ਅਰਦਾਸ ਕਰਾਂ’ ਦੇ ਪਹਿਲੇ ਚੈਪਟਰ ‘ਚ ਕੀ ਹੋਵੇਗਾ ਸੁਣੋ ਯੋਗਰਾਜ ਸਿੰਘ ਦੀ ਜ਼ੁਬਾਨੀ

0
140

ਜਲੰਧਰ — 19 ਜੁਲਾਈ ਨੂੰ ਰਿਲੀਜ਼ ਹੋਣ ਜਾ ਰਹੀ ਸੰਜੀਦਾ ਵਿਸ਼ੇ ‘ਤੇ ਅਧਾਰਿਤ ਪੰਜਾਬੀ ਫਿਲਮ ‘ਅਰਦਾਸ ਕਰਾਂ’ ਦਾ ਟੀਜ਼ਰ ਬੀਤੇ ਕੁਝ ਦਿਨ ਪਹਿਲਾ ਹੀ ਰਿਲੀਜ਼ ਹੋਇਆ ਸੀ, ਜਿਸ ਨੂੰ ਦਰਸ਼ਕਾਂ ਵੱਲੋਂ ਖੂਬ ਸਰਾਹਿਆ ਜਾ ਰਿਹਾ ਹੈ। ਦਰਸ਼ਕਾਂ ਦੀ ਉਤਸੁਕਤਾ ‘ਚ ਹੋਰ ਵਾਧਾ ਕਰਨ ਲਈ ਫਿਲਮ ਦੀ ਟੀਮ ਵੱਲੋਂ ਫਿਲਮ ਦੇ ਕਿਰਦਾਰਾਂ ‘ਤੇ ਅਧਾਰਿਤ ਚੈਪਟਰ ਰਿਲੀਜ਼ ਕਰਨ ਜਾ ਰਹੇ ਹਨ। ‘ਅਰਦਾਸ ਕਰਾਂ’ ਦਾ ਪਹਿਲਾ ਚੈਪਟਰ 20 ਜੂਨ ਨੂੰ ਰਿਲੀਜ਼ ਕੀਤਾ ਜਾ ਰਿਹਾ ਹੈ। ਇਸ ਚੈਪਟਰ ‘ਚ ਬਹੁਤ ਕੁਝ ਖਾਸ ਹੋ ਸਕਦਾ ਹੈ। ਇਸ ਚੈਪਟਰ ਨੂੰ ਲੈ ਕੇ ਯੋਗਰਾਜ ਸਿੰਘ ਹੋਰਾਂ ਦੀ ਇਕ ਵੀਡੀਓ ਸਾਹਮਣੇ ਆਈ ਸੀ, ਜੋ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋ ਰਹੀ ਹੈ। ਯੋਗਰਾਜ ਸਿੰਘ ਵੀ ਇਸ ਫਿਲਮ ਦਾ ਅਹਿਮ ਹਿੱਸਾ ਹੈ। ਇਸ ਵੀਡੀਓ ‘ਚ ਉਨ੍ਹਾਂ ਨੇ ਜਾਣਕਾਰੀ ਦਿੰਦੀਆਂ ਦੱਸਿਆ ਕਿ ‘ਅਸੀ ਇਸ ਫਿਲਮ ਦੇ ਚੈਪਟਰ, ਹਰ ਇਕ ਕਿਰਦਾਰ ਦੀ ਕਹਾਣੀ ਨੂੰ ਰਿਲੀਜ਼ ਕਰਾਂਗੇ।
‘ਅਰਦਾਸ ਕਰਾਂ’ ‘ਚ ਗਿੱਪੀ ਗਰੇਵਾਲ, ਗੁਰਪ੍ਰੀਤ ਘੁੱਗੀ, ਸਰਦਾਰ ਸੋਹੀ, ਮਲਕੀਤ ਰੌਣੀ, ਰਾਣਾ ਜੰਗ ਬਹਾਦਰ, ਬੱਬਲ ਰਾਏ, ਸਪਨਾ ਪੱਬੀ, ਮਿਹਰ ਵਿਜ, ਜਪਜੀ ਖਹਿਰਾ ਤੇ ਯੋਗਰਾਜ ਸਿੰਘ ਅਹਿਮ ਭੂਮਿਕਾ ‘ਚ ਨਜ਼ਰ ਆਉਣਗੇ। ਫਿਲਮ ਦੀ ਸਿਨੇਮਾਟੋਗ੍ਰਾਫੀ ਬਲਜੀਤ ਸਿੰਘ ਦਿਓ ਨੇ ਕੀਤੀ ਹੈ। ਜਤਿੰਦਰ ਸ਼ਾਹ ਨੇ ਇਸ ਫਿਲਮ ਦਾ ਮਿਊਜ਼ਿਕ ਤਿਆਰ ਕੀਤਾ ਹੈ। ਇਸ ਫਿਲਮ ਦੀ ਸਹਾਇਕ ਨਿਰਮਾਤਾ ਰਵਨੀਤ ਕੌਰ ਗਰੇਵਾਲ ਹੈ। ਦੱਸਣਯੋਗ ਹੈ ਕਿ ਇਹ ਫਿਲਮ ਵੀ ‘ਅਰਦਾਸ’ ਵਾਂਗ ਸੰਜੀਦਾ ਵਿਸ਼ੇ ‘ਤੇ ਅਧਾਰਿਤ ਹੈ। ਇਸ ਫਿਲਮ ਨੂੰ ਗਿੱਪੀ ਗਰੇਵਾਲ ਨੇ ਡਾਇਰੈਕਟ ਤੇ ਪ੍ਰੋਡਿਊਸ ਕੀਤਾ ਹੈ। ‘ਹੰਬਲ ਮੋਸ਼ਨ ਪਿਕਚਰਜ਼’ ਦੀ ਇਸ ਫਿਲਮ ਦੀ ਕਹਾਣੀ ਤੇ ਸਕ੍ਰੀਨਪਲੇਅ ਰਾਣਾ ਰਣਬੀਰ ਤੇ ਗਿੱਪੀ ਗਰੇਵਾਲ ਨੇ ਲਿਖੇ ਹਨ ਤੇ ਡਾਇਲਾਗਸ ਰਾਣਾ ਰਣਬੀਰ ਦੇ ਹਨ। ਇਹ ਚੈਪਟਰ ‘ਸਾਗਾ ਮਿਊਜ਼ਿਕ’ ਦੇ ਯੂਟਿਊਬ ਚੈਨਲ ‘ਤੇ ਰਿਲੀਜ਼ ਕੀਤਾ ਜਾਵੇਗਾ।