ਜਦੋਂ ਬੇਨਜ਼ੀਰ ਭੁੱਟੇ ਨੇ ਕਿਹਾ : ਵਿਆਹ ਤੋਂ ਪਹਿਲਾਂ ਸੈਕਸ ਚ ਕੋਈ ਬੁਰਾਈ ਨਹੀਂ

ਬੇਨਜ਼ੀਰ ਭੁੱਟੋ.
 ਬੇਨਜ਼ੀਰ ਭੁੱਟੋ ਆਪਣੇ ਆਖਰੀ ਸਿਆਸੀ ਜਲਸੇ ਸਮੇਂ

27 ਦਸੰਬਰ 2007 ਨੂੰ ਜਦੋਂ ਬੇਨਜ਼ੀਰ ਇੱਕ ਚੋਣ ਜਲਸੇ ਤੋਂ ਮਗਰੋਂ ਆਪਣੀ ਕਾਰ ਵੱਲ ਜਾ ਰਹੀ ਸੀ ਤਾਂ ਇੱਕ 15 ਸਾਲਾ ਖੁਦਕੁਸ਼ ਹਮਲਾਵਰ ਨੇ ਉਸ ਨੂੰ ਗੋਲ਼ੀ ਮਾਰੀ ਤੇ ਮਗਰੋਂ ਆਪਣੇ ਆਪ ਨੂੰ ਖ਼ਤਮ ਕਰ ਲਿਆ। ਬਿਲਾਲ ਨੂੰ ਪਾਕਿਸਤਾਨੀ ਤਾਲਿਬਾਨ ਨੇ ਇਸ ਕੰਮ ਲਈ ਭੇਜਿਆ ਸੀ।

ਬੇਨਜ਼ੀਰ ਬਾਰੇ ਕੁਝ ਖ਼ਾਸ ਗੱਲਾਂ

ਪੱਤਰਕਾਰ ਕਰਨ ਥਾਪਰ ਬੇਨਜ਼ੀਰ ਨੂੰ ਯਾਦ ਕਰਦੇ ਹੋਏ

ਅਜਿਹਾ ਬਹੁਤ ਘੱਟ ਹੁੰਦਾ ਹੈ ਕਿ ਦੁਨੀਆਂ ਦੀਆਂ ਦੋ ਮਸ਼ਹੂਰ ਯੂਨੀਵਰਸਿਟੀਆਂ ਦੀ ਯੂਨੀਅਨ ਦੇ ਪ੍ਰਧਾਨ ਭਾਰਤੀ ਉੱਪ-ਮਹਾਦੀਪ ਤੋਂ ਹੋਣ ਤੇ ਉਹ ਵੀ ਇੱਕ ਸਮੇਂ ਅਤੇ ਉਨ੍ਹਾਂ ਵਿੱਚੋਂ ਇੱਕ ਭਾਰਤੀ ਹੋਵੇ ਤੇ ਦੂਜਾ ਪਾਕਿਸਤਾਨੀ।ਅਜਿਹਾ ਸੰਜੋਗ 1977 ਵਿੱਚ ਹੋਇਆ ਸੀ, ਜਦੋਂ ਬਾਅਦ ਵਿੱਚ ਮਸ਼ਹੂਰ ਪੱਤਰਕਾਰ ਬਣੇ ਕਰਨ ਥਾਪਰ ਕੈਂਬ੍ਰਿਜ ਯੂਨੀਅਨ ਸੋਸਾਇਟੀ ਦੇ ਪ੍ਰਧਾਨ ਬਣੇ। ਬਾਅਦ ਵਿੱਚ ਪਾਕਿਸਤਾਨ ਦੀ ਪ੍ਰਧਾਨ ਮੰਤਰੀ ਬਣੀ ਬੇਨਜ਼ੀਰ ਭੁੱਟੋ ਵੀ ਆਕਸਫ਼ਾਰਡ ਯੂਨੀਵਰਸਿਟੀ ਯੂਨੀਅਨ ‘ਚ ਇਸ ਅਹੁਦੇ ਦੇ ਲਈ ਹੀ ਚੁਣੇ ਗਏ ਸਨ।

