ਕੁੱਝ ਕਹਿਣ ਨੂੰ ਜੀਅ ਨੀ ਕਰਦਾ, ਇੱਥੇ ਤਾਂ ਸਭ ਚੱਕੀ ਫਿਰਦੇ ਪਰਦਾ

ਉਸ ਨੇ ਆਪਣਾ ਬੈੱਡਰੂਮ ਸ਼ੇਅਰ ਕਰਨ ਦੀ ਪੇਸ਼ਕਸ਼ ਕੀਤੀ ਅਤੇ ਉਹ ਵੀ ਬਿਨਾਂ ਕਿਸੇ ਕਿਰਾਏ ਦੇ…ਪਰ ਇੱਕ ਸ਼ਰਤ ਸੀ? ਮੈਨੂੰ ਇਸ ਆਸਰੇ ਦੀ ਕੀਮਤ ਉਸ ਨਾਲ ਸੈਕਸ ਕਰਕੇ ਚੁਕਾਉਣ ਲਈ ਕਿਹਾ ਗਿਆ।

ਲੰਡਨ ਵਿੱਚ ਰੈਂਟ ਫੌਰ ਸੈਕਸ ਚੱਲ ਰਿਹਾ ਸੀ, ਜਿਸ ਵਿੱਚ ਕੁਝ ਮਕਾਨ ਮਾਲਿਕ ਕਿਰਾਏਦਾਰਾਂ ਤੋਂ ਮਕਾਨ ਦੇਣ ਦੇ ਬਦਲੇ ਸੈਕਸ ਦੀ ਮੰਗ ਕਰ ਰਹੇ ਸੀ। ਬੀਬੀਸੀ ਥ੍ਰੀ ਦੀ ਡਾਕੂਮੈਂਟਰੀ ਦੇ ਲਈ ਮੈਂ ਇਹ ਪੜਤਾਲ ਕਰਨੀ ਸੀ ਕਿ ਇਹ ਸੈਕਸ ਰੈਕਟ ਆਖਿਰ ਕਿਸ ਪੈਮਾਨੇ ‘ਤੇ ਚੱਲ ਰਹਾ ਹੈ ਅਤੇ ਇਸ ਸਿਲਸਿਲੇ ਵਿੱਚ ਮੈਂ ਇੱਕ ਅੰਡਰਕਵਰ ਆਪਰੇਸ਼ਨ ‘ਤੇ ਗਈ।

ਮੈਂ ਜਿਸ ਸ਼ਖਸ ਦੇ ਰੂਬਰੂ ਹੋਈ ਸੀ, ਉਸ ਦੇ ਲਈ ਮੈਂ 24 ਸਾਲ ਦੀ ਨਰਸਿੰਗ ਦੀ ਵਿਦਿਆਰਥਣ ਸੀ ਅਤੇ ਜਿਸ ਕੋਲ ਰਹਿਣ ਦੇ ਲਈ ਕੋਈ ਛੱਤ ਨਹੀਂ ਸੀ।

ਪੂਰੇ ਬ੍ਰਿਟੇਨ ਵਿੱਚ ਅਜਿਹੇ ਇਸ਼ਤਿਹਾਰ ਦਿੱਤੇ ਜਾਂਦੇ ਹਨ
ਫੋਟੋ ਕੈਪਸ਼ਨ ਪੂਰੇ ਬ੍ਰਿਟੇਨ ਵਿੱਚ ਅਜਿਹੇ ਇਸ਼ਤਿਹਾਰ ਦਿੱਤੇ ਜਾਂਦੇ ਹਨ

