ਲਾਹੌਰ : ਜਦੋਂ ਘਰ ਦੇ ਮਾਲਕ ਘਰ ਨਾ ਹੋਣ ਤਾਂ ਫਿਰ ਬਈ ਐਦਾਂ ਹੀ ਹੁੰਦੀ ਹੈ ਜਿਵੇਂ ਵਿਚਾਰੇ ਨਵਾਜ਼ ਸ਼ਰੀਫ ਦੀਆਂ ਮੱਝਾਂ ਨਾਲ ਹੋਈ ਹੈ। ਹੁਣ ਇਮਰਾਨ ਖਾਨ ਨੇ ਨੰਗ ਹੋਏ ਟੱਬਰ ਦੇ ਮਾਲਕ ਵਾਂਗ, ਘਰ ਦੇ ਗਲਾਸ ਕੌਲੀਆਂ ਵੇਚ ਕੇ ਰੋਟੀ ਦਾ ਹੀਲਾ ਕਰਨਾ ਸ਼ੁਰੂ ਕਰ ਦਿੱਤਾ ਤਾਂ ਉਸ ਦੀ ਨਿਗਾਹ ਨਵਾਜ਼ ਸ਼ਰੀਫ ਦੀਆਂ ਮੱਝਾਂ ‘ਤੇ ਜਾ ਪਈ । ਉਸ ਨੇ ਸੋਚਿਆ ਹੋਣਾ ਦੁੱਧ ਤਾਂ ਹੁਣ ਉਂਜ ਹੀ ਰੁਲਦਾ ਫਿਰਦਾ, ਕਾਹਨੂੰ ਮੁਫਤ ‘ਚ ਗੋਹਾ ਚੱਕਣਾ, ਸੋ ਮੱਝਾਂ ਨੂੰ ਹੀ ਗੱਡੀ ਚੜ੍ਹਾ ਦਿੱਤਾ। ਉਂਜ ਇਨ੍ਹਾਂ ਮੱਝਾਂ ਨੂੰ ਵੇਚਕੇ 19000 ਡਾਲਰ ਹੀ ਬਣੇ ਹਨ। ਸਿਆਣੇ ਸੱਚ ਕਹਿੰਦੇ ਐ ਕਿ ਥੁੱਕ ਨਾਲ ਵੜੇਵੇਂ ਨੀ ਪੱਕਦੇ। ਇਹ ਤਾਂ ਇਕ ਤਰ੍ਹਾਂ ਨਾਲ ਮੀਡੀਏ ਵਿਚ ਹੀਰੋ ਬਣਨ ਦੀ ਸਕੀਮ ਹੀ ਲਗਦੀ ਹੈ। ਸਭ ਤੋਂ ਦਿਲਚਸਪ ਗੱਲ ਇਹ ਹੈ ਕਿ ਨਵਾਜ਼ ਸ਼ਰੀਫ ਦੀਆਂ ਮੱਝਾਂ ਨਿਲਾਮੀ ਵਿਚ ਖਰੀਦ ਕੇ ਉਸ ਦੇ ਪਾਰਟੀ ਕਾਰਕੁਨ ਹੀ ਲੈ ਕੇ ਗਏ ਹਨ। ਇਹ ਮੱਝਾਂ ਇਸਲਾਮਾਬਾਦ ਵਿਚ ਨਵਾਜ਼ ਦੇ ਘਰ ਰੱਖੀਆਂ ਹੋਈਆਂ ਸਨ ਤੇ ਉਸ ਦਾ ਟੱਬਰ ਇਨ੍ਹਾਂ ਦਾ ਦੁੱਧ ਪੀਂਦਾ ਸੀ।
Related Posts
ਗੁਰੂ ਨਾਨਕ ਦੇਵ ਜੀ ਦੇ 550 ਵੇ ਪ੍ਰਕਾਸ਼ ਪੁਰਵ ਤੇ ਭਾਰਤੀਆਂ ਲਈ ਖੋਲਿਆਂ 500 ਸਾਲ ਗੁਰੂਦੁਆਰੇ ਦਾ ਕਪਾਟ
ਪਾਕਿ ਦਾ ਸਿੱਖ ਸ਼ਰਧਾਲੂਆਂ ਨੂੰ ਇਕ ਹੋਰ ਤੋਹਫਾ, ਖੋਲ੍ਹੇ 500 ਸਾਲ ਪੁਰਾਣੇ ਗੁਰਦੁਆਰੇ ਦੇ ਕਪਾਟ ਲਾਹੌਰ — ਪਾਕਿਸਤਾਨ ਦੇ ਪੰਜਾਬ…
ਵੱਧ ਸਕਦੀ ਹੈ ਯੂਕੇ ਦੀ ਵੀਜ਼ਾ ਫ਼ੀਸ
ਨਵੀਂ ਦਿੱਲੀ : ਯੂਕੇ ਸਰਕਾਰ ਨੇ ਦਸੰਬਰ ਤੋਂ ਇਮੀਗ੍ਰੇਸ਼ਨ ਹੈਲਥ ਸਰਚਾਰਜ ਦੁਗਣਾ ਕਰਨ ਦਾ ਫ਼ੈਸਲਾ ਲਿਆ ਹੈ। ਇਸ ਦੇ ਨਾਲ…
ਸਰਕਾਰ ਦੀਆਂ ਨੀਤੀਆਂ ਵਿਰੁੱਧ ਸੈਕਟਰ 55 ਅਤੇ 59 ਦੇ ਡਾਕਖਾਨੇ ਦੇ ਬਾਹਰ ਕਾਲੇ ਬਿੱਲੇ ਲਗਾ ਕੇ ਰੋਸ ਮਾਰਚ
ਐਸ਼ਏ ਨਗਰ : ਫ਼ੈਡਰੇਸ਼ਨ ਆਫ ਨੈਸ਼ਨਲ ਪੋਸਟਲ ਆਰਗੇਨਾਈਜ਼ੇਸ਼ਨਜ਼ (ਐਫ.ਐਨ.ਪੀ.ਓ) ਵਲੋਂ ਬਲਜਿੰਦਰ ਸਿੰਘ ਰਾਏਪੁਰ ਕਲਾਂ ਪ੍ਰਧਾਨ ਐਸੋਸੀਏਸ਼ਨ ਪੋਸਟਲ ਇੰਪਲਾਇਜ਼ ਪੰਜਾਬ ਸਰਕਲ…