ਕੈਨੇਡਾ ਤੋਂ ਮੋਟਰਸਾਈਕਲਾਂ ”ਤੇ ਚੱਲਿਆ ਜੱਥਾ ਸੁਲਤਾਨਪੁਰ ਲੋਧੀ ਪਹੁੰਚਿਆ

ਕਪੂਰਥਲਾ (ਓਬਰਾਏ)— ਸ੍ਰੀ ਗੁਰੂ ਨਾਨਾਕ ਦੇਵ ਜੀ ਦੇ 550ਵੇਂ ਸ਼ਤਾਬਦੀ ਸਮਾਗਮਾਂ ਨੂੰ ਸ਼ਰਧਾ ਭਾਵਨਾ ਨਾਲ ਵਿਸ਼ਵ ਭਰ ‘ਚ ਮਨਾਇਆ ਜਾ ਰਿਹਾ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਦੀ ਬਾਣੀ ਦਾ ਪ੍ਰਚਾਰ ਕਰਨ ਦੇ ਮਕਸਦ ਨਾਲ ਕੈਨੇਡਾ ਵੈਨਕੁਵਰ ਤੋਂ 3 ਅਪ੍ਰੈਲ ਨੂੰ ਸਿੱਖ ਮੋਟਰਸਾਈਕਲ ਕਲੱਬ ਦੇ 6 ਮੈਂਬਰ ਵਰਲਡ ਟੂਰ ਲਈ ਰਵਾਨਾ ਹੋਏ ਸਨ, ਅੱਜ ਇਹ ਟੂਰ ਸੁਲਤਾਨਪੁਰ ਲੋਧੀ ‘ਚ ਪਹੁੰਚ ਕੇ ਸੰਪੰਨ ਹੋਇਆ। ਖਾਲਸਾ ਐਡ ਦੇ ਸਹਿਯੋਗ ਨਾਲ ਸਿੱਖ ਮੋਟਰਸਾਈਕਲ ਦਾ ਇਹ ਜੱਥਾ ਕੈਨੇਡਾ, ਅਮਰੀਕਾ ਤੋਂ ਬਾਅਦ ਇੰਗਲੈਂਡ ਪਹੁੰਚਿਆ, ਇਥੋਂ ਸੜਕ ਦਾ ਸਫਰ ਕਰਕੇ ਯੂਰਪ ਦੇ ਵੱਖ-ਵੱਖ ਦੇਸ਼ਾਂ ਦਾ ਸਫਰ ਕਰਦੇ ਹੋਏ ਤੁਰਕੀ ਅਤੇ ਇਰਾਨ ਦੇ ਰਸਤੇ ਪਾਕਿਸਤਾਨ ‘ਚ ਦਾਖਲ ਹੋਇਆ।
ਪਾਕਿਸਤਾਨ ‘ਚ ਸ਼੍ਰੀ ਨਨਕਾਨਾ ਸਾਹਿਬ ਦੇ ਦਰਸ਼ਨ ਕਰਨ ਤੋਂ ਬਾਅਦ ਬੀਤੇ ਦਿਨੀਂ ਵਾਹਘਾ ਬਾਰਡਰ ਦੇ ਰਸਤੇ ਭਾਰਤ ਦਾਖਲ ਹੋਇਆ ਅਤੇ ਬੀਤੀ ਰਾਤ ਸ਼੍ਰੀ ਖਡੂਰ ਸਾਹਿਬ ‘ਚ ਰੁਕਣ ਤੋਂ ਬਾਅਦ ਅੱਜ ਖਡੂਰ ਸਾਹਿਬ ਤੋਂ ਅੰਤਿਮ ਪੜਾਅ ਤੈਅ ਕਰਕੇ ਸੁਲਤਾਨਪੁਰ ਲੋਧੀ ਪਹੁੰਚ ਕੇ ਸੰਪੰਨ ਹੋਇਆ।
ਕੈਨੇਡਾ ਤੋਂ ਆਏ ਜਥੇ ਦੇ ਮੈਂਬਰ ਜਤਿੰਦਰਪਾਲ ਸਿੰਘ ਅਤੇ ਮਨਦੀਪ ਸਿਘ ਨੇ ਦੱਸਿਆ ਕਿ ਉਨ੍ਹਾਂ ਦਾ ਇਹ ਸਫਰ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਹੈ ਅਤੇ ਮਨੁੱਖਤਾ ਦੀ ਸੇਵਾ ਦੇ ਸੰਦੇਸ਼ ਨੂੰ ਹਰ ਜਗ੍ਹਾ ਪਛਾਣਦਾ ਹੈ।
ਉਨ੍ਹਾਂ ਕਿਹਾ ਕਿ ਸਾਰੇ ਦੇਸ਼ਾਂ ਤੋਂ ਉਨ੍ਹਾਂ ਨੂੰ ਬਹੁਤ ਪਿਆਰ ਮਿਲਿਆ ਹੈ। ਜਥੇ ਨੂੰ ਐੱਸ. ਜੀ. ਪੀ. ਸੀ. ਅਤੇ ਸੰਗਤ ਨੇ ਇਕ ਵਿਸ਼ਾਲ ਕੀਰਤਨ ਦੇ ਨਾਲ-ਨਾਲ 550ਵੇਂ ਮੋਟਰਸਾਈਕਲ ਦੇ ਜਥੇ ਨੇ ਸ਼ਰਧਾ ਨਾਲ ਸੁਲਤਾਨਪੁਰ ਲੋਧੀ ਪਹੁੰਚਾਇਆ। ਕੈਨੇਡਾ ਤੋਂ ਆਏ ਜਥੇ ਦਾ ਜਗ੍ਹਾ-ਜਗ੍ਹਾ ਭਰਵਾਂ ਸੁਆਗਤ ਕੀਤਾ ਗਿਆ।

Leave a Reply

Your email address will not be published. Required fields are marked *