ਜਾਣੋ ਕਿਵੇਂ ਸੀਤਾਰਮਣ ਇਕ ਸੇਲਸ ਗਰਲ ਤੋਂ ਬਣੀ ਰੱਖਿਆ ਮੰਤਰੀ

ਨਵੀਂ ਦਿੱਲੀ— ਔਰਤਾਂ ਦੇ ਸਨਮਾਨ ‘ਚ ਹਰ ਸਾਲ 8 ਮਾਰਚ ਨੂੰ ਅੰਤਰਰਾਸ਼ਟਰੀ ਮਹਿਲਾ ਦਿਵਸ ਮਨਾਇਆ ਜਾਂਦਾ ਹੈ। ਇਹ ਦਿਨ ਔਰਤਾਂ ਦੀ ਉਪਲਬੱਧੀਆਂ ਦਾ ਜਸ਼ਨ ਤਾਂ ਮਨਾਉਂਦਾ ਹੀ ਹੈ ਇਸ ਤੋਂ ਇਲਾਵਾ ਇਹ ਲੈਂਗਿਕ ਅਸਮਾਨਤਾ ਵਰਗੇ ਗੰਭੀਰ ਮੁੱਦੇ ਵੱਲ ਧਿਆਨ ਖਿੱਚਦਾ ਹੈ। ਇਹ ਦਿਨ ਯਾਦ ਦਿਵਾਉਂਦਾ ਹੈ ਕਿ ਜਦੋਂ ਔਰਤਾਂ ਨੂੰ ਫੈਸਲੇ ਲੈਣ ਦਾ ਅਧਿਕਾਰ, ਆਰਥਿਕ ਆਜ਼ਾਦੀ ਤੇ ਸਮਾਨਤਾ ਨਹੀਂ ਦਿੱਤੀ ਜਾਂਦੀ ਉਦੋਂ ਤਕ ਇਕ ਆਦਰਸ਼ ਸਮਾਜ ਦੀ ਕਲਪਨਾ ਕਰਨਾ ਵਿਅਰਥ ਹੈ। ਅੰਤਰਰਾਸ਼ਟਰੀ ਮਹਿਲਾ ਦਿਵਸ ਮੌਕੇ ਅਸੀਂ ਤੁਹਾਨੂੰ ਇਕ ਅਜਿਹੀ ਮਹਿਲਾ ਬਾਰੇ ਦੱਸਣ ਜਾ ਰਹੇ ਹਨ, ਜਿਨ੍ਹਾਂ ਨੇ ਆਪਣੇ ਟੈਲੈਂਟ ਤੇ ਮਿਹਨਤ ਦੇ ਦਮ ‘ਤੇ ਮਿਸਾਲ ਕਾਇਮ ਕੀਤੀ।
ਨਿਰਮਲਾ ਸੀਤਾਰਮਣ ਉਨ੍ਹਾਂ ਮਹਿਲਾ ਨੇਤਾਵਾਂ ‘ਚੋਂ ਇਕ ਹਨ ਜੋ ਬਹੁਤ ਘੱਟ ਸਮੇਂ ‘ਚ ਰਾਜਨੀਤੀ ਦੀ ਉੱਚਾਈ ‘ਤੇ ਪਹੁੰਚੀ ਹਨ। ਦੇਸ਼ ਦੀ ਪਹਿਲੀ ਮਹਿਲਾ ਰੱਖਿਆ ਮੰਤਰੀ ਹੋਣ ਤੋਂ ਇਲਾਵਾ ਸੀਤਾਰਮਣ ਪੇਸ਼ੇ ਤੋਂ ਅਰਥ ਸ਼ਾਸ਼ਤਰੀ ਤੇ ਸਮਾਜ ਸੇਵਿਕਾ ਵੀ ਹਨ। ਉਹ ਦੇਸ਼ ਦੀਆਂ ਕਈ ਔਰਤਾਂ ਲਈ ਪ੍ਰੇਰਣਾ ਦਾ ਸਰੋਤ ਹਨ। ਉਨ੍ਹਾਂ ਦਾ ਜਨਮ 18 ਅਗਸਤ 1959 ਨੂੰ ਤਾਮਿਲਨਾਡੂ ਦੇ ਮਦੁਰੈ ‘ਚ ਹੋਇਆ ਸੀ। ਉਨ੍ਹਾਂ ਦੇ ਪਿਤਾ ਨਾਰਾਇਣ ਸੀਤਾਰਮਣ ਰੇਲਵੇ ‘ਚ ਕੰਮ ਕਰਦੇ ਸਨ। ਪਿਤਾ ਰੇਲਵੇ ‘ਚ ਸਨ ਇਹੀ ਕਾਰਨ ਸੀ ਕਿ ਉਨ੍ਹਾਂ ਦਾ ਬਚਪਨ ਵੱਖ-ਵੱਖ ਸ਼ਹਿਰਾਂ ‘ਚ ਲੰਘਿਆ। ਉਨ੍ਹਾਂ ਨੇ ਸੀਤਾਲਕਸ਼ਮੀ ਰਾਮਾਸਵਾਮੀ ਕਾਲਜ ‘ਚ ਬੀ.ਏ. ਦੀ ਪੜ੍ਹਾਈ ਕੀਤੀ, ਜਿਸ ਤੋਂ ਬਾਅਦ ਉਨ੍ਹਾਂ ਨੇ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਤੋਂ ਐੱਮ.ਏ. ਇਕੋਨਾਮਿਕ ਦੀ ਡਿਗਰੀ ਹਾਸਲ ਕੀਤੀ, ਨਾਲ ਹੀ ਉਨ੍ਹਾਂ ਨੇ ਜੇ.ਐੱਨ.ਯੂ. ਤੋਂ ਐੱਮਫਿਲ ਕੀਤਾ।
