ਬਿਲ ਗੇਟਸ ਨੇ 20 ਸਾਲ ਬਾਅਦ ਫਿਰ ਹਾਸਲ ਕੀਤੀ 100 ਅਰਬ ਡਾਲਰ ਦੀ ਨੈੱਟਵਰਥ

0
115

ਵਾਸ਼ਿੰਗਟਨ — ਮਾਈਕ੍ਰੋਸਾਫਟ ਦੇ ਸਹਿ-ਸੰਸਥਾਪਕ ਬਿਲ ਗੇਟਸ(63) ਦੀ ਨੈੱਟਵਰਥ 20 ਸਾਲ ਬਾਅਦ ਫਿਰ ਤੋਂ 100 ਅਰਬ ਡਾਲਰ(6.90 ਲੱਖ ਕਰੋੜ ਰੁਪਏ) ਹੋ ਗਈ ਹੈ। ਇਸ ਤੋਂ ਪਹਿਲਾਂ ਸਾਲ 1999 ‘ਚ ਗੇਟਸ ਇਸ ਪੱਧਰ ‘ਤੇ ਪਹੁੰਚੇ ਸਨ। ਇਸ ਖਾਸ ਕਲੱਬ ਵਿਚ ਦੁਨੀਆ ਭਰ ਤੋਂ ਸਿਰਫ 2 ਹੀ ਲੋਕ(ਬਿਲ ਗੇਟਸ, ਜੇਫ ਬੇਜੋਸ) ਸ਼ਾਮਲ ਹਨ। ਅਜਿਹਾ ਪਹਿਲੀ ਵਾਰ ਹੋਇਆ ਹੈ ਕਿ ਦੁਨੀਆ ਦੇ ਅਰਬਪਤੀਆਂ ਦੀ ਸੂਚੀ ਵਿਚ ਇਕੱਠੇ ਦੋ ਸੇਂਟੀਬਿਲੇਨਿਅਰ(100 ਅਰਬ ਡਾਲਰ ਨੈੱਟਵਰਥ ਵਾਲੇ) ਹੋ ਗਏ ਹਨ।
ਗੇਟਸ ਦੁਨੀਆ ਦੇ ਦੂਜੇ ਸਭ ਤੋਂ ਵੱਡੇ ਅਮੀਰ
1. ਬਲੂਮਬਰਗ ਬਿਲੇਨਿਅਰ ਇੰਡੈਕਸ ਮੁਤਾਬਕ ਐਮਾਜ਼ੋਨ ਦੇ ਸੰਸਥਾਪਕ ਅਤੇ ਸੀ.ਈ.ਓ. ਜੇਫ ਬੇਜੋਸ(55) ਦੀ ਨੈੱਟਵਰਥ 146 ਅਰਬ ਡਾਲਰ (10.07 ਲੱਖ ਕਰੋੜ ਰੁਪਏ) ਹੈ। ਉਹ ਦੁਨੀਆ ਦੇ ਸਭ ਤੋਂ ਵੱਡੇ ਅਮੀਰ ਹਨ। ਗੇਟਸ ਦਾ ਨੰਬਰ ਦੂਜਾ ਹੈ। ਬੇਜੋਸ ਦੀ ਨੈੱਟਵਰਥ ‘ਚ ਇਸ ਸਾਲ ਹੁਣ ਤੱਕ 20.7 ਅਰਬ ਡਾਲਰ ਦਾ ਵਾਧਾ ਹੋਇਆ ਹੈ। ਇਸ ਦੌਰਾਨ ਗੇਟਸ ਦੀ ਨੈੱਟਵਰਥ 9.5 ਅਰਬ ਡਾਲਰ ਵਧੀ ਹੈ।
2. ਬਿਲ ਗੇਟਸ ਨੇ 1999 ‘ਚ ਜਦੋਂ ਪਹਿਲੀ ਵਾਰ 100 ਅਰਬ ਡਾਲਰ ਦੀ ਨੈੱਟਵਰਥ ਹਾਸਲ ਕੀਤੀ ਸੀ। ਇਸ ਸਮੇਂ ਬੇਜੋਸ ਦੀ ਨੈੱਟਵਰਥ ਸਿਰਫ 8.9 ਅਰਬ ਡਾਲਰ ਦੀ ਸੀ। ਗੇਟਸ ਆਪਣੇ ਐਨ.ਜੀ.ਓ. ਬਿਲ ਐਂਡ ਮਿਲਿੰਡਾ ਗੇਟਸ ਦੇ ਜ਼ਰੀਏ ਹੁਣ ਤੱਕ 35 ਅਰਬ ਡਾਲਰ ਤੋਂ ਜ਼ਿਆਦਾ ਦਾ ਦਾਨ ਦੇ ਚੁੱਕੇ ਹਨ। ਦੂਜੇ ਪਾਸੇ ਬੇਜੋਸ ਨੇ ਪਿਛਲੇ ਸਾਲ ਇਸ ਕੰਮ ਦੀ ਸ਼ੁਰੂਆਤ ਕੀਤੀ ਹੈ। 2018 ਵਿਚ ਉਨ੍ਹਾਂ ਨੇ 2 ਅਰਬ ਡਾਲਰ ਦੀ ਰਾਸ਼ੀ ਦਾਨ ਕੀਤੀ ਸੀ।
