ਕਿਤਾਬਾਂ ਦੀ ਵਿਕਰੀ ਸਬੰਧੀ ਰਾਜਪੁਰਾ ਦੇ ਦੁਕਾਨਦਾਰਾਂ ਵਲੋਂ ਐਸ.ਡੀ.ਐਮ. ਨਾਲ ਮੁਲਾਕਾਤ

ਰਾਜਪੁਰਾ : ਅੱਜ ਰਾਜਪੁਰਾ ਸ਼ਹਿਰ ਦੇ ਕਿਤਾਬਾਂ ਦੇ ਦੁਕਾਨਦਾਰਾਂ ਨੇ ਐਸ.ਡੀ.ਐਮ. ਰਾਜਪੁਰਾ ਨਾਲ ਮੁਲਾਕਾਤ ਕੀਤੀ। ਦੁਕਾਨਦਾਰਾਂ ਨੇ ਐਸ.ਡੀ.ਐਮ. ਰਾਜਪੁਰਾ ਨੂੰ ਦੱਸਿਆ ਕਿ ਸਕੂਲਾਂ ਦਾ ਨਵਾਂ ਸੈਸ਼ਨ ਸੁਰੂ ਹੁੰਦਿਆਂ ਹੀ ਕਰੋਨਾ ਵਾਇਰਸ ਕਾਰਨ ਲਾਕਡਾਊਨ ਹੋ ਗਿਆ। ਲਾਕਡਾਊਨ ਕਾਰਨ ਬੱਚੇ ਕਿਤਾਬਾਂ ਖਰੀਦ ਨਹੀਂ ਸਕੇ। ਹੁਣ ਸਕੂਲਾਂ ਵਲੋਂ ਆਨਲਾਈਨ ਪੜਾਈ ਸ਼ੁਰੂ ਕਰ ਦਿੱਤੀ ਗਈ ਹੈ। ਬੱਚਿਆਂ ਕੋਲ ਕਿਤਾਬਾਂ ਨਹੀਂ ਹਨ ਜਿਸ ਕਾਰਨ ਬੱਚਿਆਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਮਾਪਿਆਂ ਵਲੋਂ ਸ਼ਹਿਰ ਦੇ ਦੁਕਾਨਾਦਾਰਾਂ ਨੂੰ ਫ਼ੋਨ ਕਰ ਕੇ ਕਿਤਾਬਾਂ ਦੀ ਹੋਮ ਡਿਲੀਵਰੀ ਕਰਨ ਲਈ ਕਿਹਾ ਜਾ ਰਿਹਾ ਹੈ ਜਾਂ ਕੁਝ ਸਮੇਂ ਲਈ ਦੁਕਾਨਾਂ ਖੋਲ੍ਹ ਕੇ ਕਿਤਾਬਾਂ ਦੇਣ ਦੀ ਮੰਗ ਕੀਤੀ ਜਾ ਰਹੀ ਹੈ।

ਦੁਕਾਨਦਾਰਾਂ ਨੇ ਐਸ.ਡੀ.ਐਮ. ਸਾਹਿਬ ਨੂੰ ਦੱਸਿਆ ਕਿ ਕਰੋਨਾ ਵਾਇਰਸ ਦੇ ਚਲਦਿਆਂ ਸਕੂਲਾਂ ਨੂੰ ਹਦਾਇਤ ਕੀਤੀ ਜਾਵੇ ਉਹ ਆਨਲਾਈਨ ਪੜ੍ਹਾਈ ਬੰਦ ਕਰਨ ਜਾਂ ਇਸ ਤਰ੍ਹਾਂ ਪੜ੍ਹਾਉਣ ਕਿ ਜਦੋਂ ਤਕ ਕਰੋਨਾ ਵਾਇਰਸ ਦਾ ਖਤਰਾ ਟਲ ਨਹੀਂ ਜਾਂਦਾ, ਉਦੋਂ ਤਕ ਕਿਤਾਬਾਂ ਦੀ ਜ਼ਰੂਰਤ ਨਾ ਪਵੇ। ਜੇਕਰ ਪ੍ਰਸ਼ਾਸਨ ਕਿਤਾਬਾਂ ਵਿਕਵਾਉਣਾ ਚਾਹੁੰਦਾ ਹੈ ਤਾਂ ਉਸ ਦੇ ਸੁਚੱਜੇ ਢੰਗ ਨਾਲ ਪ੍ਰਬੰਧ ਕੀਤੇ ਜਾਣ।

ਇਸ ਂਤੇ ਐਸ.ਡੀ.ਐਮ. ਰਾਜਪੁਰਾ ਨੇ ਦੱਸਿਆ ਕਿ ਇਸ ਮਾਮਲੇ ਬਾਰੇ ਵਿਚਾਰ ਵਟਾਂਦਰੇ ਤੋਂ ਬਾਅਦ ਸ਼ਹਿਰ ਦੇ ਦੁਕਾਨਦਾਰਾਂ ਨੂੰ ਦੱਸ ਦਿੱਤਾ ਜਾਵੇਗਾ। ਇਸ ਮੌਕੇ ਪੇਰੈਂਟਸ ਬੁਕ ਡਿਪੂ, ਰਵੀ ਬੁੱਕ ਡਿਪੂ, ਗੁਰੂ ਨਾਨਕ ਬੁਕ ਡਿਪੂ, ਜੈਨ ਬੁਕ ਡਿਪੂ,ਜਿੰਦਲ ਬੁਕ ਡਿਪੂ, ਭਾਟੀਆ ਬੁਕ ਡਿਪੂ, ਹਰੀ ਬੁਕ ਡਿਪੂ, ਖ਼ਾਲਸਾ ਬੁਕ ਡਿਪੂ ਆਦਿ ਹਾਜ਼ਰ ਸਨ।

Leave a Reply

Your email address will not be published. Required fields are marked *