ਅੰਮ੍ਰਿਤਸਰ ”ਚ ਲੱਗਾ ਗੁਰਦੀਪ ਪਹਿਲਵਾਨ ਦਾ ਬੁੱਤ

0
138

ਅੰਮ੍ਰਿਤਸਰ : ਅੰਮ੍ਰਿਤਸਰ ਵਿਚ ਕਾਂਗਰਸੀ ਕੌਂਸਲਰ ਸਵਰਗੀ ਗੁਰਦੀਪ ਪਹਿਲਵਾਨ ਦੀ ਯਾਦ ‘ਚ ਉਨ੍ਹਾਂ ਦਾ ਬੁੱਤ ਲਗਾਇਆ ਗਿਆ। ਜਾਣਕਾਰੀ ਮੁਤਾਬਕ ਗੁਰਦੀਪ ਪਹਿਲਵਾਨ ਨੂੰ ਕੁਝ ਸਮਾਂ ਪਹਿਲਾਂ ਕੁਝ ਅਣਪਛਾਤੇ ਵਿਅਕਤੀਆਂ ਨੇ ਗੋਲੀ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ ਸੀ। ਉਨ੍ਹਾਂ ਦਾ ਬੁੱਤ ਉਨ੍ਹਾਂ ਦੇ ਹਲਕੇ ਪਰਜਾਪਤ ਬਿਰਾਦਰੀ ਦੇ ਮੇਨ ਗੇਟ ‘ਤੇ ਸਥਾਪਤ ਕੀਤਾ ਗਿਆ ਹੈ।

ਇਸ ਸਬੰਧੀ ਲੋਕਾਂ ਦਾ ਕਹਿਣਾ ਹੈ ਕਿ ਗੁਰਦੀਪ ਪਹਿਲਵਾਨ ਇਕ ਸੱਚੀ-ਸੁੱਚੀ ਸ਼ਖਸੀਅਤ ਦੇ ਮਾਲਕ ਸਨ ਅਤੇ ਲੋਕਾਂ ਦੇ ਹਰਮਨ ਪਿਆਰੇ ਸਨ। ਉਨ੍ਹਾਂ ਕਿਹਾ ਕਿ ਗੁਰਦੀਪ ਸਿੰਘ ਪਾਹਿਲਵਾਨ ਦੀ ਯਾਦ ‘ਚ ਹਰ ਸਾਲ ਕੁਸ਼ਤੀ ਮੁਕਾਬਲੇ ਵੀ ਕਰਵਾਉਣਗੇ।