ਨਵੀਂ ਦਿੱਲੀ— ਦੇਸ਼ਭਰ ‘ਚ ਦੀਵਾਲੀ ਦੀ ਧੂਮ ਤੋਂ ਬਾਅਦ ਦਿੱਲੀ ਐੱਨ.ਸੀ.ਆਰ. ਦੇ ਪੱਧਰ ‘ਚ ਵਾਧਾ ਦੇਖਿਆ ਗਿਆ ਹੈ। ਦਿੱਲੀ ‘ਚ ਸਵੇਰੇ ਧੁੰਦ ਦੀ ਮੋਟੀ ਚਾਦਰ ਵਿਛੀ ਦੇਖੀ ਗਈ ਸੀ.ਪੀ.ਸੀ.ਬੀ. ਨੇ ਅਧਿਕਾਰੀਆਂ ਨੂੰ ਕਿਹਾ ਕਿ ਅੱਜ ਤੋਂ ਰਾਤ 11 ਵਜੇ ਤੋਂ 11 ਨਵੰਬਰ ਤਕ ਭਾਰੀ ਵਾਹਨਾਂ ਦੇ ਪ੍ਰਵੇਸ਼ ‘ਤੇ ਰੋਕ ਲਗਾ ਦਿੱਤੀ ਗਈ ਹੈ। ਕਿਉਂਕਿ ਦੀਵਾਲੀ ਤੋਂ ਬਾਅਦ ਹਵਾ ਦੀ ਗੁਣਵੱਤਾ ਹੋਰ ਖਰਾਬ ਹੋ ਕੇ ਬੇਹੱਦ ਗੰਭੀਰ ਸ਼੍ਰੇਣੀ ‘ਚ ਪਹੁੰਚ ਚੁੱਕੀ ਹੈ। ਦੱਸ ਦਈਏ ਕਿ ਦੀਵਾਲੀ ਮੌਕੇ ਵਧਦੇ ਪ੍ਰਦੂਸ਼ਣ ਨੂੰ ਲੈ ਕੇ ਦਿੱਲੀ ਟ੍ਰੈਫਿਕ ਪੁਲਸ ਨੇ ਇਹ ਫੈਸਲਾ ਲਿਆ ਹੈ। ਜ਼ਿਕਰਯੋਗ ਹੈ ਕਿ ਵਾਤਾਵਰਣ ਮੰਤਰਾਲਾ ਦੇ ਅਧੀਨ ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ (ਸੀ.ਪੀ.ਸੀ.ਬੀ.) ਦੇ ਮੈਂਬਰ ਸਕੱਤਰ ਪ੍ਰਸ਼ਾਂਤ ਗਾਗਵ ਨੇ ਬੀਤੇ ਮੰਗਲਵਾਰ ਨੂੰ ਆਵਾਜਾਈ ਅਧਿਕਾਰੀ ਨਾਲ ਬੈਠਕ ਵੱਲ 8 ਤੋਂ 11 ਨਵੰਬਰ ਤਕ ਦਿੱਲੀ ‘ਚ ਭਾਰੀ ਵਾਹਨਾਂ ਦੇ ਪ੍ਰਵੇਸ਼ ‘ਤੇ ਪਾਬੰਦੀ ਦੀ ਸਿਫਾਰਿਸ਼ ਕੀਤੀ ਸੀ.ਪੀ.ਸੀ.ਬੀ. ਦੇ ਇਕ ਹੋਰ ਅਧਿਕਾਰੀ ਨੇ ਕਿਹਾ ਕਿ ਇਹ ਵਾਹਨ ਹਵਾ ਪ੍ਰਦੂਸ਼ਣ ਨੂੰ ਕਾਫੀ ਵਧਾਉਂਦੇ ਹਨ।
Related Posts
ਸਿੱਖ ਵਿਚਾਰਵਾਨ ਗੁਰਬਖ਼ਸ਼ ਸਿੰਘ ਕਾਲਾ ਅਫ਼ਗਾਨਾ ਨਹੀਂ ਰਹੇ
ਸਰਹਿੰਦ : ਆਪਣੀਆਂ ਲਿਖਤਾਂ ਨਾਲ ਸਿੱਖ ਜਗਤ ਵਿਚ ਤਰਥੱਲੀ ਮਚਾਉਣ ਵਾਲੇ ਗੁਰਬਖ਼ਸ਼ ਸਿੰਘ ਕਾਲਾ ਅਫ਼ਗਾਨਾ ਦਾ ਅੱਜ ਦੇਹਾਂਤ ਹੋ ਗਿਆ।…
ਖਾਲਸਾਈ ਰੰਗ ਚ ਰੰਗੀ ਸ੍ਰੀ ਅਨੰਦਪੁਰ਼ ਸਾਹਿਬ ਦੀ ਧਰਤੀ
ਰੂਪਨਗਰ — ਅੱਜ ਤੋਂ 320 ਸਾਲ ਪਹਿਲਾ ਦਸ਼ਮ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਸ਼੍ਰੀ ਅਨੰਦ ਪੁਰ ਸਾਹਿਬ ਦੀ ਪਵਿੱਤਰ…
ਕੀ ਕਰਨੇ ਐ ਰਬੜ ਦੇ ਟਾਈਰ ,ਜਦੋ ਰਬ ਨੇ ਦਿਤੇ ਪੈਰ
ਲੰਡਨ—ਕਹਿੰਦੇ ਨੇ ਕੁਝ ਲੋਕ ਅਜਿਹੇ ਹੁੰਦੇ ਹਨ ਜੋ ਆਪਣੇ ਲਈ ਤਾਂ ਕੁਝ ਕਰਦੇ ਹੀ ਨੇ ਪਰ ਦੂਜਿਆਂ ਲਈ ਉਨ੍ਹਾਂ ਦਾ…