ਕੌਣ ਪੁੱਛਦਾ ਪੜਛੱਤੀ ਤੇ ਪਏ ਛੱਜਾਂ ਨੂੰ, ਮਾਲਕ ਅੰਦਰ ਹੋ ਗਿਆ ਨੌਕਰ ਹੱਕ ਕੇ ਲੈ ਗਿਆ ਮੱਝਾਂ ਨੂੰ 

0
126

ਲਾਹੌਰ : ਜਦੋਂ ਘਰ ਦੇ ਮਾਲਕ ਘਰ ਨਾ ਹੋਣ ਤਾਂ ਫਿਰ ਬਈ ਐਦਾਂ ਹੀ ਹੁੰਦੀ ਹੈ ਜਿਵੇਂ ਵਿਚਾਰੇ ਨਵਾਜ਼ ਸ਼ਰੀਫ ਦੀਆਂ ਮੱਝਾਂ ਨਾਲ ਹੋਈ ਹੈ। ਹੁਣ ਇਮਰਾਨ ਖਾਨ ਨੇ ਨੰਗ ਹੋਏ ਟੱਬਰ ਦੇ ਮਾਲਕ ਵਾਂਗ, ਘਰ ਦੇ ਗਲਾਸ ਕੌਲੀਆਂ ਵੇਚ ਕੇ ਰੋਟੀ ਦਾ ਹੀਲਾ ਕਰਨਾ ਸ਼ੁਰੂ ਕਰ ਦਿੱਤਾ ਤਾਂ ਉਸ ਦੀ ਨਿਗਾਹ ਨਵਾਜ਼ ਸ਼ਰੀਫ ਦੀਆਂ ਮੱਝਾਂ ‘ਤੇ ਜਾ ਪਈ । ਉਸ ਨੇ ਸੋਚਿਆ ਹੋਣਾ ਦੁੱਧ ਤਾਂ ਹੁਣ ਉਂਜ ਹੀ ਰੁਲਦਾ ਫਿਰਦਾ, ਕਾਹਨੂੰ ਮੁਫਤ ‘ਚ ਗੋਹਾ ਚੱਕਣਾ, ਸੋ ਮੱਝਾਂ ਨੂੰ ਹੀ ਗੱਡੀ ਚੜ੍ਹਾ ਦਿੱਤਾ। ਉਂਜ ਇਨ੍ਹਾਂ ਮੱਝਾਂ ਨੂੰ ਵੇਚਕੇ 19000 ਡਾਲਰ ਹੀ ਬਣੇ ਹਨ। ਸਿਆਣੇ ਸੱਚ ਕਹਿੰਦੇ ਐ ਕਿ ਥੁੱਕ ਨਾਲ ਵੜੇਵੇਂ ਨੀ ਪੱਕਦੇ। ਇਹ ਤਾਂ ਇਕ ਤਰ੍ਹਾਂ ਨਾਲ ਮੀਡੀਏ ਵਿਚ ਹੀਰੋ ਬਣਨ ਦੀ ਸਕੀਮ ਹੀ ਲਗਦੀ ਹੈ। ਸਭ ਤੋਂ ਦਿਲਚਸਪ ਗੱਲ ਇਹ ਹੈ ਕਿ ਨਵਾਜ਼ ਸ਼ਰੀਫ ਦੀਆਂ ਮੱਝਾਂ ਨਿਲਾਮੀ ਵਿਚ ਖਰੀਦ ਕੇ ਉਸ ਦੇ ਪਾਰਟੀ ਕਾਰਕੁਨ ਹੀ ਲੈ ਕੇ ਗਏ ਹਨ। ਇਹ ਮੱਝਾਂ ਇਸਲਾਮਾਬਾਦ ਵਿਚ ਨਵਾਜ਼ ਦੇ ਘਰ ਰੱਖੀਆਂ ਹੋਈਆਂ ਸਨ ਤੇ ਉਸ ਦਾ ਟੱਬਰ ਇਨ੍ਹਾਂ ਦਾ ਦੁੱਧ ਪੀਂਦਾ ਸੀ।