ਲੂਣ ਨਾਲ ਕਰੋ ਮੇਲ, ਦਿਉ ਅਪਣੀਆਂ ਜੜ•ਾਂ ‘ਚ ਤੇਲ

ਨਵੀਂ ਦਿੱਲੀ : ਮਸਾਲਿਆਂ ‘ਚ ਘੋੜਿਆਂ ਦੀ ਲਿੱਦ ਤੇ ਦੁੱਧ ‘ਚ ਯੂਰੀਆ ਮਿਲਾਕੇ ਵੇਚਣ ਵਿੱਚ ਤਾਂ ਪਹਿਲਾ ਹੀ ਕੋਈ ਸਾਡਾ ਸਾਨੀ ਨਹੀਂ ਪਰ ਹੁਣ ਲੂਣ ਵਿੱਚ ਪਲਾਸਟਿਕ ਪਾ ਕੇ ਵੇਚਣ ਦੇ ਮਾਮਲੇ ਨਾਲ ਸ਼ਾਇਦ ਸਾਡਾ ਨਾਂ ਗਿਨੀਜ਼ ਬੁੱਕ ਵਿੱਚ ਦਰਜ ਹੋ ਜਾਵੇਂਗਾ । ਦੇਸ਼ ਵਿੱਚ ਬਹੁਤ ਸਾਰੀਆਂ ਕੰਪਨੀਆਂ ਲੂਣ ਵਿੱਚ ਪਲਾਸਟਿਕ ਮਲਾ ਕੇ ਵੇਚ ਰਹੀਆ ਹਨ ਆਈ . ਆਈ .ਟੀ ਮੁਬੰਈ ਦੀ ਖੋਜ਼ ਵਿੱਚ ਦੇਖਿਆ ਗਿਆ ਕਿ ਬਹੁਤ ਸਾਰੀਆਂ ਕੰਪਨੀਆਂ ਲੂਣ ਵਿੱਚ ਮਾਈਕ੍ਰੋਪਲਾਸਟਿਕ ਪਾ ਕੇ ਵੇਚ ਰਹੀਆਂ ਹਨ ਅਸਲ ਵਿੱਚ ਮਈਕ੍ਰੋਪਲਾਸਟਿਕ ਦੇ ਛੋਟੇ ਛੋਟੇ ਕਣ ਹੁੰਦੇ ਹਨ ਜਿਸ ਦਾ ਅਕਾਰ ਪੰਜ ਮੀਲੀਮੀਟਰ ਤੋਂ ਵੀ ਘੱਟ ਹੁੰਦਾ ਹੈ। ਪਰਖੇ ਗਏ ਨਮੂਨਿਆਂ ਵਿੱਚ ਮਾਈਕ੍ਰੋਪਲਾਸਟਿਕ ਦੇ 626 ਕਣ ਮਿਲੇ । ਇਹਨਾਂ ਵਿੱਚੋਂ 63 ਫੀਸਦੀ ਕਣ ਛੋਟੇ ਛੋਟੇ ਟੁਕੜਿਆਂ ਦੇ ਰੂਪ ਵਿੱਚ ਸਨ ਅਤੇ 37 ਫਾਈਬਰ ਦੇ ਰੂਪ ਵਿੱਚ ਸਨ ।ਇੱਕ ਕਿਲੋ ਲੂਣ ਵਿੱਚ 63. 76 ਮਾਈਕ੍ਰੋਪਲਾਸਟਿਕ ਮਿਲਿਆ ।

Leave a Reply

Your email address will not be published. Required fields are marked *