ਛੜਿਆਂ ਦੀ ਜ਼ਿੰਦਗੀ ਨੂੰ ਹਾਸੇ ਦਾ ਤੜਕਾ ਲਾਵੇਗੀ ‘ਭੱਜੋ ਵੀਰੋ ਵੇ’ ਫਿਲਮ

0
164

ਜਲੰਧਰ -14 ਦਸੰਬਰ ਨੂੰ ਰਿਲੀਜ਼ ਹੋਣ ਜਾ ਰਹੀ ਪੰਜਾਬੀ ਫ਼ਿਲਮ ‘ਭੱਜੋ ਵੀਰੋ ਵੇ’ ਪਹਿਲੀ ਅਜਿਹੀ ਫਿਲਮ ਹੋਵੇਗੀ, ਜਿਹੜੀ ਛੜਿਆਂ ਦੀ ਜ਼ਿੰਦਗੀ ਦਾ ਹਾਲ ਬਿਆਨ ਕਰੇਗੀ। ਆਮ ਤੌਰ ‘ਤੇ ਫਿਲਮਾਂ ਵਿਚ ਰੋਮਾਂਸ, ਪਿਆਰ, ਤਕਰਾਰ, ਹਾਸੇ ਸਮੇਤ ਹੋਰ ਬਹੁਤ ਕੁੱਝ ਪੇਸ਼ ਕੀਤਾ ਜਾਂਦਾ ਹੈ ਪਰ ਇਸ ਫਿਲਮ ਵਿਚ ਛੜਿਆਂ ਦੀ ਜੂਨ ਮਜ਼ਾਕੀਆ ਤਰੀਕੇ ਨਾਲ ਬਿਆਨ ਕੀਤੀ ਗਈ ਹੈ। ਇਹ ਫਿਲਮ ਉਸ ਬੈਨਰ ਦੀ ਪੇਸ਼ਕਸ਼ ਹੈ, ਜਿਸ ਵਲੋਂ ਰਿਲੀਜ਼ ਕੀਤੀਆਂ ਫਿਲਮਾਂ ਨੇ ਹਮੇਸ਼ਾ ਕਾਮਯਾਬੀ ਦਾ ਇਤਿਹਾਸ ਸਿਰਜਿਆ ਹੈ। ਰਿਦਮ ਬੁਆਏਜ਼ ਵਲੋਂ ਰਿਲੀਜ਼ ਅੰਗਰੇਜ਼, ਬੰਬੂਕਾਟ, ਲਵ ਪੰਜਾਬ, ਅਸ਼ਕੇ ਸਮੇਤ ਕਈ ਹੋਰ ਯਾਦਗਾਰੀ ਫਿਲਮਾਂ ਰਿਲੀਜ਼ ਕੀਤੀਆਂ ਹਨ। ਇਸੇ ਬੈਨਰ ਵਲੋਂ ਰਿਲੀਜ਼ ਕੀਤੀ ਜਾ ਰਹੀ ਫਿਲਮ ‘ਭੱਜੋ ਵੀਰੋ ਵੇ’ ਵਿਚ ‘ਹੇਅਰ ਓਮ ਜੀ ਸਟੂਡੀਓ’ ਵਲੋਂ ਵੀ ਹਿੱਸੇਦਾਰੀ ਨਿਭਾਈ ਗਈ ਹੈ।ਰਿਦਮ ਬੁਆਏਜ਼ ਬਾਰੇ ਇਹ ਧਾਰਨਾ ਬਣੀ ਹੋਈ ਹੈ ਕਿ ਘੱਟ ਪ੍ਰਚਾਰ ਦੇ ਬਾਵਜੂਦ ਹਰ ਵਾਰ ਉਹ ਫਿਲਮ ਰਾਹੀਂ ਨਵੀਂ ਕਾਮਯਾਬੀ ਹਾਸਲ ਕਰਦਾ ਹੈ, ਜਿਸ ਦਾ ਸਭ ਤੋਂ ਵੱਡਾ ਸਬੂਤ ਸੀ ‘ਅਸ਼ਕੇ’ ਫਿਲਮ, ਜਿਸ ਦਾ ਟ੍ਰੇਲਰ 24 ਘੰਟੇ ਪਹਿਲਾਂ ਰਿਲੀਜ਼ ਕੀਤਾ ਗਿਆ ਸੀ ਤੇ ਕੋਈ ਪ੍ਰਚਾਰ ਨਾ ਹੋਣ ਦੇ ਬਾਵਜੂਦ ਫਿਲਮ ਸੁਪਰਹਿੱਟ ਹੋਣ ਵਿਚ ਕਾਮਯਾਬ ਹੋਈ ਸੀ।

Google search engine

LEAVE A REPLY

Please enter your comment!
Please enter your name here