ਅਸੀਂ ਆਪਣਾ ਇਲਾਜ ਆਪੇ ਕਰ ਸਕਦੇ ਹਾਂ ।

ਅਸੀਂ ਜਿਸ ਤਰਾਂ ਦਾ ਸੋਚਦੇ ਹਾਂ ਸਾਨੂੰ ਉਸੇ ਤਰਾਂ ਦਾ ਦਿਖਾਈ ਦੇਣਾ ਸ਼ੁਰੂ ਕਰ ਦਿੰਦਾ ਹੈ। ਉਸੇ ਤਰਾਂ ਦਾ ਸਾਡੇ ਨਾਲ ਵਾਪਰਨਾ ਸ਼ੁਰੂ ਹੋ ਜਾਂਦਾ ਹੈ। ਕੁਝ ਕੁ ਦਿਨ ਪੁਰਾਣੀ ਗੱਲ ਹੈ ਸਾਡੇ Old Home ਵਿਚ ਇਕ ਅੌਰਤ ਜਿਸ ਦਾ ਕਹਿਣਾ ਸੀ, ਕੇ ਉਸ ਦੇ ਸ਼ਰੀਰ ਵਿੱਚ ਇੰਨੀਆ ਕੁ ਦਰਦਾਂ ਹਨ ਕੇ ਉਹ ਬੈਠ ਉੱਠ ਨਹੀਂ ਸਕਦੀ। ਮੈਂ ਕਿੰਨੀ ਬਾਰ ਆਪਣੀ ਡਿਊਟੀ ਵਿੱਚ ਉਸ ਨੂੰ ਸਰੀਰ ਦੀ ਤਕਲੀਫ ਵਿੱਚ ਰੋੰਦੇ ਦੇਖਿਆ ਉਸ ਨੂੰ ਚੁੱਕ ਕੇ ਵੀਲਚਿਅਰ ਤੇ ਬਿਠਾਈ ਦਾ ਸੀ ਤੇ ਚੁੱਕ ਕੇ ਬੈੱਡ ਤੇ ।ਡਾਕਟਰ ਕੀ ਹਸਪਤਾਲ ਵਿੱਚ ਵੀ ਉਹਦੇ ਕਈ ਟੈਸਟ ਹੋਏ । ਹਰ ਰਿਪੋਟ ਕਹਿੰਦੀ ਸੀ ਕੋਈ ਬਿਮਾਰੀ ਨਹੀਂ ਹੈ। ਡਾਕਟਰ ਵੀ ਹੈਰਾਨ ਸਨ।
ਇਕ ਦਿਨ ਉਸ ਅੌਰਤ ਨੇ ਤਾਂ ਹੱਦ ਹੀ ਕਰ ਦਿੱਤੀ ਮੇਰਾ ਹੱਥ ਫੜਿਆ ਤਾਂ ਫੜ ਕੇ ਕਹਿੰਦੀ ਸਿਸਟਰ ਮੈਨੂੰ ਕੋਈ ਟੀਕਾ ਲਾ ਦੇ ਮੈਂ ਸਦਾ ਸਦਾ ਲਈ ਸੌਂ ਜਾਵਾ ਤੇ ਇਸ ਦਰਦ ਤੋਂ ਨਿਯਾਤ ਪਾ ਲਵਾਂ।ਮੈਂ ਆਪਣੀ ਡਿਊਟੀ ਨਿਭਾ ਰਹੀ ਸੀ। ਮੈਂ ਉਸ ਦੇ ਕਮਜੌਰ ਹੱਥਾਂ ਨੂੰ ਫੜਿਆ ਤੇ ਕਿਹਾ…ਮਿਸਿਜ ਮਾਨ(ਇਹ ਜਰਮਨਾ ਦੀ ਵੀ ਜਾਤ ਹੈ) ਤੁਸੀਂ ਠੀਕ ਹੋ ਜਾਵੋੰਗੇ …ਮੈਂ ਆਪਣੀ ਮਜਾਕੀ ਆਦਤ ਅਨੁਸਾਰ ਉਸ ਦਾ ਮੂੜ ਬਦਲਦਿਆਂ ਕਿਹਾ,” ਮੈਡਮ ਇਹ 85 ਸਾਲ ਦੀ ਮਿਸ਼ਨਰੀ ਹੁਣ 20 ਸਾਲ ਵਾਲੀ ਨਹੀਂ ਹੈ,ਜਿਹੜੀ ਕਦੇ ਜਿੰਦਗੀ ਦੀ Highway ਤੇ 130 ਜਾਂ 140 ਦੀ ਸਪੀਡ ਤੇ ਦੌੜਦੀ ਸੀ ।ਹੁਣ ਉਸ ਦੀ ਸਪੀਡ ਆਪਣੀ ਚਾਲ ਤੋਂ ਵੀ ਘੱਟ ਹੈ। ਤੁਹਾਨੂੰ ਜਿਆਦਾ ਅਰਾਮ ਦੀ ਲੋੜ ਹੈ। ਸਭ ਦਰਦਾਂ ਤਕਲੀਫਾਂ ਖਤਮ ਹੋ ਜਾਣਗੀਆਂ। ਮੈ ਤਾਕੀ ਦੇ ਪਰਦੇ ਪਰਾਂ ਕਰਦਿਆਂ ਕਿਹਾ…ਬਾਹਰ ਸੂਰਜ ਨਿਕਲਿਆ ਹੈ ਇਸ ਨਿੱਘੇ ਮੌਸਮ ਵਿੱਚ ਤੁਸੀਂ ਆਪਣੇ ਬੈੱਡ ਤੇ ਪੈ ਕੇ ਬੀਤੇ ਪਿਆਰ ਦੇ ਨਿੱਘੇ ਪਲਾਂ ਨੂੰ ਯਾਦ ਕਰੋ….😂ਉਹ ਇਹ ਸੁਣ ਕੇ ਹੱਸ ਪਈ ..ਮੇਰੇ ਮਜਾਕੀ ਸੁਭਾਅ ਤੋਂ ਸਭ ਜਾਣੂ ਹੋਣ ਕਰਕੇ ਉਥੇ ਦੇ ਬਜੁਰਗ ਸ਼ਾਇਦ ਇਸੇ ਕਰਕੇ ਮੇਰੇ ਨਾਲ ਆਪਣੀ ਹਰ ਗੱਲ ਸ਼ੇਅਰ ਕਰ ਲੈਂਦੇ ਹਨ। ਕੇ ਮੈਂ ਉਹਨਾਂ ਦੇ ਝੁਰੜੀਦਾਰ ਚਿਹਰਿਆਂ ਨੂੰ ਹਾਸੇ ਮਜਾਕ ਦੀ ਚਮਕ ਦੇ ਦਿੰਦੀ ਹਾਂ ।..ਉਹਨਾ ਦਾ ਬੌਝ ਹਲਕਾ ਹੋ ਜਾਂਦਾ ਹੈ ਤੇ ਮੈਂ ਇਸ ਤਸੱਲੀ ਨਾਲ ਘਰ ਆਉਂਦੀ ਹਾ ਕੇ ਕਿਸੇ ਨੂੰ ਖੁਸ਼ੀ ਦੇ ਕੇ ਆਈਂ ਹਾਂ ।
ਖੈਰ! ਡਾਕਟਰ ਦੀ ਰਿਪੋਟ ਅਨੁਸਾਰ ਉਸ ਅੌਰਤ(ਮਿਸਿਜ ਮਾਨ) ਨੂੰ ਕਿਸੇ ਵੀ ਦਰਦਾਂ ਦੀ ਦਵਾਈ ਦੀ ਲੋੜ ਨਹੀਂ ਸੀ।