ਜ਼ਿੰਦਗੀ ਦੇ ਪੋਰਸ ਜੋ ਕਿਸੇ ਸਿਕੰਦਰ ਤੋਂ ਨਹੀਂ ਹਾਰੇ

ਰਾਂਚੀ :  ਰਾਮੇਸ਼ਵਰ ਮਹਿਤੋ ਦੀਆਂ ਦੋਵੇਂ ਅੱਖਾਂ ਨਹੀਂ ਹਨ। ਉਨ੍ਹਾਂ ਨੂੰ ਕੁਝ ਵੀ ਦਿਖਾਈ ਨਹੀਂ ਦਿੰਦਾ। 10 ਸਾਲ ਦੇ ਸਨ, ਜਦੋਂ ਖੇਡ ਦੌਰਾਨ ਅੱਖਾਂ ‘ਚ ਸੱਟ ਲੱਗ ਗਈ ਸੀ। 15 ਸਾਲ ਦੇ ਹੋਏ ਤਾਂ ਦਿਖਣਾ ਪੂਰੀ ਤਰ੍ਹਾਂ ਬੰਦ ਹੋ ਗਿਆ ਸੀ। ਹੁਣ ਉਨ੍ਹਾਂ ਦੀ ਉਮਰ 40 ਸਾਲ ਹੈ। ਉਨ੍ਹਾਂ ਦੇ ਨਾਲ ਉਨ੍ਹਾਂ ਦੀ ਪਤਨੀ, ਦੋ ਬੇਟੀਆਂ ਅਤੇ 70 ਸਾਲ ਦੇ ਮਾਂ-ਪਿਉ ਰਹਿੰਦੇ ਹਨ। ਇਨ੍ਹਾਂ ਸਾਰਿਆਂ ਦੀ ਜ਼ਿੰਮੇਵਾਰੀ ਉਨ੍ਹਾਂ ਦੇ ਮੋਢੇ ‘ਤੇ ਹੈ।ਅੱਖਾਂ ਨਾ ਹੋਣ ਕਾਰਨ ਉਨ੍ਹਾਂ ਨੂੰ ਦਿੱਕਤ ਹੁੰਦੀ ਸੀ ਪਰ ਹੁਣ ਇਹੀ ਅਪਾਹਜਤਾ ਉਨ੍ਹਾਂ ਦੀ ਸਫ਼ਲਤਾ ਦਾ ਰਸਤਾ ਤਿਆਰ ਕਰ ਰਹੀ ਹੈ।ਉਹ ਬਹੁਤ ਕੰਮ ਕਰਦੇ ਰਹੇ ਹਨ ਅਤੇ ਉਸ ਨਾਲ ਉਨ੍ਹਾਂ ਦੀ ਕਮਾਈ ਵੀ ਵਧੀ ਹੈ। ਉਹ ਬਾਰੀਡੀਹ ‘ਚ ਰਹਿੰਦੇ ਹਨ। ਇਹ ਰਾਂਚੀ ਜ਼ਿਲ੍ਹੇ ਦੇ ਓਰਮਾਂਝੀ ਬਲਾਕ ਦਾ ਇੱਕ ਪਿੰਡ ਹੈ। ਕਰੀਬ 3600 ਲੋਕਾਂ ਦੀ ਆਬਾਦੀ ਵਾਲੇ ਇਸ ਪਿੰਡ ਦੇ ਲੋਕਾਂ ਦਾ ਮੁੱਖ ਪੇਸ਼ਾ ਖੇਤੀ-ਮਜ਼ਦੂਰੀ ਹੈ।ਰਾਮੇਸ਼ਵਰ ਮਹਿਤੋ ਵੀ ਇਹੀ ਕੰਮ ਕਰਦੇ ਸਨ ਪਰ ਉਨ੍ਹਾਂ ਦੀ ਪ੍ਰੋਫਾਈਲ ‘ਚ ਹੁਣ ਇੱਕ ਨਵਾਂ ਨਾਮ ਜੁੜ ਗਿਆ ਹੈ ਕਿ ਉਹ ਰਾਸ਼ਨ ਦੀ ਦੁਕਾਨ ਵੀ ਚਲਾਉਂਦੇ ਹਨ।

 

ਕਿਵੇਂ ਬਣਾਇਆ ਸੈਲਫ ਹੈਲਪ ਗਰੁੱਪ?

