ਇੰਡੋਨੇਸ਼ੀਆ ਭੂਚਾਲ : 7 ਲੋਕਾਂ ਦੀ ਮੌਤ, 8000 ਲੋਕਾਂ ਨੇ ਛੱਡੇ ਘਰ

0
88

ਜਕਾਰਤਾ(ਏਜੰਸੀ)— ਇੰਡੋਨੇਸ਼ੀਆ ਦੇ ਪੱਛਮੀ ਸੁਲਾਵੇਸੀ ਸੂਬੇ ਦੇ ਮਾਮਾਸਾ ਜ਼ਿਲੇ ‘ਚ ਆਏ ਭੂਚਾਲ ਕਾਰਨ 7 ਲੋਕਾਂ ਦੀ ਮੌਤ ਹੋ ਗਈ। ਭੂਚਾਲ ਦੇ ਝਟਕੇ ਇੰਨੇ ਤੇਜ਼ ਸਨ ਕਿ 8000 ਤੋਂ ਵਧੇਰੇ ਲੋਕਾਂ ਨੇ ਆਪਣੇ ਘਰ ਖਾਲੀ ਕਰ ਦਿੱਤੇ ਅਤੇ ਉਨ੍ਹਾਂ ਨੇ ਸੁਰੱਖਿਅਤ ਥਾਵਾਂ ‘ਤੇ ਸ਼ਰਣ ਲਈ। ਐਮਰਜੈਂਸੀ ਪ੍ਰਬੰਧਨ ਏਜੰਸੀ ਨੇ ਸ਼ਨੀਵਾਰ ਨੂੰ ਇਸ ਦੀ ਜਾਣਕਾਰੀ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਲੋਕਾਂ ਨੂੰ ਪ੍ਰਭਾਵਿਤ ਸਥਾਨਾਂ ਤੋਂ ਬਾਹਰ ਕੱਢਣ ਦੌਰਾਨ 7 ਲੋਕਾਂ ਦੀ ਮੌਤ ਹੋ ਗਈ। ਭੂਚਾਲ ਕਾਰਨ ਲਗਭਗ 8 ਘਰ ਢਹਿ ਗਏ, ਇਹ ਜਾਣਕਾਰੀ ਨਹੀਂ ਮਿਲ ਸਕੀ ਕਿ ਇਸ ਕਾਰਨ ਕਿੰਨੇ ਕੁ ਲੋਕ ਜ਼ਖਮੀ ਹੋਏ ਹਨ। ਇਹ ਖੇਤਰ ਪਿਛਲੇ ਕੁੱਝ ਦਿਨਾਂ ਤੋਂ ਲੱਗ ਰਹੇ ਭੂਚਾਲ ਦੇ ਝਟਕਿਆਂ ਕਾਰਨ ਪ੍ਰਭਾਵਿਤ ਹੈ ਅਤੇ 8,000 ਤੋਂ ਵਧੇਰੇ ਲੋਕ ਹੋਰ ਥਾਵਾਂ ‘ਤੇ ਜਾ ਚੁੱਕੇ ਹਨ।