ਸੱਭ ਤੋਂ ਪਹਿਲਾਂ ਪਣਡੁੁਬਕੀ ਦੀ ਖੋਜ ਡੱਚਮੈਨ ਨਾਂ ਦੇ ਵਿਅਕਤੀ ਨੇ ਸੰਨ 1620 ਵਿਚ ਕੀਤੀ ਸੀ। ਉਸ ਨੇ ਇਕ ਲੱਕੜ ਦੇ ਫ਼ਰੇਮ ਉਪਰ ਇਕ ਚਮੜੇ ਦਾ ਚੌੜਾ ਟੁਕੜਾ ਵਿਛਾ ਕੇ ਦੋਵੇਂ ਸਾਈਡਾਂ ’ਤੇ ਚੱਪੂ ਫਸਾ ਦਿਤੇ। ਜਦੋਂ ਫੱਟੇ ਉਪਰ ਭਾਰ ਰੱਖ ਦਿਤਾ ਜਾਂਦਾ ਤਾਂ ਫੱਟਾ ਪਾਣੀ ਵਿਚ ਡੁੱਬ ਜਾਂਦਾ। ਪਰ ਹੁਣ ਦੀ ਪਣਡੁਬਕੀ ਇਕ ਹਲਕੀ ਧਾਤ ਦੀ ਬਣੀ ਹੁੰਦੀ ਹੈ ਤੇ ਪੂਰੀ ਤਰ੍ਹਾਂ ਏਅਰ ਕੰਡੀਸ਼ਨਡ ਹੁੰਦੀ ਹੈ। ਇਸ ਵਿਚ ਕਈ ਕੰਪਿਊਟਰ ਫ਼ਿੱਟ ਕੀਤੇ ਹੁੰਦੇ ਹਨ। ਇਕ ਘੁੰਮਦਾ ਹੋਇਆ ਪੈਰੀਸਕੋਪ ਵੀ ਹੁੰਦਾ ਹੈ ਜੋ ਦੁਸ਼ਮਣ ਦੇ ਸਮੁੰਦਰੀ ਜਹਾਜ਼ਾਂ ’ਤੇ ਨਿਗਾਹ ਰਖਦਾ ਹੈ। ਜਦੋਂ ਦੁਸ਼ਮਣ ਦਾ ਕੋਈ ਜਹਾਜ਼ ਜਾਂ ਪਣਡੁਬਕੀ ਸਮੁੰਦਰ ਵਿਚ ਵਿਖਾਈ ਦੇਂਦੀ ਹੈ ਤਾਂ ਪਣਡੁਬਕੀ ਝੱਟ ਉਸ ਦੇ ਹੇਠਾਂ ਪਹੁੰਚ ਜਾਂਦੀ ਹੈ ਤੇ ਥੱਲੇ ਤੋਂ ਕਈ ਗੋਲੇ ਛੱਡੇ ਜਾਂਦੇ ਹਨ ਅਤੇ ਸਮੁੰਦਰੀ ਜਹਾਜ਼ ਜਾਂ ਪਣਡੁਬਕੀ ਝੱਟ ਨਸ਼ਟ ਹੋ ਜਾਂਦੀ ਹੈ। ਇਕ ਲੜਾਈ ਦੌਰਾਨ ਪਾਕਿਸਤਾਨੀ ਪਣਡੁਬਕੀ ਗ਼ਾਜ਼ੀ ਸਾਡੀ ਸਮੁੰਦਰੀ ਫ਼ੌਜ ਨੇ ਡੁਬੋਈ ਸੀ ਤੇ ਦੁਸ਼ਮਣ ਦਾ ਲਗਭਗ 400 ਕਰੋੜ ਦਾ ਨੁਕਸਾਨ ਹੋਇਆ ਸੀ। ਅੱਜ ਕਲ ਪ੍ਰਮਾਣੂ ਊਰਜਾ ਨਾਲ ਚਲਣ ਵਾਲੀਆਂ ਪਣਡੁਬਕੀਆਂ ਬਣ ਗਈਆਂ ਹਨ। ਇਹ ਪਾਣੀ ਵਿਚ ਹੀ ਸਾਰੀ ਦੁਨੀਆਂ ਦਾ ਚੱਕਰ ਲਾ ਲੈਂਦੀਆਂ ਹਨ ਤੇ ਬਹੁਤ ਹੀ ਸ਼ਕਤੀਸ਼ਾਲੀ ਹੁੰਦੀਆਂ ਹਨ। – ਰਾਜੀਵ ਕਪੂਰ
Related Posts
BSNL ਨੇ ਇਨ੍ਹਾਂ ਦੋ ਪਲਾਨਜ਼ ਕੀਤਾ ਵੱਡਾ ਬਦਲਾਅ, ਮਿਲੇਗਾ ਦੁਗਣਾ ਡਾਟਾ
ਨਵੀ ਦਿਲੀ–ਬੀ.ਐੱਸ.ਐੱਨ.ਐੱਲ. ਨੇ ਆਪਣੇ 525 ਅਤੇ 725 ਰੁਪਏ ਦੇ ਪੋਸਟਪੇਡ ਪਲਾਨਜ਼ ਨੂੰ ਰਿਵਾਈਜ਼ ਕੀਤਾ ਹੈ। ਕੰਪਨੀ ਆਪਣੇ 525 ਰੁਪਏ ਦੇ…
ਪੀ. ਏ. ਯੂ. ਦੇ ਵਿਗਿਆਨੀਆਂ ਨੇ ਹਿਮਾਚਲ ਦੇ ਕਿਸਾਨਾਂ ਨੂੰ ਦਿੱਤੀ ਟ੍ਰੇਨਿੰਗ
ਲੁਧਿਆਣਾ : ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਕੀਟ ਵਿਗਿਆਨੀਆਂ ਨੇ ਹਿਮਾਚਲ ਪ੍ਰਦੇਸ਼ ਨਾਲ ਸਬੰਧਿਤ 76 ਕਿਸਾਨਾਂ ਨੂੰ ਖੇਤੀ ਤੇ ਬਾਗਬਾਨੀ ਦੇ…
Oppo Reno 4 Pro Equipped With Amazing Features Will Be Launched In India Tomorrow
[ad_1] ਨਵੀਂ ਦਿੱਲੀ: Oppo ਦਾ ਪ੍ਰੀਮੀਅਮ ਸਮਾਰਟਫੋਨ Reno 4 Pro ਕੱਲ੍ਹ ਭਾਰਤ ਵਿੱਚ 31 ਜੁਲਾਈ ਨੂੰ ਲਾਂਚ ਹੋਣ ਜਾ ਰਿਹਾ…