ਰਾਮੇਸ਼ਵਰ ਮਹਿਤੋ ਬਿਰਸਾ ਅਪਾਹਜ ਸੈਲਫ ਹੈਲਪ ਗਰੁੱਪ ਦੇ ਪ੍ਰਧਾਨ ਹਨ। ਇਸ ਸਮੂਹ ਨੂੰ ਹਾਲ ਹੀ ਵਿੱਚ ਰਾਸ਼ਨ ਵੰਡ ਪ੍ਰਣਾਲੀ (ਪੀਡੀਐਸ) ਦੇ ਤਹਿਤ ਰਾਸ਼ਨ ਦੀ ਦੁਕਾਨ ਚਲਾਉਣ ਦਾ ਲਾਈਸੈਂਸ ਮਿਲਿਆ ਹੈ।

ਝਾਰਖੰਡ, ਅਪਾਹਜ
ਫੋਟੋ ਕੈਪਸ਼ਨਕਰੀਬ 3600 ਲੋਕਾਂ ਦੀ ਆਬਾਦੀ ਵਾਲੇ ਬਾਰੀਡੀਹ ਪਿੰਡ ਦੇ ਲੋਕਾਂ ਦਾ ਮੁੱਖ ਪੇਸ਼ਾ ਖੇਤੀ-ਮਜ਼ਦੂਰੀ ਹੈ

ਬਾਰੀਡੀਹ ਪਿੰਡ ਦੇ 10 ਅਪਾਹਜਾਂ ਦਾ ਇਹ ਸਮੂਹ ਹੁਣ ਆਪਣੇ ਪਿੰਡਾਂ ਦੇ ਡੇਢ ਸੌ ਤੋਂ ਵੀ ਵੱਧ ਪਰਿਵਾਰਾਂ ਨੂੰ ਸਰਕਾਰੀ ਰਾਸ਼ਨ ਉਪਲਬਧ ਕਰਾਉਂਦਾ ਹੈ। ਰਾਮੇਸ਼ਵਰ ਕਹਿੰਦੇ ਹਨ, “ਅੱਖਾਂ ਨਾ ਹੋਣ ਕਰਕੇ ਲੋਕਾਂ ਦੀ ਬੇਰੁਖ਼ੀ ਝੱਲਣੀ ਪਈ ਸੀ। ਪਿੰਡ ਦੇ ਦੂਜੇ ਆਪਹਜ ਵੀ ਇਸੇ ਵਿਤਕਰੇ ਦਾ ਸ਼ਿਕਾਰ ਹਨ।” “ਉਦੋਂ ਅਸੀਂ ਆਪਣੇ ਵਰਗੇ ਹੋਰਨਾਂ ਲੋਕਾਂ ਨੂੰ ਨਾਲ ਜੋੜਿਆ। ਪਿੰਡ ਦੇ 10 ਲੋਕਾਂ ਦੀ ਸਹਿਮਤੀ ਬਣੀ ਅਤੇ ਸਾਲ 2010 ‘ਚ ਅਸੀਂ ਆਪਣਾ ਸਮੂਹ ਬਣਾ ਲਿਆ।”

“6 ਸਾਲ ਬਾਅਦ ਸਾਡੇ ਸਮੂਹ ਨੂੰ ਰਾਸ਼ਟਰੀ ਗ੍ਰਾਮੀਣ ਆਜੀਵਿਕਾ ਮਿਸ਼ਨ (ਐਨਆਰਐਲਐਮ) ਕੋਲੋਂ ਮਾਨਤਾ ਮਿਲ ਗਈ ਅਤੇ ਹੁਣ ਸਾਨੂੰ ਰਾਸ਼ਨ ਦੀ ਦੁਕਾਨ ਦਾ ਲਾਈਸੈਂਸ ਮਿਲ ਗਿਆ ਹੈ।”

ਝਾਰਖੰਡ, ਅਪਾਹਜ
ਫੋਟੋ ਕੈਪਸ਼ਨ ਨਾਰਾਇਣ ਕੁਮਾਰ ਮਹਿਤੋ ਬਿਰਸਾ ਅਪਾਹਜ ਸਹਾਇਤਾ ਸਮੂਹ ਦੇ ਸਕੱਤਰ ਹਨ

“ਹੁਣ ਲੋਕ ਸਾਡੀਆਂ ਮਿਸਾਲਾਂ ਦਿੰਦੇ ਹਨ।”

