ਅਕਾਲੀਆਂ ਦੇ ਦੁਸ਼ਮਣ ਦੇਸ ਪਾਕਿਸਤਾਨ ‘ਚ ਅਕਾਲੀ ਅਾਗੂ ਦਾ ਸਨਮਾਨ

0
168

           ਪਿਛਲੇ ਦਿਨੀ ਅਸੀ ਇਕ ਵਿਡੀਉ ਪਾਈ ਸੀ ਜਿਸ ‘ਚ ਸ਼੍ਰੋਮਣੀ ਕਮੇਟੀ ਦੇ ਜਨਰਲ ਸਕੱਤਰ ਗੁਰਬਚਨ ਸਿੰਘ ਕਰਮੂਵਾਲਾ ਅਕਾਲੀ ਦਲ ਦੀ ਉਮੀਦਵਾਰ ਜਗੀਰ ਕੌਰ ਲਈ ਪ੍ਰਚਾਰ ਕਰਦੇ ਹੋਏ ਦੱਸ ਰਹੇ ਸਨ ਕਿ ਕਿਵੇਂ ਮੋਦੀ ਨੇ ਚਾਂਬਲੇ ਪਾਕਿਸਤਾਨ ਨੂੰ ਸਬਕ ਸਿਖਾਇਆ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਆਪਣੀਆਂ ਵੱਖ ਵੱਖ ਟੀਵੀ ਇੰਟਰਵਿਊ ਵਿੱਚ ਕਹਿ ਚੁੱਕੇ ਹਨ ਕਿ ਪਾਕਿਸਤਾਨ ਦੁਸ਼ਮਣ ਦੇਸ਼ ਹੈ ਉਸ ਨਾਲ ਕੋਈ ਵੀ ਕਿਸੇ ਵੀ ਤਰ੍ਹਾਂ ਦਾ ਸਬੰਧ ਰੱਖਣ ਵਾਲਾ ਆਦਮੀ ਦੇਸ਼ ਦਾ ਗਦਾਰ ਹੈ ।
ਅਕਾਲੀ ਅਾਗੂਆਂ ਦੇ ਬਿਆਨਾਂ ਦੇ ਉਲਟ ਅੱਜ ਅਕਾਲੀ ਦਲ ਵੱਲੋਂ ਸ਼੍ਰੋਮਣੀ ਕਮੇਟੀ ਦੇ ਹੀ ਅਮਲੋਹ ਤੋਂ ਮੈਂਬਰ ਰਵਿੰਦਰ ਸਿੰਘ ਖਾਲਸਾ, ਜੋ ਪਾਕਿਸਤਾਨ ਵਸਾਖੀ ਮਨਾਉਣ ਗਏ ਜਥੇ ਦੀ ਅਗਵਾਈ ਕਰ ਰਹੇ ਹਨ, ਨੇ ਪਾਕਿ ਰਾਸ਼ਟਰਪਤੀ ਆਰਿਫ ਅਲਵੀ ਨੂੰ ਸਨਮਾਨਿਤ ਕੀਤਾ। ਕੀ ਕਰਮੂਵਾਲਾ ਜੀ ਜਾਂ ਸੁਖਬੀਰ ਬਾਦਲ ਜੀ ਮੋਦੀ ਨੂੰ ਕਹਿ ਕਿ ਖਾਲਸਾ ਜੀ ਨੂੰ ਕੋਈ ਸਬਕ ਸਿਖਾਉਣਗੇ ?
(ਫੋਟੋ ‘ਚ ਖਾਲਸਾ ਜੀ ਨੇ ਕਾਲੀ ਪੱਗ ਨਾਲੇ ਫੁੱਲ ਲਾਇਆ ਹੋਇਆ)