ਨਿਰਮਲਾ ਸੀਤਾਰਮਣ ਦਾ ਵਿਆਹ ਡਾਕਟਰ ਪਰਾਕਾਲਾ ਪ੍ਰਭਾਕਰ ਨਾਲ ਹੋਇਆ। ਉਨ੍ਹਾਂ ਦੇ ਪਤੀ ਪਰਾਕਾਲਾ ਪ੍ਰਭਾਕਰ ਆਂਧਰਾ ਪ੍ਰਦੇਸ਼ ਦੇ ਰਹਿਣ ਵਾਲੇ ਹਨ। ਪ੍ਰਭਾਕਰ ਨੇ ਲੰਡਨ ਸਕੂਲ ਆਫ ਇਕੋਨਾਮਿਕ ਤੋਂ ਪੀ.ਐੱਚ.ਡੀ. ਕੀਤੀ ਸੀ। ਪ੍ਰਭਾਕਰ ਨਾਲ ਸੀਤਾਰਮਣ ਲੰਡਨ ‘ਚ ਰਹਿਣ ਲੱਗ ਗਈ ਸੀ। ਇਕ ਨਿਊਜ਼ ਏਜੰਸੀ ਦੀ ਰਿਪੋਰਟ ਮੁਤਾਬਕ ਨਿਰਮਲਾ ਸੀਤਾਰਮਣ ਨੇ ਲੰਡਨ ਦੇ ਇਕ ਹੋਮ ਡਿਕੋਰ ‘ਚ ਸੇਲਸ ਗਰਲ ਦੇ ਰੂਪ ‘ਚ ਕੰਮ ਕੀਤਾ ਸੀ। ਬਾਅਦ ‘ਚ ਉਨ੍ਹਾਂ ਨੇ ਪ੍ਰਾਇਸਵਾਟਰਹਾਊਸ ਕੂਪਰਸ ‘ਚ ਸੀਨੀਅਰ ਮੈਨੇਜਰ ਦੇ ਤੌਰ ‘ਤੇ ਕੰਮ ਕੀਤਾ। ਦੱਸ ਦਈਏ ਕਿ ਸੀਤਾਰਮਣ ਨੇ ਬੀ.ਬੀ.ਸੀ. ਵਰਲਡ ਸਰਵਿਸ ‘ਚ ਵੀ ਕੰਮ ਕੀਤਾ।
ਨਿਰਮਲਾ ਸੀਤਾਰਮਣ 2003 ਤੋਂ 2005 ਤਕ ਨੈਸ਼ਨਲ ਕਮਿਸ਼ਨ ਫਾਰ ਵੂਮਨ ਦੀ ਮੈਂਬਰ ਵੀ ਰਹਿ ਚੁੱਕੀ ਹਨ। ਉਹ 2008 ‘ਚ ਭਾਰਤੀ ਜਨਤਾ ਪਾਰਟੀ ‘ਚ ਸ਼ਾਮਲ ਹੋਈ ਤੇ ਉਨ੍ਹਾਂ ਨੇ ਪਾਰਟੀ ਦੇ ਬੁਲਾਰਾ ਦੇ ਅਹੁਦੇ ‘ਤੇ ਕੰਮ ਕੀਤਾ। ਬੀਜੇਪੀ ਦੇ ਬੁਲਾਰਾ ਦੇ ਰੂਪ ‘ਚ ਨਿਰਮਲਾ ਸੀਤਾਰਮਣ ਅਕਸਰ ਟੀ.ਵੀ. ਚੈਨਲਾਂ ‘ਤੇ ਨਜ਼ਰ ਆਉਣ ਲੱਗ ਗਈ। 2014 ‘ਚ ਉਨ੍ਹਾਂ ਨੂੰ ਮੋਦੀ ਸਰਕਾਰ ਦੀ ਕੈਬਨਿਟ ‘ਚ ਸ਼ਾਮਲ ਕੀਤਾ ਗਿਆ। 2016 ‘ਚ ਨਿਰਮਲਾ ਸੀਤਾਰਮਣ ਰਾਜ ਸਭਾ ਦੀ ਮੈਂਬਰ ਬਣੀ। 26 ਮਈ 2016 ‘ਚ ਨਿਰਮਲਾ ਸੀਤਾਰਮਣ ਭਾਰਤ ਦੇ ਵਪਾਰਕ ਤੇ ਉਦਯੋਗ ਅਤੇ ਵਿੱਤ ਤੇ ਕਾਰਪੋਰੇਟ ਮਾਮਲਿਆਂ ਦੀ ਸੂਬਾ ਮੰਤਰੀ ਦੇ ਅਹੁਦੇ ‘ਤੇ ਸਹੁੰ ਚੁੱਕੀ। 3 ਸਤੰਬਰ 2017 ਨੂੰ ਸੀਤਾਰਮਣ ਭਾਰਤ ਦੀ ਪਹਿਲੀ ਰੱਖਿਆ ਮੰਤਰੀ ਬਣੀ।

Leave a Reply

Your email address will not be published. Required fields are marked *