ਚੰਡੀਗੜ੍ਹ — ਉੱਤਰੀ ਭਾਰਤ ਦੇ ਪੰਜਾਬ ਅਤੇ ਹਰਿਆਣਾ ‘ਚ ਸ਼ਨੀਵਾਰ ਵੀ ਸੀਤ ਲਹਿਰ ਦਾ ਕਹਿਰ ਰਿਹਾ। ਇਸ ਦੌਰਾਨ ਕਰਨਾਲ ਵਿਚ ਮੈਦਾਨੀ ਇਲਾਕਿਆਂ ‘ਚ ਸਭ ਤੋਂ ਘੱਟ ਸਿਫਰ ਡਿਗਰੀ ਸੈਲਸੀਅਤ ਤਾਪਮਾਨ ਦਰਜ ਕੀਤਾ ਗਿਆ। ਦੋਹਾਂ ਸੂਬਿਆਂ ਦੇ ਵੱਖ-ਵੱਖ ਸ਼ਹਿਰਾਂ ‘ਚ ਘੱਟੋ-ਘੱਟ ਤਾਪਮਾਨ ਆਮ ਨਾਲੋਂ ਕਈ ਡਿਗਰੀ ਹੇਠਾਂ ਸੀ। ਮੌਸਮ ਵਿਭਾਗ ਮੁਤਾਬਕ ਕਰਨਾਲ ਦਾ ਤਾਪਮਾਨ ਵੀ ਆਮ ਨਾਲੋਂ 7 ਡਿਗਰੀ ਘੱਟ ਸੀ। ਹਰਿਆਣਾ ਦੇ ਹੋਰਨਾਂ ਸ਼ਹਿਰਾਂ ਹਿਸਾਰ, ਅੰਬਾਲਾ ਅਤੇ ਨਾਰਨੌਲ ‘ਚ ਵੀ ਸੀਤ ਲਹਿਰ ਦਾ ਜ਼ੋਰ ਰਿਹਾ। ਹਿਸਾਰ ‘ਚ 2.7, ਅੰਬਾਲਾ ‘ਚ 4.6 ਅਤੇ ਨਾਰਨੌਲ ‘ਚ 2 ਡਿਗਰੀ ਸੈਲਸੀਅਸ ਤਾਪਮਾਨ ਸੀ। ਕਰਨਾਲ ਤੋਂ ਬਾਅਦ ਮੈਦਾਨੀ ਇਲਾਕਿਆਂ ਵਿਚੋਂ ਸਭ ਤੋਂ ਘੱਟ ਤਾਪਮਾਨ ਜਲੰਧਰ ਨੇੜਲੇ ਆਦਮਪੁਰ ਵਿਖੇ 0.2 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਅੰਮ੍ਰਿਤਸਰ ਵਿਖੇ 2.2, ਲੁਧਿਆਣਾ ਵਿਖੇ 1.4, ਪਟਿਆਲਾ ਵਿਖੇ 4.7, ਪਠਾਨਕੋਟ ਵਿਖੇ 3.1, ਹਲਵਾਰਾ ਵਿਖੇ 2.2 ਅਤੇ ਬਠਿੰਡਾ ਵਿਖੇ 2.4 ਡਿਗਰੀ ਸੈਲਸੀਅਸ ਤਾਪਮਾਨ ਸੀ। ਚੰਡੀਗੜ੍ਹ ਵਿਖੇ ਇਹੀ ਤਾਪਮਾਨ 4.6 ਸੀ। ਓਧਰ ਹਿਮਾਚਲ ਦੇ ਲਾਹੋਲ ਸਪਿਤੀ ਜ਼ਿਲੇ ਦੇ ਪ੍ਰਸ਼ਾਸਨਿਕ ਕੇਂਦਰ ਕੇਲਾਂਗ ਵਿਖੇ ਸਭ ਤੋਂ ਘੱਟ ਮਨਫੀ 8.8 ਡਿਗਰੀ ਸੈਲਸੀਅਸ ਤਾਪਮਾਨ ਦਰਜ ਕੀਤਾ ਗਿਆ। ਜਮੂ-ਕਸ਼ਮੀਰ ਦੇ ਲੇਹ ਵਿਖੇ ਮਨਫੀ 15.8 ਡਿਗਰੀ ਸੈਲਸੀਅਸ ਤਾਪਮਾਨ ਸੀ। ਸ਼੍ਰੀਨਗਰ ਵਿਖੇ ਮਨਫੀ 5.4, ਕਾਜੀਗੁੱਡ ਵਿਖੇ ਮਨਫੀ 4.9 ਅਤੇ ਕੁਪਵਾੜਾ ਵਿਖੇ ਮਨਫੀ 6.1 ਡਿਗਰੀ ਸੈਲਸੀਅਸ ਤਾਪਮਾਨ ਦਰਜ ਕੀਤਾ ਗਿਆ।
Related Posts
ਪਾਕਿਸਤਾਨ ਦੇ ਇਸ 10 ਸਾਲ ਦੇ ਬੱਚੇ ਦਾ ਭਾਰ ਹੈ 200 ਕਿਲੋ
ਇਸਲਾਮਾਬਾਦ – ਪਾਕਿਸਤਾਨ ਦਾ 10 ਸਾਲ ਦਾ ਬੱਚਾ ਜਿਸ ਦਾ ਭਾਰ ਲਗਭਗ 200 ਕਿਲੋਗ੍ਰਾਮ ਹੋ ਗਿਆ ਹੈ। ਇਸ ਕਾਰਨ ਉਹ…
ਬੇਦਿਮਾਗੇ ਬੰਦੇ ਟੀ.ਵੀ ਨਹੀਂ ਚਲਾ ਸਕਣਗੇ।
ਸਾਨ ਫ੍ਰਾਂਸਿਸਕੋ (ਏਜੰਸੀ)— ਵਿਗਿਆਨੀ ਮਨੋਰੰਜਨ ਦੇ ਖੇਤਰ ਨਾਲ ਸਬੰਧਤ ਇਕ ਨਵੀਂ ਤਕਨੀਕ ਵਿਕਸਿਤ ਕਰਨ ‘ਤੇ ਕੰਮ ਰਹੇ ਹਨ। ਜਲਦੀ ਹੀ…
ਪੰਜਾਬ ਦਾ ਪਹਿਲਾ ਅਜਿਹਾ ਸਕੂਲ ਜਿੱਥੇ ਬਿਨਾਂ ਬਸਤੇ ਦੇ ਜਾਣਗੇ ਵਿਦਿਆਰਥੀ
ਪਟਿਆਲਾ —ਪਟਿਆਲਾ ਦਾ ਸਰਕਾਰੀ ਕੋ-ਐਡ ਮਲਟੀਪਰਪਜ਼ ਸਕੂਲ 1 ਅਪ੍ਰੈਲ 2019 ਤੋਂ ਵਿਦਿਆਰਥੀਆਂ ਨੂੰ ਬਸਤੇ ਦੇ ਬੋਝ ਤੋਂ ਆਜ਼ਾਦ ਕਰਨ ਜਾ…