ਨੀ ਇਹ ਉਹ ਕੁੱਤੇ ਜੋ ਨਾ ਕਰਨ ਰਾਖੀ, ਸੰਨ੍ਹ ਮਾਰਦੇ ਵਫਾ ਦੇ ਨਾਮ ਉਤੇ

0
165

ਕਪੂਰਥਲਾ — ਇਕ ਵਿਆਹੁਤਾ ਨੂੰ ਕਈ ਵਾਰ ਜਬਰ-ਜ਼ਨਾਹ ਦਾ ਸ਼ਿਕਾਰ ਬਣਾਉਣ ਅਤੇ ਬਾਅਦ ‘ਚ 3 ਦਿਨ ਤੱਕ ਇਕ ਘਰ ‘ਚ ਰੱਖ ਕਰ ਕੇ ਲਗਾਤਾਰ ਜਬਰ-ਜ਼ਨਾਹ ਕਰਨ ਦੇ ਦੋਸ਼ ‘ਚ ਥਾਣਾ ਕੋਤਵਾਲੀ ਕਪੂਰਥਲਾ ਦੀ ਪੁਲਸ ਨੇ ਇਕ ਮੁਲਜ਼ਮ ਦੇ ਖਿਲਾਫ ਮਾਮਲਾ ਦਰਜ ਕਰਕੇ ਛਾਪੇਮਾਰੀ ਦੌਰਾਨ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ ਹੈ। ਜਾਣਕਾਰੀ ਅਨੁਸਾਰ ਇਕ ਔਰਤ ਨੇ ਥਾਣਾ ਕੋਤਵਾਲੀ ਕਪੂਰਥਲਾ ਨੂੰ ਦਿੱਤੀ ਸ਼ਿਕਾਇਤ ‘ਚ ਦੱਸਿਆ ਸੀ ਕਿ ਉਸ ਦੇ ਘਰ ‘ਚ ਉਸ ਦੇ ਪਿਤਾ ਦੇ ਦੋਸਤ ਕੁਲਦੀਪ ਸਿੰਘ ਪੁੱਤਰ ਫੌਜਾ ਸਿੰਘ ਵਾਸੀ ਪਿੰਡ ਬੂਟਾ ਦਾ ਆਉਣਾ ਜਾਣਾ ਲੱਗਾ ਰਹਿੰਦਾ ਸੀ। ਇਸ ਦੌਰਾਨ ਕੁਲਦੀਪ ਸਿੰਘ ਨੇ ਸਾਲ 2017 ‘ਚ ਉਸ ਦਾ ਰਿਸ਼ਤਾ ਪਿੰਡ ਲਖਨ ਖੁਰਦ ਦੇ ਇਕ ਵਿਅਕਤੀ ਨਾਲ ਕਰਵਾ ਦਿੱਤਾ। ਜਿਸ ਦੌਰਾਨ ਜਦੋਂ ਉਸ ਦੇ ਪਰਿਵਾਰ ਨੇ ਵਿਆਹ ਦੀਆਂ ਤਿਆਰੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਤਾਂ ਉਸੇ ਦੌਰਾਨ ਇਕ ਦਿਨ ਕੁਲਦੀਪ ਸਿੰਘ ਉਸ ਦੇ ਪੇਕੇ ਘਰ ਆਇਆ।

ਇਸ ਦੌਰਾਨ ਉਸ ਦੇ ਪੇਕੇ ਪਰਿਵਾਰ ਦੇ ਲੋਕ ਵਿਆਹ ਦੀ ਖਰੀਦਦਾਰੀ ਕਰਨ ਕਪੂਰਥਲਾ ਗਏ ਹੋਏ ਸਨ, ਘਰ ਆ ਕੇ ਕੁਲਦੀਪ ਸਿੰਘ ਨੇ ਉਸ ਨੂੰ ਧਮਕੀ ਦਿੱਤੀ ਕਿ ਉਹ ਉਸ ਦਾ ਰਿਸ਼ਤਾ ਤੁੜਵਾ ਦੇਵੇਗਾ, ਜਦੋਂ ਉਹ ਆਪਣੇ ਕਮਰੇ ‘ਚ ਜਾ ਕੇ ਰੋਣ ਲੱਗੀ ਤਾਂ ਉਸ ਦੇ ਕਮਰੇ ‘ਚ ਆਏ ਕੁਲਦੀਪ ਸਿੰਘ ਨੇ ਉਸ ਦੇ ਨਾਲ ਜਬਰ-ਜ਼ਨਾਹ ਕੀਤਾ ਅਤੇ ਕਿਸੇ ਨੂੰ ਨਾ ਦੱਸਣ ਦੀਆਂ ਧਮਕੀਆਂ ਦਿੱਤੀਆਂ। ਜਿਸ ਤੋਂ ਬਾਅਦ ਉਸ ਦਾ ਵਿਆਹ ਹੋ ਗਿਆ। ਵਿਆਹ ਤੋਂ ਬਾਅਦ ਕੁਲਦੀਪ ਸਿੰਘ ਉਸ ਦੇ ਪਤੀ ਨੂੰ ਨਸ਼ੇ ਵਾਲਾ ਪਦਾਰਥ ਖੁਆ ਕੇ ਉਸ ਨਾਲ ਲਗਾਤਾਰ ਜਬਰ-ਜ਼ਨਾਹ ਕਰਦਾ ਰਿਹਾ ਅਤੇ ਜਾਨੋਂ ਮਾਰਨ ਦੀਆਂ ਧਮਕੀਆਂ ਦਿੰਦਾ ਰਿਹਾ।