ਕਿਸੇ ਦੀ ਅੱਖ ਨਹੀਂ ਤੇ ਕੋਈ ਪੈਰਾਂ ਤੋਂ ਲਾਚਾਰ

ਰਾਮੇਸ਼ਵਰ ਮਹਿਤੋ, ਘੁਮੇਸ਼ਵਰ ਮੁੰਡਾ ਅਤੇ ਸੁੰਦਰਲਾਲ ਮਹਿਤੋ ਦੀਆਂ ਅੱਖਾਂ ਨਹੀਂ ਹਨ। ਨਾਰਾਇਣ ਕੁਮਾਰ ਮਹਿਤੋ ਪੈਰਾਂ ਤੋਂ ਲਾਚਾਰ ਹਨ। ਤੇਜਨਾਥ ਮਹਿਤੋ ਦੇਖ ਅਤੇ ਤੁਰ ਤਾਂ ਸਕਦੇ ਨੇ ਪਰ ਉਹ ਬੋਲਣ ਅਤੇ ਸੁਣਨ ‘ਚ ਅਸਮਰੱਥ ਹਨ। ਤਾਲਕੇਸ਼ਵਰ ਮੁੰਡਾ, ਫਾਗੁ ਕਰਮਾਲੀ, ਪੂਰਨ ਮਹਿਤੋ, ਨਾਗੇਸ਼ਵਰ ਮਹਿਤੋ ਅਤੇ ਬਲਵੰਤ ਕੁਮਾਰ ਵੀ ਸਰੀਰ ਦੇ ਕਿਸੇ ਨਾ ਕਿਸੇ ਅੰਗ ਤੋਂ ਲਾਚਾਰ ਹਨ। ਇਸ ਦੇ ਬਾਵਜੂਦ ਇਨ੍ਹਾਂ ਦਾ ਸਮੂਹ ਰਾਸ਼ਨ ਦੁਕਾਨ ਚਲਾਉਂਦਾ ਹੈ। ਨਾਰਾਇਣ ਕੁਮਾਰ ਮਹਿਤੋ ਬਿਰਸਾ ਅਪਾਹਜ ਸਹਾਇਤਾ ਸਮੂਹ ਦੇ ਸਕੱਤਰ ਹਨ।

ਪੋਲੀਓ ਕਾਰਨ ਬਚਪਨ ‘ਚ ਹੀ ਉਹ ਆਪਣੇ ਪੈਰਾਂ ਤੋਂ ਲਾਚਾਰ ਹੋ ਗਏ ਸਨ।

ਝਾਰਖੰਡ, ਅਪਾਹਜਅਪਾਹਜਾਂ ਦਾ ਇਹ ਸਮੂਹ ਹੁਣ ਆਪਣੇ ਪਿੰਡਾਂ ਦੇ ਡੇਢ ਸੌ ਤੋਂ ਵੀ ਵੱਧ ਪਰਿਵਾਰਾਂ ਨੂੰ ਸਰਕਾਰੀ ਰਾਸ਼ਨ ਉਪਲਬਧ ਕਰਾਉਂਦਾ ਹੈ ਪੈਦਲ ਚੱਲਣ ਲਈ ਬੇਸ਼ੱਕ ਉਨ੍ਹਾਂ ਨੂੰ ਸਹਾਰੇ ਦੀ ਲੋੜ ਪੈਂਦੀ ਹੈ ਪਰ ਸਕੂਟੀ ਨਾਲ ਬਣੀ ਟਰਾਈਸਾਈਕਲ ਦੇ ਸਹਾਰੇ ਉਹ ਰਾਸ਼ਨ ਗੋਦਾਮ ਤੱਕ ਚਲੇ ਜਾਂਦੇ ਹਨ। ਉੱਥੋਂ ਗੱਡੀ ‘ਤੇ ਰਾਸ਼ਨ ਲੋਡ ਕਰਵਾ ਕੇ ਇਸ ਨੂੰ ਪਿੰਡ ਤੱਕ ਲਿਆਉਣਾ ਉਨ੍ਹਾਂ ਦੀ ਜ਼ਿੰਮੇਵਾਰੀ ਹੈ।

