ਅਮਰੀਕਾ ”ਚ ਬਣਾਇਆ ਗਿਆ 150 ਫੁੱਟ ਉੱਚਾ ਪੌੜ੍ਹੀਨੁਮਾ ਟਾਵਰ

0
106

ਵਾਸ਼ਿੰਗਟਨ — ਅਮਰੀਕਾ ਦੇ ਨਿਊਯਾਰਕ ਸ਼ਹਿਰ ਵਿਚ ਸ਼ਾਨਦਾਰ ਟਾਵਰ ਦਾ ਨਿਰਮਾਣ ਕੀਤਾ ਗਿਆ ਹੈ। ਇਕ ਅਨੁਮਾਨ ਮੁਤਾਬਕ ਟਾਵਰ ਦਾ ਨਿਰਮਾਣ ਭਾਰਤ ਵਿਚ ਪਾਈ ਜਾਣ ਵਾਲੀ ਬਾਊਲੀ ਦੀ ਤਰਜ਼ ‘ਤੇ ਕੀਤਾ ਗਿਆ ਹੈ।
ਇਹ ਟਾਵਰ ਪੌੜ੍ਹੀਨੁਮਾ ਹੈ। 150 ਫੁੱਟ ਉੱਚੇ ਇਸ ਟਾਵਰ ਵਿਚ ਰੈਸਟੋਰੈਂਟ, ਹੋਟਲ, ਸ਼ਾਪਿੰਗ ਸੈਂਟਰ ਹਨ ਜੋ 15 ਮਾਰਚ ਨੂੰ ਖੁੱਲ੍ਹੇਗਾ।
ਇਸ ਟਾਵਰ ਨੂੰ ਬਣਾਉਣ ਵਿਚ 8 ਮਹੀਨੇ ਲੱਗੇ ਅਤੇ ਕਰੀਬ 1 ਹਜ਼ਾਰ ਕਰੋੜ ਰੁਪਏ ਦਾ ਖਰਚ ਆਇਆ। ਟਾਵਰ ਦਾ ਨਾਮ ‘Vessel’ (ਬਰਤਨ ਜਾਂ ਪਾਤਰ) ਹੈ। ਹਡਸਨ ਨਦੀ ਦੇ ਨੇੜੇ ਹੋਣ ਕਾਰਨ ਇਸ ਨੂੰ ‘ਹਡਸਨ ਯਾਰਡਸ’ ਵੀ ਕਹਿੰਦੇ ਹਨ।
ਹੀਥਰਵਿਕ ਸਟੂਡੀਓ ਦੇ ਬਾਨੀ ਥਾਮਸ ਹੀਥਰਵਿਕ ਨੇ ਟਿੱਪਣੀ ਕੀਤੀ ਕਿ ਵੈਸਲ ਸਟੀਲ ਦੀ ਬਣੀ ਹੁਣ ਤੱਕ ਦੀ ਸਭ ਤੋਂ ਗੁੰਝਲਦਾਰ ਰਚਨਾ ਵਿਚੋਂ ਇਕ ਹੈ। ਉਨ੍ਹਾਂ ਮੁਤਾਬਕ ਅੱਜ ਅਸੀਂ ਉਸ ਰੋਮਾਂਚਕ ਪਲ ਨੂੰ ਨਿਸ਼ਾਨਬੱਧ ਕਰ ਰਹੇ ਹਾਂ ਜਦੋਂ ਆਖਿਰੀ 75 ਪ੍ਰੀ-ਫੈਬਰੀਕੇਟਡ ਕੀਤੇ ਟੁੱਕੜਿਆਂ ਦੇ ਆਖਰੀ ਹਿੱਸੇ ਨੂੰ ਜੋੜਿਆ ਗਿਆ।
ਇਹ ਟੁੱਕੜੇ ਇਟਲੀ ਤੋਂ ਮੈਨਹੱਟਨ ਲਿਆਂਦੇ ਗਏ ਸਨ।ਇਸ ਪੌੜ੍ਹੀਨੁਮਾ ਟਾਵਰ ਵਿਚ ਬਗੀਚਾ, 28,000 ਤੋਂ ਵੱਧ ਬੂਟੇ, 200 ਰੁੱਖ ਅਤੇ ਜੰਗਲੀ ਪੌਦੇ ਵੀ ਹੋਣਗੇ