ਇਸ ਦੌਰਾਨ 23 ਜੁਲਾਈ 2018 ਨੂੰ ਮੁਲਜ਼ਮ ਕੁਲਦੀਪ ਸਿੰਘ ਉਸ ਦੇ ਸਹੁਰੇ ਘਰ ਆਇਆ ਅਤੇ ਉਸ ਦੀ ਮਾਤਾ ਦੀ ਬੀਮਾਰ ਹੋਣ ਦਾ ਬਹਾਨਾ ਬਣਾ ਕੇ ਉਸ ਨੂੰ ਆਪਣੇ ਨਾਲ ਲੈ ਗਿਆ, ਜਿਸ ਦੌਰਾਨ ਉਸ ਨੇ ਉਸ ਨੂੰ 3 ਦਿਨ ਤੱਕ ਇਕ ਘਰ ‘ਚ ਬੰਦੀ ਬਣਾ ਕੇ ਉਸ ਨਾਲ ਕਈ ਵਾਰ ਜਬਰ-ਜ਼ਨਾਹ ਕੀਤਾ, ਜਿਸ ਦੌਰਾਨ ਉਹ ਕਿਸੇ ਤਰ੍ਹਾਂ ਬੱਚ ਕੇ ਆਪਣੇ ਪੇਕੇ ਘਰ ਪਹੁੰਚੀ। ਇਸ ਤੋਂ ਬਾਅਦ ਉਸ ਦੇ ਸਹੁਰੇ ਵਾਲਿਆਂ ਨੇ ਛੱਡ ਦਿੱਤਾ ਅਤੇ ਉਸ ਨੂੰ ਪੇਕੇ ਤੋਂ ਲੈਣ ਨਹੀਂ ਆਏ। ਜਿਸ ਕਾਰਨ ਤੰਗ ਆ ਕੇ ਉਸ ਨੇ ਥਾਣਾ ਕੋਤਵਾਲੀ ਨੂੰ ਸ਼ਿਕਾਇਤ ਕਰਨੀ ਪਈ।

ਥਾਣਾ ਕੋਤਵਾਲੀ ਦੇ ਐੱਸ. ਐੱਚ. ਓ. ਇੰਸਪੈਕਟਰ ਹਰਗੁਰਦੇਵ ਸਿੰਘ ਨੇ ਮਹਿਲਾ ਪੁਲਸ ਦੀ ਮਦਦ ਨਾਲ ਜਦੋਂ ਜਾਂਚ ਕੀਤੀ ਤਾਂ ਮੁਲਜ਼ਮ ਕੁਲਦੀਪ ਸਿੰਘ ‘ਤੇ ਲੱਗੇ ਸਾਰੇ ਦੋਸ਼ ਠੀਕ ਪਾਏ ਗਏ। ਜਿਸ ਦੇ ਆਧਾਰ ‘ਤੇ ਮੁਲਜ਼ਮ ਕੁਲਦੀਪ ਸਿੰਘ ਦੇ ਖਿਲਾਫ 376, 392, 506 ਦੇ ਤਹਿਤ ਮਾਮਲਾ ਦਰਜ ਕਰਕੇ ਉਸ ਨੂੰ ਬੁੱਧਵਾਰ ਦੀ ਸ਼ਾਮ ਛਾਪੇਮਾਰੀ ਦੌਰਾਨ ਗ੍ਰਿਫਤਾਰ ਕਰ ਲਿਆ ਗਿਆ। ਮੁਲਜ਼ਮ ਨੂੰ ਐਤਵਾਰ ਅਦਾਲਤ ‘ਚ ਪੇਸ਼ ਕੀਤਾ ਜਾਵੇਗਾ।