ਬਸ ਉਹ ਸਰੀਰਕ ਤੇ ਮਾਨਸਿਕ ਤੌਰ ਤੇ ਥੱਕ ਚੁੱਕੀ ਹੈ ਤੇ ਬਜੁਰਗੀ ਦੀ ਉਮਰ ਦਾ ਭਾਰ ਅੌਖਾ ਹੋ ਰਿਹਾ ਹੈ ਉਸ ਵਾਸਤੇ। ਡਾਕਟਰਾ ਦਾ ਕਹਿਣਾ ਸੀ…ਸੋ ਅਸੀਂ ਕੋਈ ਵੀ ਦਵਾਈ ਬਗੈਰ ਡਾਕਟਰ ਦੀ ਸਲਾਹ ਤੋਂ ਨਹੀ ਦੇ ਸਕਦੇ ਸੀ। ਇਸ ਤਰਾਂ ਕਰਨਾ ਕਨੂੰਨ ਦੀ ਉਲੰਘਣਾ ਕਰਨਾ ਅਤੇ ਜੁਰਮ ਤੇ ਸਜਾ ਹੈ।..ਇਕ ਦਿਨ ਮੇਰੀ ਰਾਤ ਦੀ ਡਿਊਟੀ ਲੱਗੀ ਸੀ। ਮਿਸਿਜ ਮਾਨ ਬਹੁਤ ਪ੍ਰੇਸ਼ਾਨ ਸੀ ਬਾਰ ਬਾਰ ਸਾਨੂੰ ਕਹਿ ਰਹੀ ਸੀ ਕੇ ਮੈਨੂੰ ਦਰਦਾਂ ਹੋ ਰਹੀਆਂ ਹਨ। ਮੈਂ ਸੌਂ ਨਹੀਂ ਸਕਦੀ ਮੈਨੂੰ ਕੋਈ ਦਵਾਈ ਦੇ ਦੇਵੋ ਤਾਂ ਕੇ ਮੈਂ ਸੌਂ ਸਕਾ।ਉਹ ਬਾਰ ਬਾਰ ਤਰਲਾ ਕੱਢੀ ਜਾ ਰਹੀ ਸੀ।ਮੈ ਤੇ ਮੇਰਾ Co-worker ਅਸੀਂ ਦੋਨੋਂ ਰਾਤ ਦੀ ਡਿਊਟੀ ਵਿੱਚ ਸੀ।ਮੈਂ ਉਸ ਨੂੰ ਕਿਹਾ..ਹੁਣ ਕੀ ਕੀਤਾ ਜਾਵੇ ?ਮਿਸਿਜ ਮਾਨ ਨੂੰ ਹਾਸਪਤਾਲ ਭੇਜੀਏ ਜਾਂ ਕੀ ਕਰੀਏ?
ਮੇਰਾ Co-worker ਪੌਲੈਂਡ ਦਾ ਹੈ….ਮੈਨੂੰ ਹੱਸ ਕੇ ਕਹਿੰਦਾ …ਮੇਰੇ ਕੋਲ ਇਸ ਦਾ ਇਲਾਜ ਹੈ। ਜੋ ਜਰਮਨੀ ਡਾਕਟਰਾ ਕੋਲ ਵੀ ਨਹੀਂ ਹੈ। ਮੈ ਹੈਰਾਨ ਸੀ ..ਕਿ ਕੇਹੜਾ ਇਲਾਜ ?.ਉਸ ਨੇ Sugerfree tablet ਲਈ ਤੇ ਨਾਲ ਪਾਣੀ ਦਾ ਗਲਾਸ ਲਿਆ। ਅਸੀਂ ਦੋਨੇ ਉਸਦੇ (ਮਿਸਿਜ ਮਾਨ)ਦੇ ਕਮਰੇ ਵਿੱਚ ਗਏ ਜਾ ਕੇ ਉਸ ਨੇ ਬਹੁਤ ਪਿਆਰ ਨਾਲ ਮਿਸਿਜ ਮਾਨ ਨੂੰ ਕਿਹਾ ਦੇਖੋ ਮੈਂ ਦਰਦਾਂ ਦੀ ਗੋਲੀ ਲੈ ਕੇ ਆਇਆਂ ਹਾਂ …ਇਸ ਨਾਲ ਇਕ ਮਿੰਟ ਵਿੱਚ ਦਰਦ ਵੀ ਦੂਰ ਹੋ ਜਾਣਗੇ ਤੇ ਤੁਹਾਨੂੰ ਨੀਂਦ ਵੀ ਬੱਚੇ ਵਾਂਗੂੰ ਆਵੇਗੀ।