ਛੱਤਬੀੜ ਚਿੜੀਆ ਘਰ ਵਿਖੇ ਤਿੰਨ ਅਕਤੂਬਰ ਤੋਂ ਜੰਗਲੀ ਜੀਵ ਹਫਤਾ ਆਰੰਭ

0
124

ਸੈਲਾਨੀਆ ਦਾ ਦਾਖਲਾ ਹੋਵੇਗਾ ਮੁਫਤ-ਵਾਨ ਇਨ ਅਵੇਰੀ ਰਹੇਗੀ ਖਿੱਚ ਦਾ ਕੇਂਦਰ

ਜ਼ੀਰਕਪੁਰ : ਉੱਤਰ ਭਾਰਤ ਦੇ ਪ੍ਰਸਿੱਧ ਮਹਿੰਦਰ ਚੌਧਰੀ ਛੱਤਬੀੜ ਚਿੜੀਆਘਰ ਵਿਖੇ 3 ਅਕਤੂਬਰ ਤੋਂ 8 ਅਕਤੂਬਰ ਤੱਕ ਜੰਗਲੀ ਜੀਵ ਸੁਰੱਖਿਆ ਹਫਤਾ ਮਨਾਇਆ ਜਾ ਰਿਹਾ ਹੈ। ਇਸ ਹਫਤੇ ਦੌਰਾਨ ਜਿੱਥੇ ਸੈਲਾਨੀਆਂ ਨੂੰ ਚਿੜੀਆਘਰ ਵਿਚ ਰੱਖੇ ਹੋਏ ਵੱਖ-ਵੱਖ ਕਿਸਮ ਦੇ ਜਾਨਵਰਾਂ ਅਤੇ ਜੀਵ ਜੰਤੂੰਆਂ ਬਾਰੇ ਜਾਣਕਾਰੀ ਦਿੱਤੀ ਜਾਵੇਗੀ ਉੱਥੇ ਹੀ ਖੇਤਰ ਵੱਖ-ਵੱਖ ਸਕੂਲਾ ਦੇ ਵਿਦਿਆਰਥੀਆਂ ਦੇ ਪੇਟਿੰਗ­ ਕੁਇਜ ਅਤੇ ਲੇਖ ਮੁਕਾਬਲੇ ਵੀ ਕਰਵਾਏ ਜਾਣਗੇ। ਇਸ ਹਫਤੇ ਦੌਰਾਨ ਭਾਰਤ ਦੀ ਸਭ ਤੋਂ ਵੱਡੀ ਵਾਕ ਇਨ ਅਵੇਰੀ ਖਿੱਚ ਦਾ ਕੇਂਦਰ ਰਹੇਗੀ। ਜਿਸ ਲਈ ਚਿੜੀਆਘਰ ਪ੍ਰਸ਼ਾਸ਼ਨ ਵਲੋਂ ਪੁਖਤਾ ਪ੍ਰਬੰਧ ਮੁਕਮੰਲ ਕਰ ਲਏ ਗਏ ਹਨ।ਇਸ ਸਬੰਧੀ ਜਾਣਕਾਰੀ ਦਿੰਦਿਆਂ ਛੱਤ ਬੀੜ ਚਿੜੀਆਘਰ ਦੇ ਐਜੂਕੇਸ਼ਨ ਅਫਸਰ ਹਰਪਾਲ ਸਿੰਘ ਨੇ ਦੱਸਿਆ ਕਿ ਇਸ ਜੰਗਲੀ ਜੀਵ ਹਫਤੇ ਦੌਰਾਨ ਚਿੜੀਆਘਰ ਵੇਖਣ ਆਉਣ ਵਾਲੇ ਸਾਰੇ ਸੈਲਾਨੀਆ ਦਾ ਦਾਖਲਾ ਮੁਫਤ ਰਹੇਗਾ। ਉਨ•ਾਂ ਦੱਸਿਆ ਕਿ 3 ਅਕਤੂਬਰ ਨੂੰ ਸਭ ਤੋਂ ਪਹਿਲਾ ਜੰਗਲੀ ਜੀਵਾਂ ਸਬੰਧੀ ਸੈਲਾਨੀਆ ਨੂੰ ਜਾਗਰੂਕ ਕਰਨ ਲਈ ਇਕ ਮੁਹਿੰਮ ਚਲਾਈ ਜਾਵੇਗੀ ਇਸ ਉਪਰੰਤਚਿੜੀਆ ਘਰ ਦੇ ਮਾਹਿਰ ਜ਼ੂ ਕੀਪਰ ਸੈਲਾਨੀਆ ਨੂੰ ਟਾਈਗਰਾਂ ਬਾਰੇ ਵਿਸਥਾਰ ਨਾਲ ਜਾਣਕਾਰੀ ਦੇਣਗੇ। ਇਸ ਤੋਂ ਇਲਾਵਾ ਸਕੂਲੀ ਵਿਦਿਆਰਥੀਆਂ ਦੇ ਮਿਡਲ ਅਤੇ ਸੀਨੀਅਰ ਵਰਗ ਦੇ ਲੇਖ ਮੁਕਾਬਲੇ ਕਰਵਾਏ ਜਾਣਗੇ। 