ਉਹ ਲੰਡਨ ਦੇ ਜਿਸ ਘਰ ਵਿੱਚ ਰਹਿੰਦਾ ਸੀ, ਉੱਥੇ ਹੋਰ ਲੋਕ ਵੀ ਉਸ ਦੇ ਨਾਲ ਰਹਿੰਦੇ ਸੀ ਪਰ ਫਿਰ ਵੀ ਉਸ ਨੇ ਕਿਹਾ ਕਿ ਬਾਕੀ ਲੋਕਾਂ ਨੂੰ ਕੋਈ ਦਿੱਕਤ ਨਹੀਂ ਹੋਵੇਗੀ। ਬਸ ਇੰਨਾ ਕਹਿਣਾ ਹੋਵੇਗਾ ਕਿ ਮੈਂ ਉਸ ਦੀ ਗਰਲਫਰੈਂਡ ਹਾਂ। ਜਦੋਂ ਮੈਂ ਹਿਚਕਿਚਾਹਟ ਦਿਖਾਈ ਤਾਂ ਉਸ ਨੇ ਮੈਨੂੰ ਮਨਾਉਣ ਦੀ ਕੋਸ਼ਿਸ਼ ਕੀਤੀ।

ਉਸ ਵਿਅਕਤੀ ਨੇ ਕਿਹਾ, “ਔਨਲਾਈਨ ਰੂਮ ਆਫਰ ਕਰਨ ਵਾਲੇ ਵੱਧ ਉਮਰ ਦੇ ਲੋਕਾਂ ਨਾਲੋਂ ਮੈਂ ਬਿਹਤਰ ਬਦਲ ਹਾਂ। ਬਹੁਤ ਮਜ਼ਾ ਆਵੇਗਾ ਮੇਰਾ ਯਕੀਨ ਕਰੋ।”

ਰੈਂਟ ਫਾਰ ਸੈਕਸ

ਇਸ ਸ਼ਹਿਰ ਵਿੱਚ ਉਹ ਕੋਈ ਇਕੱਲਾ ਵਿਅਕਤੀ ਨਹੀਂ ਸੀ, ਜੋ ਰੈਂਟ ਫੌਰ ਸੈਕਸ ਦੀ ਆਫ਼ਰ ਕਰ ਰਿਹਾ ਸੀ। ਮੈਂ ਇੱਕ ਮਸ਼ਹੂਰ ਇਸ਼ਤਿਹਾਰਾਂ ਵਾਲੀ ਵੈੱਬਸਾਈਟ ਵੀ ਚੈੱਕ ਕੀਤੀ। ਦਰਜਨਾਂ ਅਜਿਹੇ ਇਸ਼ਤਿਹਾਰ ਸਾਹਮਣੇ ਆ ਗਏ, ਜੋ ‘ਐਡਲਟ ਅਰੇਂਜਮੈਂਟਸ’ ਦੇ ਬਦਲੇ ਕਮਰੇ ਦੀ ਪੇਸ਼ਕਸ਼ ਕਰ ਰਹੇ ਸੀ।

ਅਜਿਹੇ ਇਸ਼ਤਿਹਾਰਾਂ ਦਾ ਦਾਇਰਾ ਪੂਰੇ ਬਰਤਾਨੀਆ ਵਿੱਚ ਫੈਲਿਆ ਹੋਇਆ ਸੀ। ਹਰ ਛੋਟੇ-ਵੱਡੇ ਸ਼ਹਿਰ ਵਿੱਚ ਅਜਿਹੇ ਲੋਕ ਮੌਜੂਦ ਸਨ।

ਮੈਂ ਇਨ੍ਹਾਂ ਇਸ਼ਤਿਹਾਰਾਂ ਦੇ ਪ੍ਰਤੀ ਦਿਲਚਸਪੀ ਦਿਖਾਉਣੀ ਸ਼ੁਰੂ ਕਰ ਦਿੱਤੀ। ਕੁਝ ਹੀ ਮਿੰਟ ਬੀਤੇ ਸੀ ਕਿ ਇੱਕ ਜਵਾਬ ਆਇਆ। ਇਸ ਜਵਾਬ ਵਿੱਚ ਸਾਫ਼ ਤੌਰ ‘ਤੇ ਸੈਕਸ ਲਈ ਇਸ਼ਾਰਾ ਸੀ। ਇੱਕ ਮਕਾਨ ਮਾਲਿਕ ਨੇ ਫੌਰਨ ਮੇਰੀ ਬੌਡੀ ਅਤੇ ਮੇਰੀ ਬ੍ਰਾਅ ਦਾ ਸਾਈਜ਼ ਪੁੱਛਿਆ।

