ਚੰਡੀਗੜ੍ਹ ਤੋਂ ਸੀਨੀਅਰ ਕੈਮਰਾਮੈਨ ਸੰਤੋਖ ਸਿੰਘ ਨਹੀਂ ਰਹੇ

Santokh singh Taya ji

ਚੰਡੀਗੜ੍ਹ :  ਮੋਹਾਲੀ ਤੋਂ ਛਪਦੇ ਪੰਜਾਬੀ ਅਖਬਾਰ ਰੋਜਾਨਾ ਸਪੋਕਸਮੈਨ ਵਿਚ ਬਤੌਰ ਫੋਟੋਗ੍ਰਾਫ਼ਰ ਦੇ ਤੌਰ ਤੇ ਪੱਤਰਕਾਰੀ ਦੀਆਂ ਸੇਵਾਵਾਂ ਨਿਭਾਉਣ ਵਾਲੇ ਸੰਤੋਖ ਸਿੰਘ ਅੱਜ ਸਵੇਰੇ ਇਸ ਫਾਨੀ ਦੁਨੀਆ ਨੂੰ ਅਲਵਿਦਾ ਕਹਿ ਗਏ। ਸੰਤੋਖ ਸਿੰਘ ਜਿਨ੍ਹਾਂ ਨੂੰ ਤਾਇਆ ਜੀ ਦੇ ਨਾਮ ਨਾਲ ਵਧੇਰੇ ਕਰ ਕੇ ਜਾਣਿਆ ਜਾਂਦਾ ਸੀ, ਪਿਛਲੇ ਕੁਝ ਸਮੇਂ ਤੋਂ ਕੈਂਸਰ ਦੀ ਬਿਮਾਰੀ ਜੂਝ ਰਹੇ ਸਨ। ਇਹ ਦੁਖ ਭਰੀ ਖਬਰ ਉਨ੍ਹਾਂ ਦੇ ਬੱਚਿਆਂ ਇੰਦਰਜੀਤ ਸਿੰਘ ਅਤੇ ਸਰਬਜੀਤ ਕੌਰ ਨੇ ਦਿੰਦਿਆਂ ਦੱਸਿਆ ਕਿ ਉਹ ਕੈਂਸਰ ਦੀ ਚੌਥੀ ਸਟੇਜ ਤੇ ਸਨ ਤੇ ਅੱਜ ਸਵੇਰੇ ਉਹ ਅਕਾਲ ਚਲਾਣਾ ਕਰ ਗਏ। ਉਨ੍ਹਾਂ ਦਾ ਅੰਤਿਮ ਸਸਕਾਰ ਅੱਜ 12.30 ਵਜੇ ਸੈਕਟਰ 25, ਚੰਡੀਗੜ੍ਹ ਦੇ ਸਮਸਾਨਘਾਟ ਵਿਖੇ ਕੀਤਾ ਜਾਵੇਗਾ। ਇਸ ਸਮੇਂ ਤਾਇਆ ਜੀ ਰੋਜ਼ਾਨਾ ਸਪੋਕਸਮੈਨ ਦੇ ਚੀਫ ਫੋਟੋ ਜਰਨਲਿਸਟ ਸਨ। ਉਨ੍ਹਾਂ ਨੇ ਪਹਿਲਾਂ ਪੰਜਾਬ ਰਾਜ ਉਦਯੋਗ ਐਕਸਪੋਰਟ ਕਾਰਪੋਰੇਸ਼ਨ PSIEC, ਸੈਕਟਰ 17,ਚੰਡੀਗੜ੍ਹ ਵਿੱਚ ਬਤੌਰ ਟਰੇਸਰ, ਨਕਸ਼ਾ ਨਵੀਸ ਨੌਕਰੀ ਕੀਤੀ ਪਰ ਉਹ ਕਾਰਟੂਨ, ਚਿੱਤਰਕਾਰੀ ਵਿਚ ਬਹੁਤ ਪ੍ਰਵੀਨ ਸਨ। ਉਨ੍ਹਾਂ ਨੇ ਸੈਕਟਰ 22 ਵਿਚ ਛਪਦੇ ਨਾਇਸਟੀ ਮੈਗਜ਼ੀਨ ਵਿੱਚ ਫੋਟੋਗ੍ਰਾਫੀ ਕੀਤੀ ਬਾਅਦ ਵਿਚ ਪੰਜਾਬ ਕੇਸਰੀ ਗਰੁੱਪ ਵਿਚ ਲੰਮੀ ਚੰਡੀਗੜ੍ਹ ਤੋਂ ਨੌਕਰੀ ਕੀਤੀ। ਜਦੋਂ ਰੋਜ਼ਾਨਾ ਸਪੋਕਸਮੈਨ ਸ਼ੁਰੂ ਹੋਇਆ ਉਹ ਬਾਨੀ ਪ੍ਰੈਸ ਫੋਟੋ ਜਰਨਲਿਸਟ ਸਨ ਅਤੇ ਚੰਡੀਗੜ੍ਹ ਤੋਂ ਪ੍ਰਮੁੱਖਤਾ ਨਾਲ ਛਪੇ।

Leave a Reply

Your email address will not be published. Required fields are marked *