4 ਅਕਤੂਬਰ ਨੂੰ ਜਿੱਥੇ ਜੂਨੀਅਰ ਅਤੇ ਮਿਡਲ ਕਲਾਸਾਂ ਦੇ ਵਿਦਿਆਰਥੀਆਂ ਦੇ ਪੇਂਟਿੰਗ ਮੁਕਾਬਲੇ ਕਰਵਾਏ ਜਾਣਗੇ ਇਸ ਦੇ ਨਾਲ ਹੀ ਸੀਨੀਅਰ ਕੈਟਾਗਿਰੀ ਦੇ ਕੁਇਜ਼ ਮੁਕਾਬਲੇ ਕਰਵਾਏ ਜਾਣ ਦੇ ਨਾਲ ਨਾਲ ਹਾਥੀਆਂ ਬਾਰੇ ਜ਼ੂ ਕੀਪਰ ਟਾਕ ਵੀ ਕਰਵਾਈ ਜਾਵੇਗੀ। ਉਨ•ਾਂ ਦੱਸਿਆ ਕਿ 5 ਅਕਤੂਬਰ ਨੂੰ ਬਾਹਰੀ ਸਿੱਖਿਆ ਸਬੰਧੀ ਨਾਟਕ ਦਾ ਮੰਚਨ ਕੀਤਾ ਜਾਵੇਗਾ ਅਤੇ ਨਾਲ ਹੀ ਰੈਪਟਾਇਲ ਜੀਵਾਂ ਦੇ ਮਾਹਿਰ ਸੱਪਾਂ ਅਤੇ ਹੋਰ ਧਰਤੀ ਤੇ ਰੇਗਣ ਵਾਲੇ ਜੀਵ ਜੰਤੂਆਂ ਸਬੰਧੀ ਸੈਲਾਨੀਆਂ ਨੂੰ ਜਾਣਕਾਰੀ ਦੇਣਗੇ। ਇਸੇ ਤਰ•ਾਂ 6 ਅਕਤੂਬਰ ਨੂੰ ਚੀਤੇ ਅਤੇ ਹੋਰ ਜਾਨਵਰਾਂ ਦੀ ਜ਼ਵਿਸ਼ੈਲੀ ਸਬੰਧੀ ਜੂ ਕੀਪਰ ਟਾਕ ਦਾ ਆਯੋਜਨ ਕੀਤਾ ਜਾਵੇਗਾ ਜਦਕਿ 7 ਅਕਤੂਬਰ ਨੂੰ ਰਿੱਛਾਂ ਦੇ ਰਹਿਣ ਸਹਿਣ ਸਬੰਧੀ ਜ਼ੂ ਕੀਪਰ ਟਾਕ ਕਰਵਾਈ ਜਾਵੇਗੀ ਅਤੇ ਨਾਲ ਹੀ ਫੋਟੋਗ੍ਰਾਫੀ ਦੇ ਸ਼ੌਕੀਨਾ ਦੇ ਫੋਟੋਗ੍ਰਾਫੀ ਮੁਕਾਬਲੇ ਕਰਵਾਏ ਜਾਣਗੇ ਜਿਸ ਲਈ ਉਨ•ਾਂ ਨੂੰ ਸੈਲਾਨੀਆਂ ਦੇ ਐਕਸਪ੍ਰੇਸ਼ਨ ਅਤੇ ਜਾਨਵਰਾਂ ਦੇ ਇਮੋਸ਼ਨ ਦਾ ਵਿਸ਼ਾ ਦਿੱਤਾ ਜਾਵੇਗਾ। 8 ਅਕਤੂਬਰ ਨੂੰ ਸੰਮਾਪਨ ਸਮਾਰੋਹ ਆਯੋਜਿਤ ਕੀਤਾ ਜਾਵੇਗਾ ਅਤੇ ਇਸ ਜੰਗਲੀ ਜੀਵ ਹਫਤੇ ਦੌਰਾਨ ਜੇਤੂ ਵਿਦਿਆਰਥੀਆ ਨੂੰ ਇਨਾਮ ਤਕਸੀਮ ਕੀਤੇ ਜਾਣਗੇ।