ਇੱਕ ਹੋਰ ਵਿਅਕਤੀ ਨੇ ਕਿਹਾ ਕਿ ਜਦੋਂ ਤੱਕ ਮੈਂ ਅਡਲਟ ਅਰੇਂਜਮੈਂਟ ਲਈ ਖੁਸ਼ੀ ਨਾਲ ਰਾਜ਼ੀ ਨਹੀਂ ਹੋ ਜਾਂਦੀ, ਅਸੀਂ ਵੱਟਸਐਪ ‘ਤੇ ਗੱਲਬਾਤ ਜਾਰੀ ਰੱਖ ਸਕਦੇ ਹਾਂ।

ਮੈਂ ਅਜਿਹੇ ਕਈ ਮਕਾਨ ਮਾਲਿਕਾਂ ਨੂੰ ਮਿਲੀ ਜਿਨ੍ਹਾਂ ਨੇ ਮੈਨੂੰ ਹੈਰਾਨ ਕਰ ਦਿੱਤਾ। ਸਾਰੇ ਲੋਕ ਵੱਖ-ਵੱਖ ਪਿਛੋਕੜ ਤੋਂ ਸਨ।ਇੱਕ ਵਿਅਕਤੀ ਦੀ ਉਮਰ 24 ਸਾਲ ਸੀ ਤੇ ਦੂਜਾ ਮੈਨੂੰ ਆਪਣੀ ਧੀ ਦਾ ਕਮਰਾ ਦੇਣ ਦੀ ਪੇਸ਼ਕਸ਼ ਰਿਹਾ ਸੀ, ਉਸ ਦੀ ਧੀ ਯੂਨੀਵਰਸਿਟੀ ਵਿੱਚ ਪੜ੍ਹ ਰਹੀ ਸੀ।

ਤੀਜੇ ਨੇ ਕਿਹਾ ਕਿ ਮੈਂ ਉਸ ਕੈਬਿਨ ਵਿੱਚ ਰਹਿ ਸਕਦੀ ਹਾਂ ਜੋ ਉਸ ਦੇ ਬੰਗਲੇ ਦੇ ਪਿੱਛੇ ਵਾਲੇ ਗਾਰਡਨ ਵਿੱਚ ਹੈ। ਸ਼ਰਤ ਇਹੀ ਸੀ ਕਿ ਬਦਲੇ ਵਿੱਚ ਮੈਨੂੰ ਉਸ ਦੇ ਨਾਲ ਸੈਕਸ ਕਰਨਾ ਪਵੇਗਾ।

ਮੈਂ ਜਿਨ੍ਹਾਂ ਮਕਾਨ ਮਾਲਿਕਾਂ ਨੂੰ ਮਿਲੀ, ਉਨ੍ਹਾਂ ਵਿੱਚ ਜ਼ਿਆਦਾਤਰ ਇਕੱਲੇ ਰਹਿਣ ਵਾਲੇ ਲੋਕ ਸਨ ਪਰ ਲੰਡਨ ਵਿੱਚ ਇੱਕ ਸ਼ਖਸ ਨੇ ਕਿਹਾ ਕਿ ਉਸ ਦੇ ਘਰ ਵਿੱਚ ਹੋਰ ਲੋਕ ਵੀ ਰਹਿੰਦੇ ਹਨ ਅਤੇ ਮੈਨੂੰ ਉਸ ਦੀ ਗਰਲਫਰੈਂਡ ਦੱਸਣਾ ਹੋਵੇਗਾ।