ਇਨ੍ਹਾਂ ਦੋਵਾਂ ਵਿਚਾਲੇ ਪਹਿਲੀ ਮੁਲਾਕਾਤ ਇਸ ਤੋਂ ਕੁਝ ਮਹੀਨੇ ਪਹਿਲਾਂ ਹੋਈ ਸੀ ਜਦੋਂ ਬੇਨਜ਼ੀਰ ਆਕਸਫ਼ਾਰਡ ਯੂਨਿਅਨ ਦੀ ਉੱਪ-ਪ੍ਰਧਾਨ ਅਤੇ ਕਰਨ ਕੈਂਬ੍ਰਿਜ ਯੂਨੀਅਨ ਦੇ ਪ੍ਰਧਾਨ ਹੁੰਦੇ ਸਨ।ਕਰਨ ਦੱਸਦੇ ਹਨ, ”ਮੈਨੂੰ ਉਹ ਦਿਨ ਅਜੇ ਵੀ ਯਾਦ ਹੈ ਜਦੋਂ ਬੇਨਜ਼ੀਰ ਕੈਂਬ੍ਰਿਜ ਆਏ ਸਨ ਅਤੇ ਉਨ੍ਹਾਂ ਨੇ ਇਹ ਮਤਾ ਰੱਖਿਆ ਸੀ ਕਿ ਕਿਉਂ ਨਾ ਇਸ ਵਿਸ਼ੇ ਉੱਤੇ ਬਹਿਸ ਕਰਵਾਈ ਜਾਵੇ ਕਿ ਵਿਆਹ ਤੋਂ ਪਹਿਲਾਂ ਸੈਕਸ ਕਰਨ ‘ਚ ਕੋਈ ਬੁਰਾਈ ਨਹੀਂ ਹੈ।”

KARAN THAPAR

ਕਿਸੇ ਵੀ ਮਹਿਲਾ ਦੇ ਲਈ ਜੋ ਪਾਕਿਸਤਾਨ ਦੀ ਸਿਆਸਤ ‘ਚ ਕੁਝ ਕਰਨ ਦੀ ਚਾਹਤ ਰੱਖਦੀ ਹੋਵੇ, ਇਹ ਇੱਕ ਬਹੁਤ ‘ਬੋਲਡ’ ਵਿਸ਼ਾ ਸੀ।ਕਰਨ ਕਹਿੰਦੇ ਹਨ, ”ਜਦੋਂ ਇਸ ਉੱਤੇ ਪਹਿਲੀ ਵਾਰ ਗੱਲ ਹੋਈ ਤਾਂ ਮੈਂ ਮੀਟਿੰਗ ਵਿੱਚ ਹੀ ਬੇਨਜ਼ੀਰ ਨੂੰ ਮਜ਼ਾਕ ਵਿੱਚ ਕਿਹਾ ਕਿ ਮੈਡਮ ਜੋ ਤੁਸੀਂ ਕਹਿ ਰਹੇ ਹੋ, ਉਸਦੀ ਤੁਸੀਂ ਆਪਣੀ ਨਿੱਜੀ ਜ਼ਿੰਦਗੀ ਵਿੱਚ ਪਾਲਣ ਕਰਨ ਦੀ ਹਿੰਮਤ ਰੱਖਦੇ ਹੋ?”

