ਗਲ ਮੜ੍ਹਿਆ ਨੀ ਜਿਹੜਾ ਐਸਾ ਕੇਸ ਕੋਈ ਨਾ, ਛੇਤੀ ਬਹੁੜੀਂ ਵੇ ਤਬੀਬਾ ਸਾਡਾ ਦੇਸ਼ ਕੋਈ ਨਾ

ਅਸਾਮ ਵਿਚ ਬੰਗਲਾਦੇਸੀ ਸ਼ਰਨਾਰਥੀਆਂ ਦੀ ਸਨਾਖਤ ਲਈ ਬਣ ਰਹੇ ਤੋਂ ਐਨਆਰਸੀ ਰਜਿਸਟਰ ਨੇ ਲੱਖਾਂ ਦੀ ਨੀਂਦ ਹਰਾਮ ਕੀਤੀ ਹੋਈ ਹੈ।ਇੱਥੇ ਭਾਰਤ-ਮਿਆਂਮਾਰ ਨੂੰ ਜੋੜਨ ਵਾਲੀ ਸਟਿਲਵੇਲ ਰੋਡ ‘ਤੇ ਡਮਰੂ ਉਪਾਧਿਆਇ ਦੀ ਮੋਮੋਜ਼ ਦੀ ਦੁਕਾਨ ਹੈ।ਇਸ ਦੇ ਨੇੜੇ ਬਣੇ ਆਪਣੇ ਘਰ ਵਿੱਚ ਭਾਜਪਾ ਵਿਧਾਇਕ ਭਾਸਕਰ ਸ਼ਰਮਾ ਦੀ ਤਸਵੀਰ ਨੇੜੇ ਬੈਠੇ ‘ਗੋਰਖਾਲੀ ਡਮਰੂ ਕਾਫ਼ੀ ਚਿੰਤਾ ਵਿਚ ਦਿਖਾਈ ਦੇ ਰਹੇ ਹਨ।ਉਹ ਕਹਿੰਦੇ ਹਨ, “ਗੋਰਖਾ ਲੋਕਾਂ ਨੂੰ ਸਿਰਫ਼ ਮਰਨ ਲਈ ਤਿਆਰ ਕੀਤਾ ਜਾਂਦਾ ਹੈ, ਆਓ ਦੇਸ ਲਈ ਮਰ ਜਾਓ, ਅਸੀਂ ਤੁਹਾਨੂੰ ਦਿਆਂਗੇ ਕੁਝ ਨਹੀਂ।”ਡਮਰੂ ਦੇ ਸ਼ਬਦਾਂ ਦੀ ਇਹ ਨਰਾਜ਼ਗੀ ਉਸ ਦੇ ਪਰਿਵਾਰ ਦੇ ਅਸਾਮ ਤੋਂ ਉਜਾੜੇ ਦੇ ਡਰ ਵਿੱਚੋਂ ਨਿਕਲੀ ਹੈ।ਅਸਾਮ ਵਿਚ ਦਹਾਕਿਆ ਤੋਂ ਰਹਿ ਰਹੇ ਲੱਖਾਂ ਬੰਗਲਾਦੇਸੀ ਸ਼ਰਨਾਥੀਆਂ ਦੀ ਪਛਾਣ ਕਰਕੇ ਦੇਸ ਤੋਂ ਬਾਹਰ ਕਰਨ ਲਈ ਜੋ ਐਨਆਰਸੀ ਰਜਿਸਟਰ ਬਣ ਰਿਹੈ ਹੈ, ਉਸ ਵਿਚ ਇਨ੍ਹਾਂ ਦਾ ਨਾਂ ਨਹੀਂ ਆਇਆ ਹੈ।ਪਰਿਵਾਰ ਦਾ ਨਾਮ ਨਾਗਰਿਕਤਾ ਰਜਿਸਟਰ ‘ਚ ਨਾ ਆਉਣ ‘ਤੇ ਡਮਰੂ ਹੀ ਪ੍ਰੇਸ਼ਾਨ ਨਹੀਂ ਹਨ। 22 ਸਾਲਾਂ ਤੋਂ ਸੰਘ ਅਤੇ ਭਾਜਪਾ ਨਾਲ ਜੁੜੇ ਬਿਹਾਰੀ ਮੂਲ ਦੇ ਚੰਦਰ ਪ੍ਰਕਾਸ਼ ਜੈਸਵਾਲ ਵੀ ਇਸੇ ਡਰ ਨਾਲ ਸਹਿਮੇ ਹੋਏ ਹਨ।ਚੰਦਰ ਪ੍ਰਕਾਸ਼ ਕਹਿੰਦੇ ਹਨ, ‘ਲੋਕਾਂ ‘ਚ ਡਰ ਹੈ ਕਿ ਜੇਕਰ ਫਾਈਨਲ ਐਨਆਰਸੀ ‘ਚ ਵੀ ਨਾਮ ਨਹੀਂ ਆਇਆ ਤਾਂ ਕੀ ਹੋਵੇਗਾ?’51 ਸਾਲ ਦੇ ਸ਼ਿਆਮ ਸੁੰਦਰ ਜਾਇਸਵਾਲ ਦਾ ਪਰਿਵਾਰ ਤਿੰਨ ਪੀੜ੍ਹੀਆਂ ਪਹਿਲਾਂ ਅਸਮ ਆਇਆ ਸੀਲੋਕ ਅਮਿਤ ਸ਼ਾਹ ਦੇ ਸੰਸਦ ‘ਚ ’40 ਲੱਖ ਘੁਸਪੈਠੀਏ’ ਵਾਲੇ ਬਿਆਨ ‘ਤੇ ਇਤਰਾਜ਼ ਪ੍ਰਗਟਾ ਰਹੇ ਹਨ ਕਿਉਂਕਿ ਸਮਾਂ ਲੰਘਣ ਦੇ ਨਾਲ-ਨਾਲ ਇਹ ਸਾਫ਼ ਹੋ ਰਿਹਾ ਹੈ ਕਿ ਐਨਆਰਸੀ ਤੋਂ ਬਾਹਰ ਰੱਖੇ ਗਏ 40 ਲੱਖ ਲੋਕਾਂ ‘ਚੋਂ ਵਧੇਰੇ ਗਿਣਤੀ ਹਿੰਦੂਆਂ ਦੀ ਹੈ।ਹਾਲਾਂਕਿ ਇਸ ਬਾਰੇ ਕੋਈ ਅਧਿਕਾਰਤ ਅੰਕੜਾ ਮੌਜੂਦ ਨਹੀਂ ਹੈ ਪਰ ਇਹ ਗਿਣਤੀ 20-22 ਲੱਖ ਤੱਕ ਦੱਸੀ ਜਾ ਰਹੀ ਹੈ। ਰਾਸ਼ਟਰੀ ਸਵੈਮ ਸੇਵਕ ਸੰਘ ਦੇ ਆਗੂ ਓਸ਼ੀਮ ਦੱਤ ਅਸਾਮ ਨਾਗਰਿਕਤਾ ਰਜਿਸਟਰ ਤੋਂ ਬਾਹਰ ਰਹਿ ਗਏ ਹਿੰਦੂਆਂ ਦੀ ਗਿਣਤੀ 30 ਲੱਖ ਤੱਕ ਦੱਸਦੇ ਹਨ।

Leave a Reply

Your email address will not be published. Required fields are marked *