ਐਮਾਜ਼ਾਨ ਕਾਮਿਆਂ ਦੀ ਵਿਗੜਦੀ ਦਸ਼ਾ

ਵਾਸ਼ਿੰਗਟਨ – ਐਮਾਜ਼ਨ ਕੰਪਨੀ ਬੇਸ਼ੱਕ ਹੀ ਇਸ ਸਮੇਂ ਦੁਨੀਆ ‘ਤੇ ਰਾਜ਼ ਕਰ ਰਹੀ ਹੋਵੇ ਪਰ ਇਸ ਕੰਪਨੀ ‘ਚ ਕੰਮ ਕਰਨ ਵਾਲੇ ਕਰਮਚਾਰੀਆਂ ਦੀ ਹਾਲਤ ਕਾਫੀ ਖਰਾਬ ਦੱਸੀ ਜਾ ਰਹੀ ਹੈ। ਐਮਾਜ਼ਨ ‘ਚ ਕੰਮ ਕਰਨ ਵਾਲੇ ਕਰਮਚਾਰੀਆਂ ਨੂੰਓਸ਼ਿਫਟ ਦੌਰਾਨ ਟਾਇਲਟ ਜਾਣ ਦੀ ਵੀ ਇਜ਼ਾਜਤ ਨਹੀਂ ਦਿੱਤੀ ਜਾਂਦੀ। ਇਥੋਂ ਤੱਕ ਕਿ ਉਨ੍ਹਾਂ ਨੂੰ ਪਲਾਸਟਿਕ ਦੀਆਂ ਬੌਤਲਾਂ ‘ਚ ਪੇਸ਼ਾਬ ਕਰਨ ਨੂੰ ਮਜ਼ਬੂਰ ਕੀਤਾ ਜਾਂਦਾ ਹੈ।

ਐਮਾਜ਼ਨ ਕਰਮਚਾਰੀਆਂ ਦੀ ਸਥਿਤੀ ਸੁਧਾਰਨ ਲਈ ਹੁਣ ਪੂਰੇ ਬ੍ਰਿਟੇਨ ‘ਚ ਪ੍ਰਦਰਸ਼ਨ ਸ਼ੁਰੂ ਹੋ ਗਏ ਹਨ। ਸ਼ੁੱਕਰਵਾਰ ਨੂੰ ਮਿਲਟਨ ਕੀਨਸ, ਰੂਜ਼ਲੇ, ਸਵਾਨਸੀ, ਪੀਟਰਬਾਰੋ, ਵਾਰਿੰਗਟਨ, ਕੋਵ੍ਰੇਂਟਰੀ ਅਤੇ ਡੋਨਕਾਸਟਰ ‘ਚ ਐਮਾਜ਼ਨ ਕੰਪਨੀ ਦੇ ਵਿਸ਼ਾਲ ਗੋਦਾਮਾਂ ਦੇ ਬਾਹਰ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਪ੍ਰਦਰਸ਼ਨਕਾਰੀਆਂ ਦੀ ਮੰਗ ਹੈ ਕਿ ਐਮਾਜ਼ਨ ਕਮਰਚਾਰੀਆਂ ਦੀ ਸਥਿਤੀ ਸੁਧਾਰਨ ਦੇ ਨਾਲ ਹੀ ਦੇਸ਼ ‘ਚ ਮੌਜੂਦ ਟੈਕਸ ਦਾ ਸਹੀ ਤਰੀਕੇ ਨਾਲ ਭੁਗਤਾਨ ਕਰੇ। ਪ੍ਰਦਰਸ਼ਨਕਾਰੀਆਂ ਨੇ ਐਮਾਜ਼ਨ ਸੰਸਥਾਪਕ ਅਤੇ ਦੁਨੀਆ ਦੇ ਸਭ ਤੋਂ ਅਮੀਰ ਆਦਮੀ ਜੈੱਫ ਬੇਜੋਸ਼ ਨੂੰ ਕਿਹਾ ਹੈ ਕਿ ਉਹ ਰੋਬੋਟ ਨਹੀਂ ਹਨ।