ਬਿਜ਼ਨਸ ਦਾ ਲੈਣ-ਦੇਣ

ਸਕੌਟਲੈਂਡ ਵਿੱਚ ਮੈਂ ਜਿਸ ਵਿਅਕਤੀ ਨੂੰ ਮਿਲੀ ਸੀ, ਉਸ ਦੀ ਉਮਰ ਕੋਈ 24 ਸਾਲ ਦੀ ਸੀ। ਉਹ ਹਰ ਦੂਜੇ ਦਿਨ ਸੈਕਸ ਕਰਨਾ ਚਾਹੁੰਦਾ ਸੀ ਪਰ ਸੈਕਸ ਵਿੱਚ ਇਮੋਸ਼ਨ ਵਾਲੀ ਗੱਲ ਨਾਲ ਇਤਫਾਕ ਨਹੀਂ ਰੱਖਦਾ ਸੀ। ਉਸ ਨੇ ਕਿਹਾ, “ਮੈਂ ਇਸ ਨੂੰ ਵਪਾਰਕ ਲੈਣ-ਦੇਣ ਦੇ ਤੌਰ ‘ਤੇ ਦੇਖਦਾ ਹਾਂ।”

ਮੈਂ ਉਨ੍ਹਾਂ ਦੇ ਸਾਹਮਣੇ ਖੁਦ ਨੂੰ ਲਾਚਾਰ ਕੁੜੀ ਵਜੋਂ ਪੇਸ਼ ਕਰ ਰਹੀ ਸੀ, ਜਿਸ ਕੋਲ ਪੈਸੇ ਨਹੀਂ ਸਨ ਅਤੇ ਰਹਿਣ ਲਈ ਕੋਈ ਟਿਕਾਣਾ ਵੀ ਨਹੀਂ ਸੀ।ਮੈਂ ਹੈਰਾਨ ਸੀ ਕਿ ਇਹ ਮਕਾਨ ਮਾਲਿਕ ਕਿਸ ਬੇਸ਼ਰਮੀ ਨਾਲ ਮੈਨੂੰ ਰਹਿਣ ਦੀ ਥਾਂ ਲਈ ਆਪਣੇ ਨਾਲ ਸੌਣ ਲਈ ਕਹਿ ਰਹੇ ਹਨ।

ਉਨ੍ਹਾਂ ਨੂੰ ਇਸ ਬਾਰੇ ਪ੍ਰਵਾਹ ਨਹੀਂ ਸੀ ਕਿ ਜੋ ਸ਼ਰਤ ਮੈਨੂੰ ਉਹ ਪੂਰੀ ਕਰਨ ਵਾਸਤੇ ਕਹਿ ਰਹੇ ਹਨ, ਉਸ ਦਾ ਮੇਰੇ ‘ਤੇ ਕੀ ਅਸਰ ਪਵੇਗਾ।

ਹਕੀਕਤ ਤਾਂ ਇਹ ਸੀ ਕਿ ਵਧੇਰੇ ਮਕਾਨ ਮਾਲਿਕਾਂ ਨੂੰ ਅਹਿਸਾਸ ਨਹੀਂ ਸੀ ਕਿ ਉਹ ਕੁਝ ਗਲਤ ਕਰ ਰਹੇ ਹਨ।

ਉਨ੍ਹਾਂ ਨੂੰ ਇਹ ਗੱਲ ਸਮਝ ਨਹੀਂ ਆ ਰਹੀ ਸੀ ਕਿ ‘ਰੈਂਟ ਫੌਰ ਸੈਕਸ’ ਵਾਲੇ ਇਸ਼ਤਿਹਾਰ ਗੈਰ – ਕਾਨੂੰਨੀ ਹੋ ਸਕਦੇ ਹਨ।