ਕਿਵੇਂ ਕਰਦੇ ਹਨ ਕੰਮ

ਨਾਰਾਇਣ ਮਹਿਤੋ ਨੇ ਬੀਬੀਸੀ ਨੂੰ ਦੱਸਿਆ, “ਜਿਸ ਦੀਆਂ ਅੱਖਾਂ ਨਹੀਂ ਹਨ, ਉਹ ਅੱਖਾਂ ਵਾਲਿਆਂ ਦੀ ਮਦਦ ਨਾਲ ਭਾਰ ਚੁੱਕ ਲੈਂਦੇ ਹਨ।” “ਜਿਸ ਦੇ ਹੱਥ ਨਹੀਂ ਹਨ, ਉਹ ਅੱਖਾਂ ਵਾਲਿਆਂ ਦਾ ਇਸਤੇਮਾਲ ਕਰਕੇ ਰਾਸ਼ਨ ਦਾ ਵਜ਼ਨ ਕਰਾਉਂਦਾ ਹੈ। ਪੈਰਾਂ ਤੋਂ ਲਾਚਾਰ ਵਿਅਕਤੀ ਹਿਸਾਬ-ਕਿਤਾਬ ਕਰ ਲੈਂਦਾ ਹੈ।”

ਝਾਰਖੰਡ, ਅਪਾਹਜ
ਲੋਕ ਇਨ੍ਹਾਂ ਦੀਆਂ ਮਿਸਾਲਾਂ ਦਿੰਦੇ ਹਨ

“ਤਾਂ ਕੋਈ ਗਾਹਕ ਦੇ ਅੰਗੂਠੇ ਦਾ ਮਿਲਾਨ ਅਤੇ ਉਨ੍ਹਾਂ ਕੋਲੋਂ ਪੈਸੇ ਲੈਣ ਦਾ ਕੰਮ ਕਰਦਾ ਹੈ। ਇਸੇ ਤਰ੍ਹਾਂ ਅਸੀਂ ਇੱਕ-ਦੂਜੇ ਦੀ ਅਪਾਹਜਤਾ ਨੂੰ ਖਾਰਿਜ ਕਰਕੇ ਆਪਣਾ ਕੰਮ ਕਰ ਲੈਂਦੇ ਹਾਂ।”

ਗਾਹਕ ਦੀ ਖੁਸ਼ੀ

ਸੀਤਾ ਦੇਵੀ ਦਾ ਰਾਸ਼ਨ ਕਾਰਡ ਇਨ੍ਹਾਂ ਦੀ ਦੁਕਾਨ ਨਾਲ ਸਬੰਧਤ ਹੈ।

ਉਨ੍ਹਾਂ ਨੇ ਬੀਬੀਸੀ ਨੂੰ ਕਿਹਾ, “ਮੈਂ ਹਰ ਮਹੀਨੇ ਇੱਥੋਂ ਰਾਸ਼ਨ ਲੈ ਕੇ ਜਾਂਦੀ ਹਾਂ। ਇਹ ਲੋਕ ਤਰੀਕੇ ਨਾਲ ਆਪਣਾ ਕੰਮ ਨਿਪਟਾਉਂਦੇ ਹਨ, ਅਜਿਹਾ ਕੰਮ ਸ਼ਾਇਦ ਸਰੀਰਕ ਤੌਰ ‘ਤੇ ਸਮਰੱਥ ਲੋਕ ਵੀ ਨਾ ਕਰ ਸਕਣ।”

ਝਾਰਖੰਡ, ਅਪਾਹਜ

“ਮੈਨੂੰ ਖੁਸ਼ੀ ਹੈ ਕਿ ਇਨ੍ਹਾਂ ਲੋਕਾਂ ਨੇ ਅਪਾਹਜਤਾ ਤੋਂ ਹਾਰ ਨਹੀਂ ਮੰਨੀ। ਹੁਣ ਜਦੋਂ ਇੱਕ-ਦੂਜੇ ਦੀ ਮਦਦ ਨਾਲ ਇਹ ਸਾਨੂੰ ਰਾਸ਼ਨ ਦਿੰਦੇ ਹਨ ਤਾਂ ਸਾਡੀਆਂ ਅੱਖਾਂ ਸ਼ਰਧਾ ਨਾਲ ਝੁਕ ਜਾਂਦੀਆਂ ਹਨ।”

