ਕਰਵਾਚੌਥ ਦੇ ਤਿਉਹਾਰ ਮੌਕੇ ਔਰਤਾਂ ਆਪਣੇ ਪਤੀ ਦੀ ਲੰਮੀ ਉੁਮਰ ਲਈ ਕਾਮਨਾ ਕਰਦੀਆਂ ਹੋਈਆਂ ਪੂਰਾ ਦਿਨ ਵਰਤ ਰੱਖਦੀਆਂ ਹਨ। 27 ਅਕਤੂਬਰ ਨੂੰ ਮਨਾਏ ਜਾਣ ਵਾਲੇ ਕਰਵਾਚੌਥ ਦੇ ਤਿਉਹਾਰ ਨੂੰ ਲੈ ਕੇ ਮਹਿੰਦੀ ਅਤੇ ਮਨਿਆਰੀ ਦੀਆਂ ਦੁਕਾਨਾਂ ਤੋਂ ਲੈ ਕੇ ਪਾਰਲਰ ਤੱਕ ਸਜੇ ਹੋਏ ਹਨ ਅਤੇ ਕਰਵਾਚੌਥ ‘ਚ ਸ਼ਾਮ ਦੀ ਪੂਜਾ ਅਤੇ ਮਨੋਰੰਜਨ ਨੂੰ ਲੈ ਕੇ ਹੋਟਲਾਂ ‘ਚ ਬੁਕਿੰਗ ਜਾਰੀ ਹੈ। ਬਾਜ਼ਾਰ ‘ਚ ਸੈਲੂਨ ਸੰਚਾਲਕਾਂ ਦਾ ਆਪਸ ਵਿਚ ਕੰਪੀਟੀਸ਼ਨ ਦੇਖਣ ਨੂੰ ਸਾਫ ਮਿਲ ਰਿਹਾ ਹੈ। ਇਸ ਤਿਉਹਾਰ ‘ਤੇ ਜਿੱਥੇ ਮਹਿੰਦੀ ਦਾ ਵਿਸ਼ੇਸ਼ ਮਹੱਤਵ ਹੈ, ਉਥੇ ਹੀ ਮਹਿੰਦੀ ਲਵਾਉਣ ਵਾਲੇ ਗਾਹਕਾਂ ਨੂੰ ਆਪਣੇ ਵੱਲ ਆਕਰਸ਼ਿਤ ਕਰਨ ਲਈ ਮਹਿੰਦੀ ਕਾਰੀਗਰਾਂ ਵੱਲੋਂ ਤਰ੍ਹਾਂ-ਤਰ੍ਹਾਂ ਦੀਆਂ ਸਕੀਮਾਂ ਚਲਾਈਆਂ ਜਾ ਰਹੀਆਂ ਹਨ। ਸਥਾਨਕ ਬਾਗ ਗਲੀ ਮਾਰਕੀਟ ਵਿਚ ਦੂਸਰੇ ਰਾਜਾਂ ਤੋਂ ਆ ਕੇ ਬੈਠੇ ਮਹਿੰਦੀ ਕਾਰੀਗਰਾਂ ਵੱਲੋਂ ਮਹਿੰਦੀ ਲਾਉਣ ਲਈ 100 ਤੋਂ 1000 ਰੁਪਏ ਤੱਕ ਲਏ ਜਾ ਰਹੇ ਹਨ। ਹਲਵਾਈ, ਸੈਲੂਨ ਅਤੇ ਹੋਟਲ ਸੰਚਾਲਕਾਂ ਵੱਲੋਂ ਆਪਣੀਆਂ ਦੁਕਾਨਾਂ ਨੂੰ ਸਜਾਇਆ ਗਿਆ ਹੈ। ਮੋਗਾ ਦੀ ਬਾਗਗਲੀ ਮਾਰਕੀਟ, ਮੇਨ ਬਾਜ਼ਾਰ, ਪ੍ਰਤਾਪ ਰੋਡ, ਜਵਾਹਰ ਨਗਰ, ਨਿਊ ਟਾਊਨ, ਚੌਕ ਸੇਖਾਂ, ਅੰਮ੍ਰਿਤਸਰ ਰੋਡ ਆਦਿ ਖੇਤਰਾਂ ਵਿਚ ਔਰਤਾਂ ਦੀ ਖਰੀਦਦਾਰੀ ਨੂੰ ਲੈ ਕੇ ਭੀੜ ਹੈ।
Related Posts
ਨਵੀਂਆਂ ਰਾਹਾਂ ਵੱਲ
ਜਦੋਂ ਸਾਡੇ ਪਿੰਡ ਨੇੜੇ ਥਰਮਲ ਪਲਾਂਟ ਲੱਗਿਆ ਸੀ ਤਾਂ ਮੈਂ ਇਸ ਨੂੰ ਇਕ ਆਮ ਜਿਹੀ ਖਬਰ ਵਾਂਗ ਲਿਆ ਸੀ। ਬਹੁਤ…
ਪੁਲਵਾਮਾ ਜੋ ਦੁੱਧ ਅਤੇ ਕੇਸਰ ਲਈ ਵੀ ਮਸ਼ਹੂਰ ਹੈ
ਸੀਆਰਪੀਐੱਫ ਦੇ ਕਾਫ਼ਲੇ ਤੇ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਜੰਮੂ ਕਸ਼ਮੀਰ ਦਾ ਜਿਲ੍ਹਾ ਪੁਲਵਾਮਾ ਚਰਚਾ ਵਿੱਚ ਆ ਗਿਆ ਹੈ। ਜਿਲ੍ਹਾ…
ਟੈਕਸਟਾਈਲ ਮੰਤਰੀ ਸਮ੍ਰਿਤੀ ਇਰਾਨੀ ਨੇ ‘ਪਿੰਜੇ’ ਨਰਮਾ ਉਤਪਾਦਕ
ਬਠਿੰਡਾ : ਕੇਂਦਰੀ ਟੈਕਸਟਾਈਲ ਮੰਤਰੀ ਸਮ੍ਰਿਤੀ ਇਰਾਨੀ ਨੇ ਐਤਕੀਂ ਪੰਜਾਬ ਦੀ ਨਰਮਾ ਪੱਟੀ ਦੀ ਕਿਸਾਨੀ ਮਾਰ ਦਿੱਤੀ ਹੈ। ਕੇਂਦਰੀ ਮੰਤਰੀ…