ਤਾਈਵਾਨ ‘ਚ ਬਣਾਇਆ ਗਿਆ ਖਿੱਚ ਦਾ ਕੇਂਦਰ ‘ਦੀ ਨੈਸ਼ਨਲ ਕਾਓਸਿਉਂਗ ਸੈਂਟਰ ਫੌਰ ਆਰਟਸ’

0
104

ਤਾਇਪੇ — ਤਾਈਵਾਨ ਦੀ ਪੋਰਟ ਸਿਟੀ ਕ੍ਰਾਊਸਡਿੰਗ ਵਿਚ ਬਣਾਇਆ ਗਿਆ ‘ਦੀ ਨੈਸ਼ਨਲ ਕਾਓਸਿਉਂਗ ਸੈਂਟਰ ਫੌਰ ਆਰਟਸ’ ਆਮ ਜਨਤਾ ਲਈ ਖੋਲ੍ਹ ਦਿੱਤਾ ਗਿਆ ਹੈ। ਚਾਰ ਥੀਏਟਰਾਂ ਦਾ ਇਹ ਕੰਪਲੈਕਸ ਦੁਨੀਆ ਦੇ ਸਭ ਤੋਂ ਵੱਡੇ ਪ੍ਰਦਰਸ਼ਨ ਕਲਾ ਕੇਂਦਰ ਦੇ ਰੂਪ ਵਿਚ ਸ਼ਾਮਲ ਹੋ ਗਿਆ ਹੈ। ਬੀਤੇ ਮਹੀਨੇ ਖੋਲ੍ਹੇ ਗਏ ਇਸ ਕਲਾ ਕੇਂਦਰ ਦੀ ਇਮਾਰਤ ਦਾ ਡਿਜ਼ਾਈਨ ਡਚ ਆਰਕੀਟੈਕਟ ਫ੍ਰਾਂਸਿਨ ਹੂਬੇਨ ਵੱਲੋਂ ਬਣਾਇਆ ਗਿਆ ਹੈ।
ਪ੍ਰਦਰਸ਼ਨ ਕਲਾ ਕੇਂਦਰ ਦੀਆਂ ਖਾਸੀਅਤਾਂ
– ਨੈਸ਼ਨਲ ਕਾਓਸਿਉਂਗ ਸੈਂਟਰ ਫੌਰ ਆਰਟਸ 8.2 ਏਕੜ (3.3 ਹੈਕਟੇਅਰ) ਵਿਚ ਬਣਾਇਆ ਗਿਆ ਹੈ।
– ਇਮਾਰਤ ਦੀ ਇਕ ਦੀ ਛੱਤ ਹੇਠਾਂ 1,981 ਸੀਟਾਂ ਵਾਲਾ ਇਕ ਕੌਨਸਰਟ ਹਾਲ, ਇਕ ਪਲੇ ਹਾਊਸ, 2,236 ਸੀਟਾਂ ਵਾਲਾ ਇਕ ਓਪੇਰਾ ਹਾਊਸ ਅਤੇ ਇਕ ਵਿਆਖਿਆਨ ਹਾਲ ਹੈ।
– ਇਮਾਰਤ ਦੇ ਨਿਰਮਾਣ ਵਿਚ 8 ਸਾਲ ਤੋਂ ਵੱਧ ਸਮਾਂ ਲੱਗਾ ਹੈ।
– ਸ਼ਾਨਦਾਰ ਕੰਪਲੈਕਸ ਅਤੇ ਲਹਿਰਦਾਰ ਛੱਤ ਵਾਲੀ ਇਸ ਇਮਾਰਤ ਦੇ ਨਿਰਮਾਣ ਦੀ ਲਾਗਤ 350 ਮਿਲੀਅਨ ਡਾਲਰ (ਕਰੀਬ ਸਾਢੇ 25 ਅਰਬ ਰੁਪਏ) ਆਈ ਹੈ।
– ਪ੍ਰਦਰਸ਼ਨ ਕਲਾ ਕੇਂਦਰ ਦੇ ਕੌਨਸਰਟ ਹਾਲ ਵਿਚ 9085 ਪਾਈਪਸ ਦੇ ਨਾਲ ਏਸ਼ੀਆ ਦਾ ਸਭ ਤੋਂ ਵੱਡਾ ਪਾਈਪ ਆਰਗਨ ਹੈ।
– ਸੈਂਟਰ ਵਿਚ ਇਕ ਆਊਟਡੋਰ ਐਮਫੀਥੀਏਟਰ (ਅਖਾੜਾ) ਵੀ ਹੈ।