ਜਰਮਨੀ ’ਚ ਬੈਨ ਹੋ ਸਕਦੈ ਆਈਫੋਨ

  1. ਨਵੀਂ ਦਿੱਲੀ-ਜਰਮਨੀ ਦੀ ਇਕ ਅਦਾਲਤ ਨੇ ਐੱਪਲ ਅਤੇ ਚਿਪਮੇਕਰ ਕੰਪਨੀ ਕਵਾਲਕਾਮ ਵਿਚਾਲੇ ਪੇਟੈਂਟ ਵਿਵਾਦ ’ਚ ਕਵਾਲਕਾਮ ਦੇ ਪੱਖ ’ਚ ਫੈਸਲਾ ਸੁਣਾਇਆ ਹੈ। ਅਦਾਲਤ ਦੇ ਇਸ ਫੈਸਲੇ ਤੋਂ ਬਾਅਦ ਜਰਮਨੀ ’ਚ ਆਈਫੋਨ ’ਤੇ ਬੈਨ ਲੱਗ ਸਕਦਾ ਹੈ। ਹਾਲਾਂਕਿ ਅਦਾਲਤ ਦੇ ਫੈਸਲੇ ਦੇ ਖਿਲਾਫ ਅਪੀਲ ਕਰ ਸਕਦੀ ਹੈ। ਜੇਕਰ ਐਪਲ ਦੇ ਸਮਾਰਟਫੋਨਸ ’ਤੇ ਬੈਨ ਲੱਗਦਾ ਹੈ ਤਾਂ ਇਸ ਨਾਲ ਆਈਫੋਨ-7 ਪਲੱਸ, 7, 8, 8 ਪਲੱਸ ਅਤੇ ਆਈਫੋਨ ਐਕਸ ਦੀ ਵਿਕਰੀ ’ਤੇ ਜਰਮਨੀ ’ਚ ਪਾਬੰਦੀ ਲੱਗ ਜਾਵੇਗੀ।
    ਅਦਾਲਤ ਨੇ ਕਿਹਾ ਕਿ ਐਪਲ ਦੇ ਉਤਪਾਦਾਂ ’ਤੇ ਉਦੋਂ ਤੁਰੰਤ ਬੈਨ ਲੱਗ ਸਕਦਾ ਹੈ ਜਦੋਂ ਕਵਾਲਕਾਮ 668.4 ਯੂਰੋ ਯਾਨੀ ਤਕਰੀਬਨ 765 ਮਿਲੀਅਨ ਡਾਲਰ ਦੀ ਸਕਿਓਰਿਟੀ ਡਿਪਾਜ਼ਿਟ ਜਮ੍ਹਾ ਕਰੇ। ਅਦਾਲਤ ਨੇ ਕਿਹਾ ਕਿ ਇਹ ਰਕਮ ਐਪਲ ਨੂੰ ਮਾਲੀਏ ਘਾਟੇ ਦੀ ਪੂਰਤੀ ਦੇ ਤੌਰ ’ਤੇ ਦਿੱਤੀ ਜਾਵੇਗੀ। ਇਸ ਤੋਂ ਪਹਿਲਾਂ 10 ਦਸੰਬਰ ਨੂੰ ਚੀਨ ’ਚ ਵੀ ਕਵਾਲਕਾਮ ਐਪਲ ਦੇ ਖਿਲਾਫ ਇਕ ਕੇਸ ਜਿੱਤ ਚੁੱਕਾ ਹੈ। ਚੀਨ ’ਚ ਦੋਵਾਂ ਕੰਪਨੀਆਂ ਵਿਚਾਲੇ ਪੇਟੈਂਟ ਦਾ ਵਿਵਾਦ ਸੀ। ਕਵਾਲਕਾਮ ਚਿਪਸ ਦੀ ਵਰਤੋਂ ਐਪਲ ਦੇ ਆਈਫੋਨ ’ਚ ਕੀਤੀ ਜਾਂਦੀ ਹੈ।
    ਲੱਖ ਡਾਲਰ ਘਟ ਕੇ 1.45 ਅਰਬ ਡਾਲਰ ਰਹਿ ਗਿਆ।

Leave a Reply

Your email address will not be published. Required fields are marked *