ਕਿਸੇ ਘਰ ਵਿੱਚ ਕਮਰਾ ਦੇਣ ਦੇ ਬਦਲੇ ਸੈਕਸ ਦੀ ਮੰਗ ਦੇਹ ਵਪਾਰ ਨੂੰ ਉਤਸ਼ਾਹਤ ਕਰਨਾ ਕਰਾਰ ਦਿੱਤਾ ਜਾ ਸਕਦਾ ਹੈ। ਇੰਗਲੈਂਡ ਅਤੇ ਵੇਲਜ਼ ਵਿੱਚ ਇਸ ਦੇ ਲਈ ਸੱਤ ਸਾਲ ਦੀ ਸਜ਼ਾ ਦੀ ਤਜਵੀਜ਼ ਹੈ।

ਜਦੋਂ ਮੈਂ ਇਨ੍ਹਾਂ ਮਕਾਨ ਮਾਲਿਕਾਂ ਨਾਲ ਮੁਲਾਕਾਤ ਤੋਂ ਬਾਅਦ ਉਨ੍ਹਾਂ ਨੂੰ ਬੀਬੀਸੀ – ਥ੍ਰੀ ਦੀ ਇਸ ਪੜਤਾਲ ਦੇ ਬਾਰੇ ਲਿਖਿਆ ਅਤੇ ਉਨ੍ਹਾਂ ਤੋਂ ਪੱਖ ਜਾਣਨ ਦੀ ਕੋਸ਼ਿਸ਼ ਕੀਤੀ ਤਾਂ ਕੇਵਲ ਦੋ ਹੀ ਲੋਕਾਂ ਨੇ ਜਵਾਬ ਦਿੱਤਾ।

ਇੱਕ ਨੇ ਜਵਾਬ ਦਿੱਤਾ ਕਿ ਉਹ ਰਜ਼ਾਮੰਦੀ ਨਾਲ ਸੈਕਸ ਦੇ ਲਈ ਸਹਿਮਤੀ ਲੈ ਰਿਹਾ ਸੀ ਅਤੇ ਉਸ ਨੇ ਕੋਈ ਗਲਤ ਕੰਮ ਨਹੀਂ ਕੀਤਾ ਹੈ।

ਇੱਕ ਹੀ ਬਿਸਤਰ ‘ਤੇ ਸੌਣਾ

ਦੂਜੇ ਸ਼ਖਸ ਨੇ ਕਿਹਾ ਕਿ ਉਹ ਸਿਰਫ਼ ਘਰ ਵਿੱਚ ਨਾਲ ਰਹਿਣ ਲਈ ਕਹਿ ਰਹੇ ਸੀ, ਜਿਸ ਵਿੱਚ ਉਹ ਮੈਨੂੰ ਆਪਣੇ ਸੌਫੇ ‘ਤੇ ਮੁਫ਼ਤ ਵਿੱਚ ਰਹਿਣ ਲਈ ਇਜਾਜ਼ਤ ਦੇਣ ਵਾਲਾ ਸੀ।

ਪਰ ਸੱਚ ਇਹੀ ਹੈ ਕਿ ਜੋ ਲੋਕ ਇਨ੍ਹਾਂ ਇਸ਼ਤਿਹਾਰਾਂ ਦੇ ਜਾਲ ਵਿੱਚ ਫਸ ਰਹੇ ਹਨ, ਉਨ੍ਹਾਂ ਦੀ ਸਥਿਤੀ ਖਰਾਬ ਹੈ, ਉਨ੍ਹਾਂ ਕੋਲ ਰਹਿਣ ਲਈ ਕੋਈ ਟਿਕਾਣਾ ਨਹੀਂ ਹੈ।

ਮੈਂ ਇੱਕ ਅਜਿਹੀ ਕੁੜੀ ਨੂੰ ਮਿਲੀ ਜਿਸ ਨੇ ‘ਰੈਂਟ ਫੌਰ ਸੈਕਸ’ ਦਾ ਸਹਾਰਾ ਲਿਆ ਸੀ’। ਉਸ ਵੇਲੇ ਉਹ 20 ਸਾਲ ਦੀ ਸੀ।