ਜਨਰਲ ਟ੍ਰੇਡ ਯੂਨੀਅਨ ਦੇ ਅਧਿਕਾਰੀਆਂ ਮੁਤਾਬਕ ਉਨ੍ਹਾਂ ਨੇ ਚਾਰ ਸਾਲਾਂ ‘ਚ ਐਮਾਜ਼ਨ ਦੇ ਗੋਦਾਮ ‘ਚ ਕੰਮ ਕਰਨ ਵਾਲੇ 600 ਤੋਂ ਜ਼ਿਆਦਾ ਕਰਮਚਾਰੀਆਂ ਨਾਲ ਗੱਲਬਾਤ ਕੀਤੀ ਹੈ। ਉਨ੍ਹਾਂ ਨੇ ਕਰਮਚਾਰੀਆਂ ਦੀ ਸਿਹਤ ਨਾਲ ਜੁੜੀ ਸਾਰੀ ਜਾਣਕਾਰੀ ਹਾਸਲ ਕਰਨ ਤੋਂ ਬਾਅਦ ਹੀ ਪ੍ਰਦਰਸ਼ਨ ਸ਼ੁਰੂ ਕੀਤਾ ਹੈ। ਰਿਪੋਰਟ ‘ਚ ਦੱਸਿਆ ਗਿਆ ਕਿ ਐਮਾਜ਼ਨ ਦੇ ਗੋਦਾਮ ‘ਚ ਕੰਮ ਕਰਨ ਵਾਲੇ ਕਰਮਚਾਰੀਆਂ ਨੂੰ ਟਾਇਲਟਜਜਾਣ ਦੀ ਇਜ਼ਾਜਤ ਨਹੀਂ ਦਿੱਤੀ ਜਾਂਦੀ ਅਤੇ ਉਨ੍ਹਾਂ ਨੂੰ ਬੋਤਲ ‘ਚ ਹੀ ਪੇਸ਼ਾਬ ਕਰਨ ਨੂੰ ਮਜ਼ਬੂਰ ਕੀਤਾ ਜਾਂਦਾ ਹੈ।

ਉਥੇ ਹੀ ਗਰਭਪਤੀ ਔਰਤਾਂ ਨੂੰ ਕਈ ਘੰਟੇ ਖੜ੍ਹੇ ਰਖਿਆ ਜਾਂਦਾ ਹੈ ਅਤੇ ਕੁਝ ਗਰਭਪਤੀ ਔਰਤਾਂ ਨੂੰ ਨੌਕਰੀ ਤੋਂ ਕੱਢ ਦਿੱਤਾ ਜਾਂਦਾ ਹੈ। ਪ੍ਰਦਰਸ਼ਨਕਾਰੀਆਂ ਦਾ ਆਖਣਾ ਹੈ ਕਿ ਜਦੋਂ ਤੱਕ ਕਰਮਚਾਰੀਆਂ ਦੀ ਸਥਿਤੀ ‘ਚ ਸੁਧਾਰ ਨਹੀਂ ਕੀਤਾ ਜਾਂਦਾ ਉਦੋਂ ਤੱਕ ਇਹ ਪ੍ਰਦਰਸ਼ਨ ਜਾਰੀ ਰਹੇਗਾ। ਦੂਜੇ ਪਾਸੇ ਐਮਾਜ਼ਨ ਦੇ ਇਕ ਬੁਲਾਰੇ ਨੇ ਪ੍ਰਦਰਸ਼ਨਕਾਰੀਆਂ ਦੇ ਸਾਰੇ ਦੋਸ਼ਾਂ ਨੂੰ ਨਕਾਰ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਇਹ ਸਮੂਹ ਆਪਣੇ ਤਰੀਕੇ ਨਾਲ ਕੰਮ ਕਰਨ ਲਈ ਗਲਤ ਤਰੀਕੇ ਨਾਲ ਜਾਣਕਾਰੀ ਫੈਲਾ ਰਿਹਾ ਹੈ। ਅਸੀਂ ਆਪਣੇ ਕਰਮਚਾਰੀਆਂ ਨੂੰ ਬਿਹਤਰ ਫਾਇਦੇ ਅਤੇ ਸੁਰੱਖਿਅਤ ਮਾਹੌਲ ਦਿੰਦੇ ਹਾਂ।

Leave a Reply

Your email address will not be published. Required fields are marked *