ਸੀਰੀਆ ਦੇ ਗ੍ਰਹਿ ਯੁੱਧ ”ਚ ਮਾਰੇ ਗਏ 1106 ਬੱਚੇ

0
116

ਨਿਊਯਾਰਕ – ਸੀਰੀਆ ‘ਚ ਜਾਰੀ ਗ੍ਰਹਿ ਯੁੱਧ ਦੇ ਚੱਲਦੇ ਪਿਛਲੇ ਸਾਲ 1106 ਬੱਚਿਆਂ ਦੀ ਮੌਤ ਹੋ ਗਈ। ਪਿਛਲੇ 8 ਸਾਲਾਂ ਤੋਂ ਜਾਰੀ ਗ੍ਰਹਿ ਯੁੱਧ ‘ਚ 2018 ਦਾ ਸਾਲ ਸੀਰੀਆਈ ਬੱਚਿਆਂ ਲਈ ਸਭ ਤੋਂ ਖਤਰਨਾਕ ਰਿਹਾ।
ਬੱਚਿਆਂ ਲਈ ਕੰਮ ਕਰਨ ਵਾਲੀ ਸੰਯੁਕਤ ਕਰਨ ਵਾਲੀ ਸੰਯੁਕਤ ਰਾਸ਼ਟਰ ਦੀ ਸੰਸਥਾ ਯੂਨੀਸੈੱਫ ਵੱਲੋਂ ਸੋਮਵਾਰ ਨੂੰ ਉਪਰੋਕਤ ਜਾਣਕਾਰੀ ਦਿੱਤੀ ਗਈ। ਸੰਸਥਾ ਦੀ ਕਾਰਜਕਾਰੀ ਡਾਇਰੈਕਟਰ ਹੈਨਰੀਟਾ ਐੱਚ ਫੋਰ ਮੁਤਾਬਕ ਇਹ ਗੁਮਰਾਹਕੁੰਨ ਖਬਰ ਫੈਲਾਈ ਜਾ ਰਹੀ ਹੈ ਕਿ ਸੀਰੀਆ ‘ਚ ਹੁਣ ਯੁੱਧ ਖਤਮ ਹੋਣ ਵਾਲਾ ਹੈ ਪਰ ਅਸਲ ‘ਚ ਅਜਿਹਾ ਨਹੀਂ ਹੈ। ਗ੍ਰਹਿ ਯੁੱਧ ਤੋਂ ਪੀੜਤ ਸੀਰੀਆਈ ਬੱਚੇ ਇਸ ਸਮੇਂ ਸਭ ਤੋਂ ਬੁਰੇ ਦੌਰ ਤੋਂ ਗੁਜਰ ਰਹੇ ਹਨ। ਉਨ੍ਹਾਂ ਅੱਗੇ ਆਖਿਆ ਕਿ ਹਾਲਾਤ ਇੰਨੀ ਖਰਾਬ ਹਨ ਕਿ ਪਿਛਲੇ ਕੁਝ ਦਿਨਾਂ ‘ਚ ਸਿਰਫ ਇਦਲਿਬ ‘ਚ ਹੀ 59 ਬੱਚੇ ਮਾਰੇ ਗਏ।