ਜਦੋਂ ਤੱਕ ਉਹ ਉਸ ਘਰ ਵਿੱਚ ਗਈ ਨਹੀਂ ਸੀ ਉਦੋਂ ਤੱਕ ਉਸ ਨੂੰ ਅਹਿਸਾਸ ਨਹੀਂ ਸੀ ਕਿ ਉਸ ਨੇ ਕਿਹੋ ਜਿਹਾ ਸੌਦਾ ਕੀਤਾ ਹੈ, ਜਿਸ ਵਿੱਚ ਮਕਾਨ ਮਾਲਿਕ ਨਾਲ ਇੱਕੋ ਬਿਸਤਰ ‘ਤੇ ਸੌਣਾ ਸੀ।

ਉਸ ਨੇ ਮਕਾਨ ਮਾਲਿਕ ਨੂੰ ਕਿਹਾ ਵੀ ਕਿ ਉਹ ਉਸ ਨਾਲ ਸੌਣਾ ਨਹੀਂ ਚਾਹੁੰਦੀ ਪਰ ਇਸ ਦੇ ਬਾਵਜੂਦ ਉਹ ਉਸ ਨੂੰ ਛੂਹਣ ਦੀ ਕੋਸ਼ਿਸ਼ ਕਰਦਾ ਰਿਹਾ।

ਉਸ ਕੁੜੀ ਨੇ ਮੈਨੂੰ ਦੱਸਿਆ, “ਮਕਾਨ ਮਾਲਿਕ ਨੇ ਮੇਰੇ ਨਾਲ ਜ਼ਬਰਦਸਤੀ ਨਹੀਂ ਕੀਤੀ, ਇਸ ਲਈ ਮੈਂ ਉਸ ਦੀ ਅਹਿਸਾਨਮੰਦ ਹਾਂ।”

ਉਸ ਮਕਾਨ ਮਾਲਿਕ ਨੂੰ ਮਿਲਣ ਤੋਂ ਪਹਿਲਾਂ ਤੱਕ ਉਹ ਬੇਘਰ ਸੀ। ਦੁਬਾਰਾ ਬੇਘਰ ਹੋਣ ਦੇ ਡਰ ਕਾਰਨ ਉਹ ਲੰਬੇ ਸਮੇਂ ਤੱਕ ਉਸ ਮਕਾਨ ਮਾਲਿਕ ਦੇ ਨਾਲ ਰਹੀ।

ਜਦੋਂ ਮੈਂ ਉਸ ਦੇ ਮਕਾਨ ਮਾਲਿਕ ਤੋਂ ਇਸ ਬਾਰੇ ਪੁੱਛਿਆ ਤਾਂ ਉਸ ਨੇ ਕਿਹਾ, “ਮੇਰਾ ਮੰਨਣਾ ਹੈ ਕਿ ਜੇ ਉਹ ਮੇਰੇ ਨਾਲ ਰਹਿ ਰਹੀ ਸੀ ਤਾਂ ਇਸ ਦਾ ਮਤਲਬ ਇਹ ਸੀ ਕਿ ਉਹ ਪਰੇਸ਼ਾਨ ਨਹੀਂ ਸੀ।”

ਮਕਾਨ ਮਾਲਿਕ ਨੇ ਇਹ ਵੀ ਦਾਅਵਾ ਕੀਤਾ ਕਿ ਉਸ ਨੇ ਕਦੇ ਵੀ ਉਸ ਕੁੜੀ ਨਾਲ ਸੈਕਸ ਨਹੀਂ ਕੀਤਾ ਅਤੇ ਨਾ ਹੀ ਇਸ ਦੀ ਫਰਮਾਇਸ਼ ਕੀਤੀ।

Report from BBC

Leave a Reply

Your email address will not be published. Required fields are marked *