ਅਸਮਾਨੀ ਬਿਜਲੀ ਡਿੱਗਣ ਕਾਰਨ 40 ਭੇਡਾਂ ਤੇ 5 ਬੱਕਰੀਆਂ ਦੀ ਹੋਈ ਮੌਤ

0
152

ਕਾਲਾ ਸੰਘਿਆਂ- ਨਜ਼ਦੀਕੀ ਪਿੰਡ ਅਹਿਮਦਪੁਰ ਜ਼ਿਲ੍ਹਾ ਕਪੂਰਥਲਾ ਵਿਖੇ ਡਰੇਨ ਨਜ਼ਦੀਕ ਚਰਾਂਦ ਲਈ ਆਏ ਪਸ਼ੂਆਂ ‘ਤੇ ਅਸਮਾਨੀ ਬਿਜਲੀ ਪੈਣ ਕਾਰਨ 40 ਭੇਡਾਂ ਤੇ 5 ਬੱਕਰੀਆਂ ਦੀ ਮੌਤ ਹੋ ਗਈ ।ਜ਼ਿਲ੍ਹਾ ਪਟਿਆਲਾ ਦਾ ਪਿੰਡ ਰਾਜਪੁਰ ਗੜੀ ਜੋ ਰਾਜਪੁਰੇ ਤੋਂ ਚੰਡੀਗੜ੍ਹ ਰੋਡ ‘ਤੇ ਸਥਿਤ ਹੈ ਦੇ ਨਿਵਾਸੀ ਸੁਰਿੰਦਰਪਾਲ ਸਿੰਘ ਅਤੇ ਉਸ ਦੇ ਸਾਥੀਆ ਨੇ ਦੱਸਿਆ ਕਿ ਉਹ ਕੁੱਝ ਪਰਿਵਾਰ ਮਿਲ ਕੇ ਹਰ ਸਾਲ ਪਸ਼ੂ ਚਾਰਨ ਲਈ ਇੱਧਰ ਆਉਂਦੇ ਹਨ ਅਤੇ ਪਿੰਡ ਅਹਿਮਦਪੁਰ ਨੇੜੇ ਰੁਕੇ ਹਾਂ ਕਿ ਅੱਜ ਸਵੇਰੇ 10 ਵਜੇ ਅਸਮਾਨੀ ਬਿਜਲੀ ਦੇ ਕਹਿਰ ਨੇ ਉਨ੍ਹਾਂ ਦੀਆਂ 40 ਭੇਡਾਂ ਤੇ 5 ਬੱਕਰੀਆਂ ਨਿਗਲ ਲਈਆਂ ਪਰ ਕੋਈ ਇਨਸਾਨੀ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ।