾ ਮੋਟਰਸਾਈਕਲ ਚੋਰੀ ਹੋ ਚੁਕਿਆ ਸੀ।ਪੁਲਿਸ ਨੇ ਪ੍ਰਤੀਕ ਲਾਂਬਾ ਦੀ ਸ਼ਿਕਾਇਤ ਦੇ ਅਧਾਰ ਤੇ ਮਾਮਲਾ ਦਰਜ ਕਰਕੇ ਅਣਪਛਾਤੇ ਚੋਰਾਂ ਦੀ ਭਾਲ ਆਰੰਭ ਕਰ ਦਿੱਤੀ ਹੈ।
Related Posts
ਵਿਦੇਸ਼ਾਂ ”ਚ ਵੀ ਵੱਜੇ ਸਰਪੰਚੀ ਵਾਲੇ ਢੋਲ ਤੇ ਵੰਡੇ ਲੱਡੂ
ਮਿਲਾਨ/ਇਟਲੀ -ਦੇਸ਼ ‘ਚ ਹੋਣ ਵਾਲੀਆਂ ਕਿਸੇ ਵੀ ਤਰ੍ਹਾਂ ਦੀਆਂ ਚੋਣਾਂ ਲਈ ਵਿਦੇਸ਼ਾਂ ‘ਚ ਵੱਸਦੇ ਪੰਜਾਬੀਆਂ ਦਾ ਉਤਸ਼ਾਹ ਹਮੇਸ਼ਾ ਵੇਖਣ ਯੋਗ…
ਹਾਈਕੋਰਟ ਦੇ ਹੁਕਮਾ ਤੇ ਪ੍ਰਸ਼ਾਸ਼ਨ ਨੇ ਲੋਕਾਂ ਦੀ ਜਿੰਦਗੀ ਭਰ ਦੀ ਕਮਾਈ ਤੇ ਫੇਰਿਆ ਪੀਲਾ ਪੰਜਾ
ਲੋਕ ਰੋਹ ਦਾ ਕਰਨਾ ਪਿਆ ਸਾਹਮਣਾ ਜੀਰਕਪੁਰ : ਨਗਰ ਕੌਂਸਲ ਦੀ ਟੀਮ ਵਲੋਂ ਅੱਜ ਹਾਈਕੋਰਟ ਦੇ ਹੁਕਮਾ ਤੇ ਅਮਤਰਰਾਸਟਰੀ ਹਵਾਈ…
ਪੱਗ ਸਾਡੇ ਸਿਰ ਦਾ ਤਾਜ, ਇਸ ਤੋਂ ਬਿਨਾਂ ਨੀ ਚੜ੍ਹਨਾ ਜਹਾਜ਼
ਵਾਸ਼ਿੰਗਟਨ, 19 ਜਨਵਰੀ (ਪੀ. ਟੀ. ਆਈ.)-ਇਕ ਭਾਰਤੀ-ਅਮਰੀਕੀ ਉੱਦਮੀ ਗੁਰਿੰਦਰ ਸਿੰਘ ਖ਼ਾਲਸਾ ਨੂੰ ਉਨ੍ਹਾਂ ਦੀ ਮੁਹਿੰਮ, ਜਿਸ ਨੇ ਸਿੱਖ ਭਾਈਚਾਰੇ ਦੀ…