ਇੰਡੋਨੇਸ਼ੀਆ ‘ਚ ਆਈ ਸੁਨਾਮੀ ਕਾਰਨ ਹੁਣ ਤੱਕ 168 ਲੋਕਾਂ ਦੀ ਹੋਈ ਮੌਤ

0
133

ਜਕਾਰਤਾ- ਇੰਡੋਨੇਸ਼ੀਆ ‘ਚ ਜਵਾਲਾਮੁਖੀ ‘ਚ ਹੋਏ ਧਮਾਕੇ ਤੋਂ ਬਾਅਦ ਸਮੁੰਦਰ ‘ਚ ਆਈ ਸੁਨਾਮੀ ਕਾਰਨ ਹੁਣ ਤੱਕ 168 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ ਸੈਂਕੜੇ ਲੋਕ ਜ਼ਖਮੀ ਹੋਏ ਹਨ। ਜਾਣਕਾਰੀ ਦੇ ਅਨੁਸਾਰ, ਸਮੁੰਦਰ ਦੀਆਂ ਲਹਿਰਾਂ ਨੇ ਇੰਡੋਨੇਸ਼ੀਆ ਦੇ ਦੱਖਣੀ ਸੁਮਾਤਰਾ ਅਤੇ ਪੱਛਮੀ ਜਾਵਾ ਦੇ ਸਮੁੰਦਰੀ ਇਲਾਕਿਆਂ ‘ਚ ਤਬਾਹੀ ਮਚਾ ਦਿੱਤੀ ਹੈ।