ਇਹ ਸੁਣਦੇ ਹੀ ਉੱਥੇ ਮੌਜੂਦ ਲੋਕਾਂ ਨੇ ਜ਼ੋਰ ਦੀ ਹੱਸਣਾ ਸ਼ੁਰੂ ਕੀਤਾ ਅਤੇ ਤਾੜੀਆਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ।ਕਰਨ ਨੇ ਕਿਹਾ, ”ਬੇਨਜ਼ੀਰ ਨੇ ਤਾੜੀਆਂ ਦੇ ਰੁਕਣ ਦਾ ਇੰਤਜ਼ਾਰ ਕੀਤਾ। ਆਪਣੇ ਚਿਹਰੇ ਤੋਂ ਚਸ਼ਮਾ ਉਤਾਰਿਆ। ਆਪਣੀਆਂ ਨਾਸਾਂ ਚੜ੍ਹਾਈਆਂ ਅਤੇ ਮੇਰੀਆਂ ਅੱਖਾਂ ਵਿੱਚ ਅੱਖਾਂ ਪਾ ਕੇ ਬੋਲੇ, ਜ਼ਰੂਰ, ਪਰ ਤੁਹਾਡੇ ਨਾਲ ਨਹੀਂ।”

BENAZIR BHUTTO

 

ਸ਼ਰ੍ਹੇਆਮ ਗੱਲ੍ਹਾਂ ਚੁੰਮਣ ਤੋਂ ਪਰਹੇਜ਼

ਇਸ ਵਿਚਾਲੇ ਕਰਨ ਪੱਤਰਕਾਰ ਬਣ ਗਏ। ਉਨ੍ਹਾਂ ਨੇ ਪਹਿਲਾਂ ‘ਦਿ ਟਾਇਮਜ਼’ ਦੀ ਨੌਕਰੀ ਕੀਤੀ ਅਤੇ ਫ਼ਿਰ ਉਹ ਐਲਡਬਲਿਊਟੀ ਟੇਲੀਵੀਜ਼ਨ ਵਿੱਚ ਰਿਪੋਰਟਰ ਬਣ ਗਏ। ਬੇਨਜ਼ੀਰ ਪਾਕਿਸਤਾਨ ਤੋਂ ਕੱਢੇ ਜਾਣ ਤੋਂ ਬਾਅਦ ਲੰਡਨ ‘ਚ ਹੀ ਰਹਿਣ ਲੱਗੇ। ਦੋਵਾਂ ਦੀ ਕੈਂਬ੍ਰਿਜ ਤੋਂ ਸ਼ੁਰੂ ਹੋਈ ਦੋਸਤੀ ਗੂੜ੍ਹੀ ਹੋਈ ਅਤੇ ਇੱਕ ਦਿਨ ਬੇਨਜ਼ੀਰ ਨੇ ਕਰਨ ਨੂੰ ਕਿਹਾ ਤੁਸੀਂ ਮੈਨੂੰ ਆਪਣੇ ਘਰ ਕਿਉਂ ਨਹੀਂ ਬੁਲਾਉਂਦੇ?

ਕਰਨ ਦੱਸਦੇ ਹਨ, ”ਉਸ ਤੋਂ ਬਾਅਦ ਬੇਨਜ਼ੀਰ ਦਾ ਮੇਰੇ ਘਰ ਆਉਣ ਦਾ ਸਿਲਸਿਲਾ ਸ਼ੁਰੂ ਹੋਇਆ।”

ਉਨ੍ਹਾਂ ਨੇ ਕਿਹਾ, ”ਪਤਨੀ ਨਿਸ਼ਾ ਦੀ ਵੀ ਬੇਨਜ਼ੀਰ ਨਾਲ ਦੋਸਤੀ ਹੋ ਗਈ। ਇੱਕ ਦਿਨ ਉਹ ਅਤੇ ਅਸੀਂ ਦੋਵੇਂ ਆਪਣੇ ਫ਼ਲੈਟ ਦੇ ਫਰਸ਼ ਉੱਤੇ ਬੈਠ ਕੇ ਵਾਈਨ ਅਤੇ ਸਿਗਰਟ ਪੀਂਦੇ ਹੋਏ ਗੱਲਾਂ ਕਰ ਰਹੇ ਸੀ। ਉਸ ਜ਼ਮਾਨੇ ਵਿੱਚ ਬੇਨਜ਼ੀਰ ਸਿਗਰਟ ਪੀਂਦੇ ਸਨ। ਗੱਲਾਂ ਕਰਦਿਆਂ-ਕਰਦਿਆਂ ਸਵੇਰ ਹੋਣ ਨੂੰ ਆ ਗਈ ਸੀ। ਬੇਨਜ਼ੀਰ ਨੇ ਕਿਹਾ ਕਿ ਅਸੀਂ ਇੰਨੀ ਵਾਈਨ ਪੀ ਚੁੱਕੇ ਹਾਂ ਕਿ ਤੁਹਾਡਾ ਆਪਣੀ ਕਾਰ ਰਾਹੀਂ ਮੈਨੂੰ ਘਰ ਛੱਡਣਾ ਸੁਰੱਖਿਅਤ ਨਹੀਂ ਹੋਵੇਗਾ।”