ਬੇਜੋਸ, ਗੇਟਸ ਦੀ ਨੈਟਵਰਥ 50 ਫੀਸਦੀ ਘੱਟ ਸਕਦੀ ਹੈ
ਅਜਿਹਾ ਇਸ ਲਈ ਕਿਉਂਕਿ ਗੇਟਸ ਆਪਣੀ ਅੱਧੀ ਜਾਇਦਾਦ ਦਾਨ ਕਰਨਾ ਚਾਹੁੰਦੇ ਹਨ। ਦੂਜੇ ਪਾਸੇ ਬੇਜੋਸ ਜਨਵਰੀ ‘ਚ ਪਤਨੀ ਮੈਕੇਂਜੀ ਨਾਲ ਤਲਾਕ ਦਾ ਐਲਾਨ ਕਰ ਚੁੱਕੇ ਹਨ। ਜਾਇਦਾਦ ਦਾ ਬਟਵਾਰਾ ਹੋਇਆ ਤਾਂ ਮੈਕੇਂਜੀ ਨੂੰ ਵਾਸ਼ਿੰਗਟਨ ਦੇ ਕਾਨੂੰਨ ਮੁਤਾਬਕ ਪਤੀ ਦੀ ਅੱਧੀ ਜਾਇਦਾਦ ਮਿਲੇਗੀ। ਉਥੋਂ ਦੇ ਕਾਨੂੰਨ ਮੁਤਾਬਕ ਵਿਆਹ ਤੋਂ ਬਾਅਦ ਕਮਾਈ ਗਈ ਜਾਇਦਾਦ ਤਲਾਕ ਦੇ ਸਮੇਂ ਪਤੀ-ਪਤਨੀ ਵਿਚ ਬਰਾਬਰ ਵੰਡੀ ਜਾਂਦੀ ਹੈ। ਜੇਕਰ ਅਜਿਹਾ ਹੁੰਦਾ ਹੈ ਤਾਂ ਮੈਕੇਂਜੀ ਦੁਨੀਆ ਦੀ ਸਭ ਤੋਂ ਅਮੀਰ ਮਹਿਲਾ ਬਣ ਜਾਵੇਗੀ। ਇਸ ਸਮੇਂ ਵਾਲਮਾਰਟ ਦੀ ਉੱਤਰਾਧਿਕਾਰੀ ਏਲਾਇਸ ਵਾਲਟਨ ਦੁਨੀਆ ਦੀ ਸਭ ਤੋਂ ਅਮੀਰ ਮਹਿਲਾ ਹੈ। ਉਸ ਦੀ ਨੈੱਟਵਰਥ 4600 ਕਰੋੜ ਡਾਲਰ(3.22 ਲੱਖ ਕਰੋੜ ਰੁਪਏ) ਹੈ।
ਮੁਕੇਸ਼ ਅੰਬਾਨੀ ਦੁਨੀਆ ਦੇ ਸਭ ਤੋਂ ਵੱਡੇ ਅਮੀਰ, ਨੈੱਟਵਰਥ 55 ਅਰਬ ਡਾਲਰ
ਰਿਲਾਇੰਸ ਇੰਡਸਟਰੀਜ਼ ਦੇ ਚੇਅਰਮੈਨ ਮੁਕੇਸ਼ ਅੰਬਾਨੀ ਪਿਛਲੇ ਸਾਲ ਚੀਨ ਦੇ ਜੈਕ ਮਾ ਨੂੰ ਪਿੱਛੇ ਛੱਡ ਕੇ ਏਸ਼ੀਆ ਦੇ ਸਭ ਤੋਂ ਅਮੀਰ ਬਣ ਗਏ ਸਨ। ਬਲੂਮਬਰਗ ਬਿਲੇਨਿਅਰ ਇੰਡੈਕਸ ਦੇ ਮੁਤਾਬਕ ਉਨ੍ਹਾਂ ਦੀ ਮੌਜੂਦਾ ਨੈੱਟਵਰਥ 55 ਅਰਬ ਡਾਲਰ(3.79 ਲੱਖ ਕਰੋੜ ਰੁਪਏ) ਹੈ।