ਉਹ ਹੀ ਗੱਲ ਹੋਈ ਉਸ ਮਗਰੋਂ ਮਿਸਿਜ ਮਾਨ ਨੇ ਨਾ ਕਿਹਾ ਮੈਨੂੰ ਦਰਦ ਹੁੰਦੀ ਹੈ ਮੈਨੂੰ ਗੋਲੀ ਚਾਹੀਦੀ ਹੈ ਤੇ ਸਵੇਰ ਤੱਕ ਬਿੰਨਾ ਪ੍ਰੇਸ਼ਾਨੀ ਸੁੱਤੀ ਵੀ ਰਹੀ।😂😂😂
ਹੁਣ ਜਦ ਵੀ ਉਹ ਦਰਦ ਮਹਿਸੂਸ ਕਰਦੀ ਹੈ ਉਸ ਨੂੰ sugerfree tab ਅਸੀਂ ਦੇ ਦਿੰਦੇ ਹਾਂ ਉਸ ਨੂੰ ਤਸੱਲੀ ਰਹਿੰਦੀ ਹੈ ਕੇ ਦਰਦਾਂ ਦੀ ਗੋਲੀ ਲਈ ਹੈ। ਇਸੇ ਵਿਸ਼ਵਾਸ ਨਾਲ ਉਸ ਦੀਆਂ ਦਰਦਾਂ ਵੀ ਹੱਟ ਗਈਆਂ ਨੇ😂😂। ਹੁਣ ਆਲਮ ਇਹ ਹੈ ਉਹ ਖੁਸ਼ ਹੈ ਉਸ ਛੋਟੀ ਜਿਹੀ ਦਰਦਾਂ ਦੀ ਗੋਲੀ ਨੇ ਉਸ ਦੀਆਂ ਦਰਦਾ ਖਤਮ ਕਰ ਦਿੱਤੀਆਂ । ਪਰ ਅਸੀਂ ਇਸ Mindset ਗੇਮ ਬਾਰੇ ਅਗਲੇ ਦਿਨ ਉਸਦੇ ਡਾਕਟਰ ਨੂੰ ਲਿਖ ਕੇ ਭੇਜ ਦਿੱਤਾ ਸੀ ਤੇ ਆਪਣੇ old home ਦੇ Main office ਅਤੇ ਉਸ ਦੇ ਪਰਿਵਾਰ ਮੈਂਬਰਾ ਨੂੰ ਲਿਖਤੀ ਰੂਪ ਵਿੱਚ ਦੱਸ ਦਿੱਤਾ ਸੀ ਕਿ ਅਸੀਂ ਉਸ ਦੀ ਸੋਚ ਨੂੰ ਬਦਲਿਆ ਹੈ ਜਦ ਕੇ ਉਸ ਨੂੰ ਦਰਦਾ ਹੈ ਹੀ ਨਹੀਂ ਸਨ ।…ਸਾਡੇ ਲਈ ਸਭ ਨੂੰ ਦੱਸਣਾ ਇਸ ਕਰਕੇ ਜਰੂਰੀ ਸੀ ਕਿਉਂਕਿ ਇਸ ਤਰਾਂ ਕਿਸੇ ਦੀਆਂ ਭਾਵਨਾਵਾਂ ਨਾਲ ਝੂਠ ਬੋਲਣਾ ਧੋਖਾ ਦੇਣਾ ਜਰਮਨੀ ਵਿੱਚ ਕਨੂੰਨ ਦੇ ਖਿਲਾਫ ਹੈ।ਭਾਵੇਂ ਇਹ ਇਲਾਜ ਉਸ ਦੇ ਹੱਕ ਵਿੱਚ ਹੀ ਹੋਇਆ ਸੀ। ਪਰ ਇਸ ਵਿੱਚ ਝੂਠ ਤੇ ਫਰੇਬ ਸਾਡਾ ਸ਼ਾਮਿਲ ਸੀ😂😂😂
