ਇਕ ਹੋਰ ਪੰਜਾਬੀ ਬਣਿਆ WWE ਦਾ ਨਵਾਂ ਚੰਦ

ਨਵੀਂ ਦਿੱਲੀ— WWE ਰੈਸਲਿੰਗ ਦੀ ਦੁਨੀਆ ‘ਚ ਅਕਸਰ ਕਈ ਰੈਸਲਰ ਆਪਣੀ ਕਿਸਮਤ ਆਜ਼ਮਾਉਣ ਆਉਂਦੇ ਹਨ। ਪਰ ਇਨ੍ਹਾਂ ‘ਚੋਂ ਕੁਝ ਹੀ ਰੈਸਲਰ ਸਫਲ ਰਹਿੰਦੇ ਹਨ ਬਾਕੀ ਤਾਂ ਗੁੰਮਨਾਮੀ ਦੇ ਹਨੇਰੇ ‘ਚ ਗੁਆਚ ਜਾਂਦੇ ਹਨ। ਸਫਲ ਰੈਸਲਰਾਂ ਨੂੰ ਇਸ ਖੇਤਰ ‘ਚ ਬਹੁਤ ਹੀ ਸ਼ੌਹਰਤ ਅਤੇ ਨਾਂ ਮਿਲਦਾ ਹੈ। ਇਸੇ ਲੜੀ ‘ਚ ਡਬਲਿਊ.ਡਬਲਿਊ. ਰਾਅ ਐਪੀਸੋਡ ਇਸ ਵਾਰ ਇੰਗਲੈਂਡ ਦੇ ਮੈਨਚੈਸਟਰ ‘ਚ ਹੋਇਆ। ਸ਼ੋਅ ਦੇ ਦੌਰਾਨ ਟੈਗ ਟੀਮ ਚੈਂਪੀਅਨਸ਼ਿਪ ਲਈ ਇਕ ਹੈਂਡੀਕੈਪ ਮੈਚ ਹੋਇਆ। ਇਹ ਮੈਚ ‘ਚ ਟੈਗ ਟੀਮ ਚੈਂਪੀਅਨ ਸੈਥ ਰਾਲਿੰਸ ਅਤੇ ਆਥਰਸ ਆਫ ਪੇਨ (AOP) (ਏਕਮ, ਰੇਜ਼ਾਰ) ਦਾ ਸਾਹਮਣਾ ਹੋਇਆ। ਰਾਅ ਦੇ ਦੂਜੇ ਟੈਗ ਟੀਮ ਚੈਂਪੀਅਨ ਡੀਨ ਐਮਬਰੋਜ਼ ਦੇ ਨਹੀਂ ਆਉਣ ਦੀ ਵਜ੍ਹਾ ਨਾਲ ਸੈਥ ਨੇ ਇਕੱਲੇ ਮੈਚ ਲੜਿਆ। ਭਾਰਤੀ ਰੈਸਲਰ ਦੇ ਲਈ ਇੰਗਲੈਂਡ ਦਾ ਮੈਨਚੈਸਟਰ ਐਰੀਨਾ ਬਹੁਤ ਲੱਕੀ ਸਾਬਤ ਹੋਇਆ। ਪੰਜਾਬੀ ਮੂਲ ਦੇ WWE ਸੁਪਰਸਟਾਰ ਏਕਮ ਅਤੇ ਉਸ ਦੇ ਸਾਥੀ ਰੇਜ਼ਾਰ ਨੇ ਸੈਥ ਰਾਲਿੰਸ ਨੂੰ ਹਰਾ ਕੇ ਟੈਗ ਟੀਮ ਚੈਂਪੀਅਨਸ਼ਿਪ ਹਾਸਲ ਕੀਤੀ। ਇਹ AOP ਦਾ WWE ਮੇਨ ਰੋਸਟਰ ‘ਚ ਪਹਿਲਾ ਖਿਤਾਬ ਰਿਹਾ। ਏਕਮ ਭਾਰਤੀ ਮੂਲ ਦੇ ਪੰਜਾਬੀ ਰੈਸਲਰ ਹਨ ਜੋ ਕਿ ਕੈਨੇਡਾ ‘ਚ ਰਹਿੰਦੇ ਹਨ ਅਤੇ ਉਨ੍ਹਾਂ ਦਾ ਅਸਲੀ ਨਾਂ ਸਨੀ ਸਿੰਘ ਧੀਂਸਾ ਹੈ। 20 ਮਈ, 1993 ਨੂੰ ਉਨ੍ਹਾਂ ਦਾ ਜਨਮ ਬ੍ਰਿਟਿਸ਼ ਕੋਲੰਬੀਆ ‘ਚ ਹੋਇਆ ਸੀ। ਤੁਹਾਨੂੰ ਇਹ ਜਾਣਕੇ ਵੀ ਹੈਰਾਨੀ ਹੋਵੇਗੀ ਕਿ ਏਕਮ ਕਾਫੀ ਚੰਗੀ ਪੰਜਾਬੀ ਬੋਲ ਲੈਂਦੇ ਹਨ। ਇੰਨਾ ਹੀ ਨਹੀਂ ਉਹ WWE ਦੇ ਅੰਦਰ ਵੀ ਪੰਜਾਬੀ ਅੰਦਾਜ਼ ‘ਚ ਨਜ਼ਰ ਆਉਂਦੇ ਹਨ।

Leave a Reply

Your email address will not be published. Required fields are marked *