ਉਨ੍ਹਾਂ ਨੇ ਦੱਸਿਆ, ”ਬੇਨਜ਼ੀਰ ਬੋਲੇ ਕਿ ਉਹ ਕੈਬ ਤੋਂ ਘਰ ਜਾਣਗੇ ਕਿਉਂਕਿ ਜੇ ਕੋਈ ਪੁਲਿਸਵਾਲਾ ਸਾਨੂੰ ਨਸ਼ੇ ਦੀ ਹਾਲਤ ਵਿੱਚ ਫੜ ਲੈਂਦਾ ਤਾਂ ਅਗਲੇ ਦਿਨ ਅਖ਼ਬਾਰਾਂ ਵਿੱਚ ਚੰਗੀ ਹੈੱਡਲਾਈਨ ਬਣਦੀ। ਹਾਲਾਂਕਿ ਜਦੋਂ ਕੈਬ ਡ੍ਰਾਇਵਰ ਮੇਰੇ ਘਰ ਪਹੁੰਚਿਆਂ ਤਾਂ ਉਹ ਭਾਰਤੀ ਉੱਪ-ਮਹਾਦੀਪ ਦਾ ਹੀ ਨਿਕਲਿਆ।”

ਕਰਨ ਨੇ ਕਿਹਾ, ”ਬੇਨਜ਼ੀਰ ਨੇ ਵਿਦਾ ਲੈਂਦੇ ਹੋਏ ਮੇਰੀ ਪਤਨੀ ਦੇ ਗੱਲ੍ਹ ਚੁੰਮੇ ਪਰ ਮੇਰੇ ਵੱਲ ਉਨ੍ਹਾਂ ਨੇ ਆਪਣੇ ਹੱਥ ਵਧਾਏ। ਮੈਨੂੰ ਇਹ ਥੋੜਾ ਅਜੀਬ ਲੱਗਿਆ ਕਿਉਂਕਿ ਇਸ ਤੋਂ ਪਹਿਲਾਂ ਬੇਨਜ਼ੀਰ ਜਾਂਦੇ ਸਮੇਂ ਹਮੇਸ਼ਾ ਆਪਣੀਆਂ ਗੱਲ੍ਹਾਂ ਮੇਰੇ ਵੱਲ ਵਧਾ ਦਿੰਦੇ ਸਨ।”

ਕਰਨ ਯਾਦ ਕਰਦੇ ਹਨ, ”ਉਨ੍ਹਾਂ ਨੇ ਮੇਰੇ ਕੰਨਾ ਵਿੱਚ ਹੌਲੀ ਜਿਹੀ ਕਿਹਾ ਕਿ ਇਹ ਕੈਬ ਡ੍ਰਾਇਵਰ ਆਪਣੇ ਇਲਾਕੇ ਦਾ ਹੈ। ਉਸਨੂੰ ਇਹ ਨਹੀਂ ਦਿਖਣਾ ਚਾਹੀਦਾ ਕਿ ਤੁਸੀਂ ਮੇਰੀ ਚੁੰਮਣ ਲੈ ਰਹੇ ਹੋ। ਮੈਂ ਇੱਕ ਸੁਸਲਿਮ ਦੇਸ ਦੀ ਕੁਆਰੀ ਮਹਿਲਾ ਹਾਂ।”

Leave a Reply

Your email address will not be published. Required fields are marked *