ਕਿਵੇਂ ਮਿਲਿਆ ਲਾਈਸੈਂਸ

ਆਪਣੀ ਸਹਾਇਤਾਂ ਆਪ ਕਰਨ ਵਾਲੇ ਸਮੂਹਾਂ ਦੀ ਨਿਗਰਾਨੀ ਕਰਨ ਵਾਲੀ ਸੰਸਥਾ ਜੇਐਸਐਲਪੀਐਸ ਦੇ ਪ੍ਰਗੋਰਾਮ ਮੈਨੇਜਰ ਕੁਮਾਰ ਨੇ ਦੱਸਿਆ ਕਿ ਸਰਕਾਰ ਨੇ ਬਾਰੀਡੀਹ ਪਿੰਡ ‘ਚ ਰਾਸ਼ਨ ਦੁਕਾਨ ਦੀ ਵੰਡ ਲਈ ਇਸ਼ਤਿਹਾਰ ਕੱਢਿਆ ਸੀ।

“ਇਸ ਸਮੂਹ ਨੇ ਇਸ ਲਈ ਅਪਲਾਈ ਕੀਤਾ ਕਿਉਂਕਿ ਇਹ ਅਪਾਹਜ ਸਨ, ਲਿਹਾਜਾ ਸੂਬੇ ਦੇ ਡਿਸੇਬਿਲਿਟੀ ਕਮਿਸ਼ਨਰ ਸਤੀਸ਼ ਚੰਦਰਾ ਨੇ ਖ਼ੁਦ ਇਸ ਵਿੱਚ ਦਿਲਚਸਪੀ ਲਈ ਅਤੇ ਇਨ੍ਹਾਂ ਨੂੰ ਲਾਈਸੈਂਸ ਮਿਲ ਗਿਆ।”

“ਰਾਸ਼ਨ ਦੀ ਦੁਕਾਨ ਦੇ ਸੰਚਾਲਨ ਨਾਲ ਹੀ ਹਫ਼ਤਾਵਾਰੀ ਬਚਤ ਕਰਕੇ ਇਹ ਲੋਕ ਇੱਕ-ਦੂਜੇ ਦੀ ਆਰਥਿਕ ਸਹਾਇਤਾ ਵੀ ਕਰਦੇ ਹਨ।”

ਝਾਰਖੰਡ, ਅਪਾਹਜ
ਇਹ ਸਾਰੇ ਇੱਕ-ਦੂਜੇ ਦੀ ਸਹਾਇਤਾ ਕਰਦੇ ਹਨ

“ਕਿਉਂਕਿ, ਇਨ੍ਹਾਂ ਦਾ ਰਜਿਸਟਰ ਅਪਡੇਟ ਹੈ, ਇਸ ਲਈ ਲੋਨ ਮਿਲਣ ‘ਚ ਵੀ ਆਸਾਨੀ ਹੁੰਦੀ ਹੈ। ਅਜਿਹੇ ‘ਚ ਇਹ ਸਮੂਹ ਸਾਡੇ ਲਈ ਮਾਡਲ ਬਣ ਗਿਆ ਹੈ।”

ਹੋਰ ਕਿੰਨੇ ਅਪਾਹਜ

ਇਸ ਸਮੂਹ ਨੇ ਓਰਮਾਂਝੀ ਬਲਾਕ ਦੇ ਕੁੱਲ 1033 ਅਪਾਹਜਤਾ ਦਾ ਡਾਟਾਬੇਸ ਤਿਆਰ ਕੀਤਾ ਹੈ।

ਇਨ੍ਹਾਂ ਦੀ ਤੈਅ ਸਮੇਂ ਦੌਰਾਨ ਮੁਲਾਕਾਤ ਹੁੰਦੀ ਹੈ ਅਤੇ ਅਪਾਹਜਾਂ ਨੂੰ ਮਿਲਣ ਵਾਲੇ ਮਹੀਨੇ ਦੇ 600 ਰੁਪਏ ਪੈਨਸ਼ਨ ਅਤੇ ਦੂਜੀਆਂ ਸਰਕਾਰੀ ਯੋਜਨਾਵਾਂ ਨੂੰ ਪ੍ਰਾਪਤ ਕਰਨ ‘ਚ ਇਹ ਇੱਕ-ਦੂਜੇ ਦੀ ਸਹਾਇਤਾ ਵੀ ਕਰਦੇ ਹਨ।

Leave a Reply

Your email address will not be published. Required fields are marked *