ਕਰਨਾਲ : ਸਿੱਖਾਂ ਦੇ ਰੋਸ ਮੁਜ਼ਾਹਰੇ ਤੋਂ ਡਰਦਿਆਂ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਮੰਗਲਵਾਰ ਨੇ ਕਰਨਾਲ ਦੇ ਸਿੱਖ ਬਹੁਗਿਣਤੀ ਵਾਲੇ ਪਿੰਡ ਡਾਬਰੀ ਦਾ ਦੌਰਾ ਰੱਦ ਕਰ ਦਿੱਤਾ। ਸਿੱਖਾਂ ਦਾ ਇੱਕ ਤਬਕਾ ਮੁੱਖ ਮੰਤਰੀ ਖੱਟਰ ਨਾਲ ਨਾਰਾਜ਼ ਹੈ ਕਿਉਂਕਿ ਚਾਰ ਦਿਨ ਪਹਿਲਾਂ ਉਨ੍ਹਾਂ ਨੇ ਇੱਕ ਅਜਿਹੇ ਗੁਰਦੁਆਰੇ ਵਿੱਚ ਜਾਣ ਤੋਂ ਮਨ੍ਹਾ ਕਰ ਦਿੱਤਾ ਸੀ ਜਿੱਥੇ ਜਰਨੈਲ ਸਿੰਘ ਭਿੰਡਰਾਂਵਾਲੇ ਦੀ ਤਸਵੀਰ ਲੱਗੀ ਹੋਈ ਹੈ। ਭਾਜਪਾ ਦਾ ਇਹ ਪ੍ਰੋਗਰਾਮ 6 ਪਿੰਡਾਂ ਦੀ ਪੈਦਲ ਯਾਤਰਾ ਦਾ ਸੀ ਪਰ ਡਾਬਰੀ ‘ਚ ਸਜਾਇਆ ਗਿਆ ਮੰਚ ਵਰਤਿਆ ਹੀ ਨਹੀਂ ਗਿਆ। ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਜਗਮੋਹਨ ਆਨੰਦ ਨੇ ਕਾਰਣ ਦੀ ਪੁਸ਼ਟੀ ਕੀਤੀ। ਖੱਟਰ ਨੇ ਬਾਅਦ ‘ਚ ਬਿਆਨ ਦਿੱਤਾ, “ਮੈਂ ਸਿੱਖ ਸਮਾਜ ਤੋਂ ਅਲੱਗ ਨਹੀਂ; ਕੋਈ ਗ਼ਲਤਫ਼ਹਿਮੀ ਹੈ ਤਾਂ ਦੂਰ ਕਰ ਲਈ ਜਾਵੇਗੀ।”ਮੁੱਖ ਮੰਤਰੀ ਵੱਲੋਂ ਜਰਨੈਲ ਸਿੰਘ ਭਿੰਡਰਾਵਾਲਿਆਂ ਦੀ ਫੋਟੋ ਲੱਗੀ ਹੋਣ ਕਾਰਨ ਗੁਰਦੁਆਰੇ ਜਾਣ ਦਾ ਦੌਰਾ ਰੱਦ ਕੀਤੇ ਜਾਣ ਤੋਂ ਬਾਅਦ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਗੋਬਿੰਦ ਲੌਂਗੋਵਾਲ ਨੇ ਕਿਹਾ ਸੀ, ‘ਭਿੰਡਰਾਵਾਲੇ ਸਾਡੇ ਕੌਮੀ ਸ਼ਹੀਦ ਹਨ ਅਤੇ ਖੱਟਰ ਨੇ ਦੌਰਾ ਰੱਦ ਕਰਕੇ ਸਿੱਖਾਂ ਦੀਆਂ ਭਾਵਨਾਵਾਂ ਨੂੰ ਸੱਟ ਮਾਰੀ ਹੈ’।
Related Posts
ਭਰਤੀ ਰੈਲੀਆਂ ਵਾਸਤੇ ਨੌਜਵਾਨਾਂ ਲਈ ਆਨਲਾਈਨ ਸਿਖਲਾਈ 15 ਤੋਂ
ਬਰਨਾਲਾ : ਫੌਜ ਵਿੱਚ ਭਰਤੀ ਹੋਣ ਦੇ ਚਾਹਵਾਨ ਨੌਜਵਾਨਾਂ ਵਾਸਤੇ ਸਿਖਲਾਈ ਲੈਣ ਲਈ ਰੁਜ਼ਗਾਰ ਉਤਪਤੀ ਅਤੇ ਟ੍ਰੇਨਿੰਗ ਵਿਭਾਗ ਪੰਜਾਬ ਵੱਲੋਂ ਸੀ-ਪਾਈਟ…
BCCI ਦੀ ਜਿੱਦ ਕ੍ਰਿਕਟ ਨੂੰ ਏਸ਼ੀਆਡ ਅਤੇ ਓਲੰਪਿਕ ‘ਚ ਸ਼ਮਿਲ ਨਹੀਂ ਹੋਣ ਦੇਵੇਗੀ
ਨਵੀਂ ਦਿੱਲੀ—ਉਝ ਤਾਂ ਦੁਨੀਆ ਭਰ ‘ਚ ਕ੍ਰਿਕਟ ਨੂੰ ਚਲਾਉਣ ਦਾ ਅਧਿਕਾਰ ਆਈ.ਸੀ.ਸੀ. ਦੇ ਕੋਲ ਹੈ ਜਿਸਦੇ ਤਹਿਤ ਉਹ ਕ੍ਰਿਕਟ ਦੇ…
ਸਿੱਖ ਅਟਾਰਨੀ ਤੇ ਨਸਲੀ ਟਿੱਪਣੀਆਂ ਕਰਨ ਵਾਲੇ ਪੁਲਸੀਆਂ ਦੀ ਛੁੱਟੀ
ਨਿਊ ਜਰਸੀ : ਰਾਜ ਦੇ ਪਹਿਲੇ ਸਿੱਖ ਅਟਾਰਨੀ ਗੁਰਬੀਰ ਸਿੰਘ ਗਰੇਵਾਲ ਤੇ ਟਿੱਪਣੀਆਂ ਕਰਨ ਵਾਲੇ ਪੰਜ ਪੁਲਿਸ ਵਾਲਿਆਂ ਨੂੰ ਅਸਤੀਫਾ…