ਡਾਕਟਰ ਅਤੇ ਸਾਡੇ old home ਦੇ ਸਾਰਾ ਸਟਾਫ ਦੂਜੇ ਦਿਨ ਸਾਡੇ ਦੋਨਾ ਤੇ ਮਨਘੜਤ ਇਲਾਜ ਤੇ ਬਹੁਤ ਹੱਸੇ ਕੇ ਅਸੀਂ ਮਿੱਠੀ ਗੋਲੀ ਨਾਲ ਉਸ ਦੀਆਂ ਸਦਾ ਸਦਾ ਲਈ ਦਰਦਾਂ ਠੀਕ ਕਰ ਦਿੱਤੀਆਂ ਨੇ ।
ਜਿੰਦਗੀ ਵਿੱਚ ਕੁਝ ਇਸ ਤਰਾਂ ਦਾ ਹੋ ਜਾਂਦਾ ਹੈ ਜਿਸ ਨੂੰ ਅਸੀਂ ਆਪਣੀ ਸੋਚ ਦੇ ਅਧੀਨ ਕਰ ਲੈਂਦੇ ਹਾਂ ।ਸਾਨੂੰ ਫਿਰ ਉਸੇ ਤਰਾਂ ਦਾ ਹੀ ਮਹਿਸੂਸ ਹੋਣਾ ਸ਼ੁਰੂ ਹੋ ਜਾਂਦਾ ਹੈ। ਬਿਮਾਰ ਬਿਮਾਰ ਜਿਹਾ…ਦੁੱਖੀ ਦੁੱਖੀ ਜਿਹਾ…ਉਦਾਸ ਉਦਾਸ ਜਿਹਾ। ਜਦ ਸਾਡੀ ਸਰਆਤਮਕ ਸੋਚ ਖਤਮ ਹੋ ਜਾਂਦੀ ਹੈ ਫਿਰ ਨਰਆਤਮਕ ਸੋਚ ਸਾਨੂੰ ਵਹਿਮੀ ਤੇ ਰੋਗੀ ਬਣਾ ਦਿੰਦੀ ਹੈ ਤੇ ਹੋਲੀ ਹੋਲੀ ਅਸੀਂ ਉਦਾਂ ਦੇ ਬਣ ਜਾਂਦੇ ਹਾਂ ।
ਅਸੀ ਆਪਣੇ ਸ਼ਰੀਰ ਦੇ ਆਪੇ ਡਾਕਟਰ ਹਾਂ ਤੇ ਅਸੀਂ ਆਪਣਾ Diagnose ਆਪੇ ਕਰ ਸਕਦੇ ਹਾਂ ਤੇ ਆਪੇ Heal ❤
ਖੁਸ਼ ਰਹੋ ਤੰਦਰੁਸਤ ਰਹੋ ਜੀ ਭਰ ਕੇ ਜਿੰਦਗੀ ਦਾ ਮਜਾ ਚੱਖੋ…ਇਹ ਬਹੁਤ ਕਰਾਰੀ Spice ਸਵਾਦੀ ਤੇ ਮਿੱਠੀ ਹੈ। ਬੇਸੁਆਦਲੀ ਉਦੋਂ ਜਦੋਂ ਸੋਚ ਵਿਗੜੇਗੀ।…ਜਿੰਦਗੀ ਜਿੰਦਾਬਾਦ
ਅੰਜੂਜੀਤ ਸ਼ਰਮਾ ਜਰਮਨੀ

Leave a Reply

Your email address will not be published. Required fields are marked *